ਸਾਹਨੇਵਾਲ (ਜ.ਬ.) : ਥਾਣਾ ਜਮਾਲਪੁਰ ਅਧੀਨ ਆਉਂਦੀ ਚੌਂਕੀ ਮੂੰਡੀਆਂ ਕਲਾਂ ਦੇ ਇਲਾਕੇ ’ਚ ਇਕ ਨਸ਼ੇੜੀ ਵਿਅਕਤੀ ਵੱਲੋਂ ਸ਼ੱਕੀ ਹਾਲਾਤ ’ਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਣ ਦੇ ਨਾਲ ਹੀ ਅੱਗੇ ਦੀ ਕਾਰਵਾਈ ਅਮਲ ’ਚ ਲਿਆਂਦੀ ਹੈ। ਜਾਂਚ ਅਧਿਕਾਰੀ ਜਗਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਰਨਾਥ ਪੁੱਤਰ ਨਾਥਨ ਬਨੀ ਵਾਸੀ ਸਾਹਮਣੇ ਮੱਛੀ ਫਾਰਮ, 33 ਫੁੱਟ ਰੋਡ ਮੂੰਡੀਆਂ ਕਲਾਂ ਦੇ ਰੂਪ ’ਚ ਹੋਈ ਹੈ।
ਇਹ ਵੀ ਪੜ੍ਹੋ : 'ਆਪ' ਵਿਧਾਇਕ ਨੂੰ ਜਾਨੋਂ ਮਾਰਨ ਦੀ ਧਮਕੀ, ਗੋਲਡੀ ਬਰਾੜ ਦਾ ਸਾਥੀ ਦੱਸ ਗੈਂਗਸਟਰ ਨੇ ਮੰਗੀ ਫ਼ਿਰੌਤੀ
ਮ੍ਰਿਤਕ ਦੀ ਪਤਨੀ ਉਰਮਿਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਪਤੀ ਨਸ਼ਾ ਕਰਨ ਦਾ ਆਦੀ ਸੀ, ਜਿਸ ਕਾਰਨ ਉਹ ਅਕਸਰ ਹੀ ਘਰ ’ਚ ਉਸ ਦੀ ਕੁੱਟਮਾਰ ਅਤੇ ਗਾਲੀ-ਗਲੋਚ ਕਰਦਾ ਸੀ । ਇਸ ਕਲੇਸ਼ ਕਾਰਨ ਉਹ ਆਪਣੀਆਂ 3 ਧੀਆਂ ਅਤੇ ਇਕ ਪੁੱਤਰ ਨਾਲ ਉਕਤ ਜਗ੍ਹਾ ’ਤੇ ਕਿਰਾਏ ’ਤੇ ਰਹਿ ਰਹੀ ਸੀ ਅਤੇ ਅਮਰਨਾਥ ਕਿਧਰੇ ਹੋਰ ਇਕੱਲਾ ਰਹਿੰਦਾ ਸੀ ਪਰ ਦੋ ਦਿਨ ਪਹਿਲਾਂ ਉਹ ਰਾਤ ਸਮੇਂ ਉਨ੍ਹਾਂ ਕੋਲ ਆ ਗਿਆ, ਜੋ ਸ਼ਰਾਬ ਦੇ ਨਸ਼ੇ ਵਿਚ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਜਲਦ ਸ਼ੁਰੂ ਹੋਣ ਜਾ ਰਹੀ ਆਟੇ ਦੀ ਹੋਮ ਡਿਲਿਵਰੀ, ਲੱਖਾਂ ਪਰਿਵਾਰਾਂ ਨੂੰ ਮਿਲੇਗਾ ਫ਼ਾਇਦਾ
ਲੜਾਈ-ਝਗੜਾ ਕਰਨ ਤੋਂ ਬਾਅਦ ਉਹ ਰੋਟੀ ਖਾ ਕੇ ਘਰ ਦੇ ਬਾਹਰ ਗਲੀ ’ਚ ਬਣੀ ਥੜ੍ਹੀ ਉੱਪਰ ਸੌਂ ਗਿਆ। ਦੇਰ ਰਾਤ ਜਦੋਂ ਉਸ ਦੀ ਧੀ ਬਾਥਰੂਮ ਕਰਨ ਲਈ ਉੱਠੀ ਤਾਂ ਉਰਮਿਲਾ ਵੀ ਉਸ ਦੇ ਨਾਲ ਉੱਠ ਗਈ। ਬਾਹਰ ਨਿਕਲ ਕੇ ਜਦੋਂ ਉਸ ਦੀ ਨਜ਼ਰ ਛੱਤ ਉੱਪਰ ਗਈ ਤਾਂ ਉੱਥੇ ਡਿਸ਼ ਐਨਟੀਨੇ ਨਾਲ ਅਮਰਨਾਥ ਦੀ ਲਾਸ਼ ਲਟਕ ਰਹੀ ਸੀ। ਇਸ ਤੋਂ ਬਾਅਦ ਉਰਮਿਲਾ ਨੇ ਆਪਣੇ ਰਿਸ਼ਤੇਦਾਰਾਂ ਅਤੇ ਪੁਲਸ ਨੂੰ ਸੂਚਨਾ ਦਿੱਤੀ। ਜਾਂਚ ਅਧਿਕਾਰੀ ਜਗਮੀਤ ਨੇ ਦੱਸਿਆ ਕਿ ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੁੜ ਚਰਚਾ 'ਚ ਪੰਜਾਬ ਦਾ ਸਿਹਤ ਮਹਿਕਮਾ, ਮੰਤਰੀ ਜੌੜਾਮਾਜਰਾ ਨੇ ਦਫ਼ਤਰ ਦੇ ਬਾਹਰ ਚਿਪਕਾਇਆ ਇਹ ਨੋਟਿਸ
NEXT STORY