ਮਾਨਸਾ (ਮਿੱਤਲ) : ਪੰਜਾਬ ਪੰਚਾਇਤ ਯੂਨੀਅਨ ਬਲਾਕ ਮਾਨਸਾ ਵਲੋਂ ਜ਼ਿਲਾ ਡੀ.ਸੀ. ਅਪਨੀਤ ਰਿਆਤ ਨੂੰ ਮਿਲ ਕੇ ਮਾਨਸਾ ਜ਼ਿਲੇ ਵਿਚ ਪੋਸ਼ਣ ਅਭਿਆਨ ਤਹਿਤ ਲੋਕਾਂ ਨੂੰ ਸੁਚੱਜੇ ਢੰਗ ਨਾਲ ਜਾਗਰੂਕ ਕਰਨ ਲਈ ਭਾਰਤ ਸਰਕਾਰ ਵਲੋਂ ਮਿਲ ਚੁੱਕੇ ਐਵਾਰਡ ਲਈ ਵਧਾਈ ਦਿੱਤੀ ਗਈ।
ਪੰਚਾਇਤ ਯੂਨੀਅਨ ਦੇ ਆਗੂਆਂ ਨੇ ਜ਼ਿਲਾ ਡਿਪਟੀ ਕਮਿਸ਼ਨਰ ਮਾਨਸਾ ਨੂੰ ਵਿਸ਼ਵਾਸ਼ ਦਿਵਾਇਆ ਕਿ ਜ਼ਿਲੇ ਵਿਚ ਵਿਕਾਸ ਕਾਰਜਾਂ ਲਈ ਉਹ ਪ੍ਰਸ਼ਾਸ਼ਨ ਨੂੰ ਪੂਰਨ ਸਹਿਯੋਗ ਦੇਣਗੇ। ਨਾਲ ਹੀ ਪੰਚਾਇਤੀ ਨੁਮਾਇੰਦਿਆਂ ਨੇ ਡੀ.ਸੀ ਮਾਨਸਾ ਨੂੰ ਇਕ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਪੰਚਾਇਤ ਯੂਨੀਅਨ ਵਲੋਂ ਮੰਗ ਪੱਤਰ ਦੇ ਕੇ ਜਾਣੂ ਕਰਵਾਇਆ ਗਿਆ ਕਿ ਹਰ ਪਿੰਡ ਦੇ ਸਰਬ ਪੱਖੀ ਵਿਕਾਸ ਲਈ ਘੱਟੋ-ਘੱਟ 50 ਲੱਖ ਰੁਪਏ ਗ੍ਰਾਂਟ ਦਿੱਤੀ ਜਾਵੇ, ਪਿੰਡਾਂ ਦੀ ਸਫਾਈ ਲਈ ਮਨਰੇਗਾ ਅਧੀਨ ਮੈਸਟਰੋਲ ਕੱਢੇ ਜਾਣ, ਪਿੰਡਾਂ ਵਿਚ ਲੱਗੇ ਆਰ.ਓ ਦੀ ਮੇਨਟੀਨੈਂਸ ਕਰਵਾਈ ਜਾਵੇ ਅਤੇ ਸਕੂਲਾਂ ਤੇ ਸਾਂਝੀਆਂ ਥਾਵਾਂ ’ਤੇ ਵੀ ਨਵੇਂ ਆਰ.ਓ ਲਗਾਏ ਜਾਣ, ਹਰ ਪਿੰਡ ਵਿਚ ਪਾਰਕ, ਖੇਡ ਸਟੇਡੀਅਮ ਅਤੇ ਸਕੂਲਾਂ ਦੀ ਨੁਹਾਰ ਬਦਲੀ ਜਾਵੇ ਤਾਂ ਜੋ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਿਚ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਬਣ ਸਕਣ, ਸਰਪੰਚਾਂ ਦੀ 8 ਮਹੀਨਿਆਂ ਦੀ ਤਨਖਾਹ ਦਿੱਤੀ ਜਾਵੇ, ਛੱਪੜਾਂ ਦੇ ਚਾਰੇ-ਪਾਸੇ ਛਾਂਦਾਰ ਅਤੇ ਫੁੱਲਦਾਰ ਪੌਦੇ ਲਾਉਣ ਦੇ ਨਾਲ-ਨਾਲ ਗਾਰਡ ਅਤੇ ਬੈਠਣ ਲਈ ਬੈਂਚ ਦਿੱਤੇ ਜਾਣ ਤਾਂ ਜੋ ਪਿੰਡਾਂ ਨੂੰ ਸ਼ਹਿਰਾਂ ਦੇ ਮੁਕਾਬਲੇ ਬਣਾਇਆ ਜਾਵੇ। ਇਸ ਮੌਕੇ ਮੰਗ-ਪੱਤਰ ਦੇਣ ਵਾਲਿਆਂ ਵਿਚ ਪੰਚਾਇਤ ਯੂਨੀਅਨ ਬਲਾਕ ਮਾਨਸਾ ਦੇ ਪ੍ਰਧਾਨ ਜਗਦੀਪ ਸਿੰਘ ਬੁਰਜ ਢਿੱਲਵਾਂ, ਬਲਕਰਨ ਸਿੰਘ ਕੋਟਲੀ ਕਲਾਂ, ਕੁਲਦੀਪ ਸਿੰਘ ਮਾਣ ਬੀਬੜੀਆਂ ਤੋਂ ਇਲਾਵਾ ਹੋਰ ਆਗੂ ਸ਼ਾਮਲ ਸਨ।
ਬਜ਼ੁਰਗਾਂ ਲਈ ਬਾਗ਼ਬਾਨ ਵਿਚ ਲਗਾਏ ਜਾਣਗੇ ਦੋ ਏਅਰ ਕੰਡੀਸ਼ਨ : ਵਿਧਾਇਕ ਪਿੰਕੀ
NEXT STORY