ਅੰਮ੍ਰਿਤਸਰ, (ਜ. ਬ.)- ਸੀ. ਆਈ. ਏ. ਸਟਾਫ ਦੀ ਪੁਲਸ ਨੇ 4 ਦਿਨ ਪਹਿਲਾਂ ਗ੍ਰਿਫਤਾਰ ਕੀਤੇ ਗਏ 3 ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਚੋਰੀ ਦਾ ਸਾਮਾਨ ਖਰੀਦਣ ਵਾਲੇ ਇਕ ਖਰੀਦਦਾਰ ਤੋਂ ਇਲਾਵਾ ਚੋਰੀ ਕੀਤਾ ਹੋਰ ਕੀਮਤੀ ਸਾਮਾਨ ਬਰਾਮਦ ਕੀਤਾ ਹੈ। ਪ੍ਰੈੱਸ ਮਿਲਣੀ ਦੌਰਾਨ ਪਰਮਜੀਤ ਸਿੰਘ ਵਿਰਕ ਵਧੀਕ ਡਿਪਟੀ ਕਮਿਸ਼ਨਰ ਇਨਵੈਸਟੀਗੇਸ਼ਨ ਅਤੇ ਏ. ਸੀ. ਪੀ. ਇਨਵੈਸਟੀਗੇਸ਼ਨ ਤੇਜਬੀਰ ਸਿੰਘ ਨੇ ਦੱਸਿਆ ਕਿ ਬੀਤੀ 28 ਜੁਲਾਈ ਨੂੰ ਸੀ. ਆਈ. ਏ. ਸਟਾਫ ਦੀ ਪੁਲਸ ਨੇ ਮੁਲਜ਼ਮ ਸੁਖਰਾਜ ਸਿੰਘ ਰਾਜੂ ਪੁੱਤਰ ਮੁਖਤਿਆਰ ਸਿੰਘ ਵਾਸੀ ਕੰਬੋਅ ਤੇ ਬਲਜੀਤ ਸਿੰਘ ਪੁੱਤਰ ਰਾਜ ਥਾਣਾ ਸਦਰ ਜ਼ੀਰਾ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਚੋਰੀ ਕੀਤੀਆਂ 9 ਐਕਟਿਵਾ, ਇਕ ਮਾਰੂਤੀ ਕਾਰ, 3 ਮੋਟਰਸਾਈਕਲ ਅਤੇ ਖੋਹੇ 4 ਮੋਬਾਇਲ ਬਰਾਮਦ ਕੀਤੇ ਸਨ।
ਗ੍ਰਿਫਤਾਰ ਕੀਤੇ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਨ ਮਗਰੋਂ ਮੁਲਜ਼ਮ ਸੁਖਰਾਜ ਸਿੰਘ ਤੇ ਬਲਜੀਤ ਸਿੰਘ ਦੀ ਨਿਸ਼ਾਨਦੇਹੀ 'ਤੇ ਉਨ੍ਹਾਂ ਵੱਲੋਂ ਚੋਰੀ ਕਰ ਕੇ ਵੇਚਿਆ ਸਾਮਾਨ ਜੋ ਮੁਲਜ਼ਮ ਸੋਨੀ ਸਿੰਘ ਗੁਰੂ ਕੀ ਵਡਾਲੀ ਨੂੰ ਵੇਚਿਆ ਗਿਆ ਸੀ, ਨੂੰ ਵੀ ਗ੍ਰਿਫਤਾਰ ਕਰਦਿਆਂ ਚੋਰੀ ਕੀਤੇ 2 ਏ. ਸੀ. ਤੇ 3 ਐੱਲ. ਈ. ਡੀ. ਬਰਾਮਦ ਕੀਤਾ ਗਏ। ਇਨ੍ਹਾਂ ਮੁਲਜ਼ਮਾਂ ਨੂੰ ਦੁਬਾਰਾ ਅਦਾਲਤ 'ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਮਗਰੋਂ ਪੁਲਸ ਪਾਰਟੀ ਵੱਲੋਂ ਮੁਲਜ਼ਮ ਸੁਖਰਾਜ ਸਿੰਘ ਰਾਜੂ ਤੇ ਬਲਜੀਤ ਸਿੰਘ ਦੇ ਕਬਜ਼ੇ 'ਚੋਂ ਚੋਰੀ ਕੀਤੀਆਂ 2 ਐਕਟਿਵਾ, ਇਕ ਏ. ਸੀ., 2 ਐੱਲ. ਈ. ਡੀ. ਅਤੇ ਵਾਰਦਾਤਾਂ ਮੌਕੇ ਵਰਤੇ ਜਾਣ ਵਾਲੇ ਔਜ਼ਾਰ ਪੁਲਸ ਦੇ ਕਬਜ਼ੇ ਵਿਚ ਲੈ ਲਏ।
ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਪਰਮਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਪੁਲਸ ਵੱਲੋਂ 1 ਮਾਰੂਤੀ ਕਾਰ, 3 ਮੋਟਰਸਾਈਕਲ, 11 ਐਕਟਿਵਾ, 4 ਮੋਬਾਇਲ ਫੋਨ, 2 ਏ. ਸੀ., 3 ਐੱਲ. ਈ. ਡੀ., 2 ਫਰਨੀਚਰ ਸੋਫਾ ਸੈੱਟ ਤੇ ਜਿਮ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਕਈ ਹੋਰ ਵਾਰਦਾਤਾਂ ਦਾ ਪਤਾ ਲੱਗਣ ਦੀ ਉਮੀਦ ਹੈ।
ਪਾਰਕਿੰਗ ਵਿਚ ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਕੇ ਲੁਟੇਰਾ ਬੈਗ ਕੱਢ ਕੇ ਫਰਾਰ
NEXT STORY