ਬਟਾਲਾ, (ਬੇਰੀ, ਵਿਪਨ, ਅਸ਼ਵਨੀ, ਯੋਗੀ, ਰਾਘਵ)- ਮਾਂ ਬੋਲੀ ਪੰਜਾਬੀ ਵਿਕਾਸ ਮੰਚ ਬਟਾਲਾ ਦੀ ਅਹਿਮ ਮੀਟਿੰਗ ਪ੍ਰਧਾਨ ਜਤਿੰਦਰ ਭਨੋਟ, ਜਨਰਲ ਸਕੱਤਰ ਕੁਲਦੀਪ ਹੰਸਪਾਲ ਅਤੇ ਗੁਰਪ੍ਰੀਤ ਰੰਗੀਲਪੁਰ ਦੀ ਸਾਂਝੀ ਅਗਵਾਈ ਵਿਚ ਹਕੀਕਤ ਰਾਏ ਦੀ ਸਮਾਧ ਪਾਰਕ ਵਿਖੇ ਹੋਈ, ਜਿਸ ਵਿਚ ਉਸਤਾਦ ਗਜ਼ਲਗੋ ਸੁਲੱਖਣ ਸਰਹੱਦੀ, ਨਾਵਲਕਾਰ ਬਲਦੇਵ ਸਿੰਘ ਬੁੱਟਰ, ਦਵਿੰਦਰ ਦੀਦਾਰ, ਜਸਵੰਤ ਹਾਂਸ, ਸੁਲਤਾਨ ਭਾਰਤੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ, ਜਿਸ ਦੌਰਾਨ ਮੰਚ ਦੇ ਆਗੂਆਂ ਵਲੋਂ ਬਲਿਊ ਵ੍ਹੇਲ ਗੇਮ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।
ਮੀਟਿੰਗ ਵਿਚ ਆਗੂਆਂ ਨੇ 150 ਤੋਂ ਵੱਧ ਬੱਚਿਆਂ ਦੀਆਂ ਜਾਨਾਂ ਲੈ ਚੁੱਕੀ 'ਬਲਿਊ ਵ੍ਹੇਲ ਗੇਮ' 'ਤੇ ਚਿੰਤਾ ਪ੍ਰਗਟ ਕਰਦਿਆਂ ਜਿਥੇ ਪ੍ਰਸ਼ਾਸਨ ਤੋਂ ਇਸ 'ਤੇ ਸਖ਼ਤੀ ਨਾਲ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ, ਉਥੇ ਨਾਲ ਹੀ ਮੰਚ ਵਲੋਂ ਉਸਤਾਦ ਗਜ਼ਲਗੋ ਸੁਲੱਖਣ ਸਰਹੱਦੀ ਨੂੰ ਕਿਸੇ ਅਣਪਛਾਤੇ ਵਿਅਕਤੀ ਵਲੋਂ ਫੋਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਵਿਅਕਤੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਕੇ ਕਾਨੂੰਨ ਅਨੁਸਾਰ ਬਣਦੀ ਸਜ਼ਾ ਦਿੱਤੀ ਜਾਵੇ। ਆਗੂਆਂ ਨੇ ਅੱਗੇ ਦੱਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਮਾਝਾ ਜ਼ੋਨ ਦੀ ਗੁਰਦਾਸਪੁਰ ਵਿਖੇ ਨਵੰਬਰ 2017 'ਚ ਹੋਣ ਵਾਲੀ ਕਨਵੈਨਸ਼ਨ ਵਿਚ ਮੰਚ ਨਾਲ ਸਬੰਧਤ ਲੇਖਕ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ 14 ਅਕਤੂਬਰ ਨੂੰ ਮੰਚ ਵਲੋਂ ਵਰਿੰਦਰ ਕੌਰ ਰੰਧਾਵਾ ਦੀਆਂ ਪੁਸਤਕਾਂ ਦੀ ਗੋਸ਼ਟੀ ਕਰਵਾਈ ਜਾਵੇਗੀ।
ਇਸ ਮੌਕੇ ਵਿਜੇ ਅਗਨੀਹੋਤਰੀ, ਕਿਸਾਨ ਸਿੰਘ ਜੋੜਾ ਸਿੰਘ, ਰਵੀ ਸਨਮ ਸ਼ਾਇਰ, ਰਾਜ ਹਰਪੁਰਾ, ਅਵਤਾਰ ਸਿੰਘ, ਸਚਿਨ ਗੁਰਦਾਸਪੁਰੀ, ਰਤਨ ਬਟਵਾਲ, ਕੰਸ ਰਾਜ, ਓਮ ਪ੍ਰਕਾਸ਼ ਭਗਤ, ਰਛਪਾਲ ਕੁਮਾਰ, ਵਿਸ਼ਾਲ ਸਿੰਘ, ਜਗੀਰ ਸਿੰਘ ਕਿਲਾ ਲਾਲ ਸਿੰਘ, ਸਤਨਾਮ ਸਿੰਘ, ਪ੍ਰੋਫੈਸਰ ਗਗਨਦੀਪ ਸਿੰਘ, ਸਾਬਕਾ ਸਰਪੰਚ ਦਵਿੰਦਰ ਸਿਘ ਕਲਸੀ ਆਦਿ ਹਾਜ਼ਰ ਸਨ।
ਮੌਜੂਦਾ ਕਾਂਗਰਸ ਸਰਕਾਰ ਤੋਂ ਹਰ ਵਰਗ ਦੁਖੀ : ਦਸੂਹਾ
NEXT STORY