ਫ਼ਰੀਦਕੋਟ, (ਹਾਲੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਮਿੰਨੀ ਸਕੱਤਰੇਤ ਵਿਖੇ ਜ਼ਿਲਾ ਪ੍ਰਧਾਨ ਡਾ. ਜਗਜੀਤ ਸਿੰਘ ਖਾਲਸਾ ਦੀ ਅਗਵਾਈ ਵਿਚ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਸੂਬਾ ਵਿੱਤ ਸਕੱਤਰ ਡਾ. ਐੱਚ. ਐੱਚ., ਸੂਬਾ ਪ੍ਰੈੱਸ ਸਕੱਤਰ ਡਾ. ਮਲਕੀਤ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਡਾ. ਕੇਵਲ ਕ੍ਰਿਸ਼ਨ ਨੇ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਦੀਆਂ ਗਰੀਬ ਬਸਤੀਆਂ ਵਿਚ ਗਰੀਬ ਲੋਕਾਂ ਨੂੰ ਮੁੱਢਲੀਆਂ ਅਤੇ ਸਸਤੀਆਂ ਆਰ. ਐੱਮ. ਪੀ. ਡਾਕਟਰ ਸਿਹਤ ਸਹੂਲਤਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕੰਮ ਕਰਦੇ ਪ੍ਰੈਕਟੀਸ਼ਨਰਾਂ ਨੂੰ ਸੂਚੀਬੱਧ ਕਰ ਕੇ ਕੋਈ ਕੋਰਸ ਕਰਵਾ ਕੇ ਪੰਜਾਬ ਵਿਚ ਕੰਮ ਕਰਨ ਦੀ ਮਾਨਤਾ ਦਿੱਤੀ ਜਾਵੇ ਤੇ ਬਾਹਰਲੇ ਸੂਬਿਆਂ ਤੋਂ ਰਜਿਸਟਰਡ ਡਾਕਟਰਾਂ ਨੂੰ ਪੰਜਾਬ ਵਿਚ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ।
ਇਸ ਮੌਕੇ ਸੂਬਾ ਜਥੇਬੰਦਕ ਸਕੱਤਰ ਡਾ. ਜਗਦੇਵ ਸਿੰਘ ਚਹਿਲ ਤੇ ਸੂਬਾ ਕਮੇਟੀ ਮੈਂਬਰ ਡਾ. ਬਲਵਿੰਦਰ ਬਰਗਾੜੀ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਤਰਜ਼ 'ਤੇ ਹੈਲਥ ਵਾਲੰਟੀਅਰ ਤਿਆਰ ਕੀਤੇ ਜਾਣ। ਇਸ ਸਮੇਂ ਜ਼ਿਲਾ ਜਨਰਲ ਸਕੱਤਰ ਡਾ. ਗੁਰਪਾਲ ਸਿੰਘ ਮੌੜ, ਸੂਬਾ ਸਲਾਹਕਾਰ ਵੈਦ ਬਗੀਚਾ, ਡਾ .ਬਲਵਿੰਦਰ ਸਿੰਘ ਜੈਤੋ, ਡਾ. ਹਰਪਾਲ ਸਿੰਘ ਡੇਲਿਆਵਾਲੀ ਤੇ ਬਲਾਕ ਪ੍ਰਧਾਨ ਡਾ. ਗੁਰਨੈਬ ਸਿੰਘ ਮੱਲ੍ਹਾ ਤੋਂ ਇਲਾਵਾ ਵੱਡੀ ਗਿਣਤੀ 'ਚ ਆਰ. ਐੱਮ .ਪੀ. ਡਾਕਟਰ ਹਾਜ਼ਰ ਸਨ।
ਸਰਕਾਰ ਗਰੀਬ ਤੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਵਚਨਬੱਧ : ਜ਼ਿਲਾ ਤੇ ਸੈਸ਼ਨ ਜੱਜ
NEXT STORY