ਮੰਡੀ ਬਰੀਵਾਲਾ (ਜਿੰਦਲ) - ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਪਾਠੀ ਸਿੰਘ ਨੂੰ ਪੈਰਾਂ 'ਚ ਚੱਪਲਾਂ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਿਰ 'ਤੇ ਚੁੱਕ ਕੇ ਲਿਜਾਂਦੇ ਹੋਏ ਦਿਖਾਇਆ ਗਿਆ ਹੈ। ਇਹ ਵੀਡੀਓ ਪਿੰਡ ਬਰੀਵਾਲਾ ਦੀ ਦੱਸੀ ਜਾ ਰਹੀ ਹੈ, ਜਿਸ 'ਚ ਪਾਠੀ ਸਿੰਘ ਬਚਿੱਤਰ ਸਿੰਘ ਅਤੇ ਸੰਗਤ ਪੈਰਾਂ 'ਚ ਚੱਪਲਾਂ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਿਜਾਂਦੇ ਦਿਖਾਈ ਦੇ ਰਹੇ ਹਨ।
ਇਸ ਵੀਡੀਓ ਦੇ ਵਾਇਰਲ ਹੋਣ ਕਾਰਨ ਪਾਠੀ ਬਚਿੱਤਰ ਸਿੰਘ ਨੇ ਇਕ ਹੋਰ ਵੀਡੀਓ ਬਣਾ ਕੇ ਇਸ ਦੀ ਸਫਾਈ ਦਿੱਤੀ ਹੈ। ਪਾਠੀ ਸਿੰਘ ਨੇ ਇਸ ਨੂੰ ਸਿੱਖ ਰਹਿਤ ਮਰਿਆਦਾ ਦਾ ਹਿੱਸਾ ਦੱਸਿਆ ਹੈ। ਦੱਸ ਦੇਈਏ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਿੱਖ ਸੰਗਤ ਵਿਚ ਰੋਸ ਪਾਇਆ ਜਾ ਰਿਹਾ ਹੈ।
ਭਗਵੰਤ ਮਾਨ 'ਆਪ' ਦਾ ਸ਼ਰਾਬੀ ਸ਼ੇਰ : ਮਜੀਠੀਆ (ਵੀਡੀਓ)
NEXT STORY