ਸੰਗਰੂਰ, (ਬੇਦੀ, ਰੂਪਕ)— ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਫਰੰਟ ਜ਼ਿਲਾ ਸੰਗਰੂਰ ਦੇ ਝੰਡੇ ਹੇਠ ਸੈਂਕੜੇ ਪੈਨਸ਼ਨਰਾਂ ਨੇ ਜਗਦੀਸ਼ ਸ਼ਰਮਾ, ਅਰਜਨ ਸਿੰਘ, ਭਜਨ ਸਿੰਘ ਜਨਰਲ ਸਕੱਤਰ, ਅਜਮੇਰ ਸਿੰਘ ਅਤੇ ਅਮਰਨਾਥ ਸ਼ਰਮਾ ਦੀ ਅਗਵਾਈ ਹੇਠ ਸਰਕਾਰ ਵਿਰੁੱਧ ਰੋਸ ਮਾਰਚ ਕੱਢਿਆ ਅਤੇ ਸਿਵਲ ਸਰਜਨ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਆਗੂਆਂ ਨੇ ਕਿਹਾ ਕਿ ਪੈਨਸ਼ਨਰਾਂ ਪ੍ਰਤੀ ਸਰਕਾਰ ਦੀ ਬੇਰੁਖੀ ਕਾਰਨ ਪੈਨਸ਼ਨਰਾਂ 'ਚ ਨਿਰਾਸ਼ਾ ਪੈਦਾ ਹੋ ਰਹੀ ਹੈ। ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ। ਆਗੂਆਂ ਨੇ ਕਿਹਾ ਕਿ ਸਿਵਲ ਸਰਜਨ ਦੇ ਦਫ਼ਤਰ 'ਚ ਪੈਨਸ਼ਨਰਾਂ ਦੇ ਕਰੋੜਾਂ ਰੁਪਏ ਦੇ ਮੈਡੀਕਲ ਬਿੱਲ ਪ੍ਰਵਾਨਗੀ ਲਈ ਇਕ ਸਾਲ ਤੋਂ ਪੈਂਡਿੰਗ ਪਏ ਹਨ। ਕਈ ਵਾਰ ਮਿਲ ਕੇ ਬੇਨਤੀ ਕੀਤੀ ਗਈ ਪਰ ਕੋਈ ਸਾਰਥਕ ਕਾਰਵਾਈ ਨਹੀਂ ਹੋਈ। ਆਗੂਆਂ ਨੇ ਸਿਵਲ ਸਰਜਨ ਦੇ ਰਵੱਈਏ ਦੀ ਨਿਖੇਧੀ ਕੀਤੀ।
ਵਿਧਾਨ ਸਭਾ ਸੈਸ਼ਨ ਸਮੇਂ ਮੁਜ਼ਾਹਰੇ ਦੀ ਚਿਤਾਵਨੀ : ਇਸ ਮੌਕੇ ਬਲਵੀਰ ਸਿੰਘ ਰਤਨ ਨੇ ਦੱਸਿਆ ਕਿ ਪੈਨਸ਼ਨਰਜ਼ ਜੁਆਇੰਟ ਫਰੰਟ ਪੰਜਾਬ ਦੇ ਫੈਸਲੇ ਅਨੁਸਾਰ 9 ਫਰਵਰੀ ਨੂੰ ਸੂਬਾ ਪੱਧਰ ਦੇ ਲੁਧਿਆਣਾ ਵਿਖੇ ਹੋ ਰਹੇ ਮੁਜ਼ਾਹਰੇ 'ਚ ਜ਼ਿਲੇ 'ਚੋਂ ਸੈਂਕੜੇ ਪੈਨਸ਼ਨਰ ਸ਼ਾਮਲ ਹੋਣਗੇ। ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਵਿਧਾਨ ਸਭਾ ਸੈਸ਼ਨ ਸਮੇਂ ਚੰਡੀਗੜ੍ਹ ਵਿਖੇ ਪੈਨਸ਼ਨਰ ਮੁਜ਼ਾਹਰਾ ਵੀ ਕਰਨਗੇ।
ਕੌਣ ਸਨ ਸ਼ਾਮਲ : ਦਰਸ਼ਨ ਸਿੰਘ, ਹਰਬੰਸ ਜਿੰਦਲ, ਜਗਰੂਪ ਸਿੰਘ ਭੁੱਲਰ, ਸਤਨਾਮ ਸਿੰਘ ਬਾਜਵਾ, ਹਰਚਰਨ ਸਿੰਘ, ਪ੍ਰਸ਼ੋਤਮ ਸ਼ਰਮਾ, ਪ੍ਰੇਮ ਚੰਦ, ਕ੍ਰਿਸ਼ਨ ਚੰਦ, ਰਘੂਨਾਥ ਸ਼ਰਮਾ, ਬਿੱਕਰ ਸਿੰਘ, ਅਜੀਤ ਸਿੰਘ, ਭਰਤ ਹਰੀ, ਮਾਲਵਿੰਦਰ ਸਿੰਘ, ਬਲਵੰਤ ਸਿੰਘ, ਬਿੱਕਰ ਸਿੰਘ, ਅਜੀਤ ਸਿੰਘ, ਦਰਬਾਰਾ ਸਿੰਘ, ਕਰਨੈਲ ਸਿੰਘ ਆਦਿ।
ਜ਼ਿਲਾ ਖਜ਼ਾਨਾ ਦਫਤਰ ਤਹਿਸੀਲ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਅਪਣਾਈ ਅੜੀਅਲ ਨੀਤੀ ਅਤੇ ਪੈਨਸ਼ਨਰਾਂ ਦੀਆਂ ਅਦਾਇਗੀਆਂ ਸਬੰਧੀ ਖਜ਼ਾਨਾ ਦਫਤਰਾਂ ਵਿਖੇ ਲਾਈ ਗਈ ਅਣ-ਐਲਾਨੀ ਪਾਬੰਦੀ ਵਿਰੁੱਧ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ, ਚੇਅਰਮੈਨ ਰਵਿੰਦਰ ਗੁੱਡੂ, ਸੀਨੀਅਰ ਮੀਤ ਪ੍ਰਧਾਨ ਲਾਲ ਚੰਦ ਸੈਣੀ, ਓ. ਪੀ. ਖਿੱਪਲ, ਜਨਰਲ ਸਕੱਤਰ ਨਸੀਬ ਚੰਦ ਸ਼ਰਮਾ, ਵਿੱਤ ਸਕੱਤਰ ਓਮ ਪ੍ਰਕਾਸ਼ ਸ਼ਰਮਾ ਅਤੇ ਸੁਰਿੰਦਰ ਸਿੰਘ ਸੋਢੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਰੋਸ ਮਾਰਚ ਕੱਢਿਆ।

ਸ਼ਾਹਪੁਰ ਕੰਡੀ ਡੈਮ, ਰਾਜਸਥਾਨ ਤੇ ਸਰਹਿੰਦ ਫੀਡਰ ਨਹਿਰਾਂ ਨੂੰ ਤਰਜੀਹੀ ਸੂਚੀ 'ਚ ਰੱਖਿਆ ਜਾਏ : ਕੈਪਟਨ
NEXT STORY