ਲੁਧਿਆਣਾ (ਸੇਠੀ) - ਮਹਾਨਗਰ ਦੇ ਨਾਮੀ ਫਾਈਵ ਸਟਾਰ ਹੋਟਲ 'ਚ 31 ਜੁਆਰੀਆਂ ਦੇ ਫੜੇ ਜਾਣ ਦਾ ਮਾਮਲਾ ਇਨਕਮ ਟੈਕਸ ਵਿਭਾਗ ਦੇ ਕੋਲ ਪਹੁੰਚ ਗਿਆ ਅਤੇ ਇਸ ਦੀ ਇਨਵੈਸਟੀਗੇਸ਼ਨ ਵਿੰਗ ਨੇ ਆਪਣੇ ਪੱਧਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਕਾਰਵਾਈ 'ਚ ਪੁਲਸ ਨੂੰ 34 ਲੱਖ ਰੁਪਏ ਨਕਦੀ ਮਿਲੀ ਸੀ। ਇਨਕਮ ਟੈਕਸ ਵਿਭਾਗ ਇਨ੍ਹਾਂ ਦੀ ਹੋਰ ਜਾਇਦਾਦ ਦੀ ਜਾਂਚ 'ਚ ਜੁਟ ਗਿਆ ਹੈ ਅਤੇ ਤਤਕਾਲ ਇਨ੍ਹਾਂ ਨੂੰ ਵਿਭਾਗ ਵੱਲੋਂ ਨੋਟਿਸ ਭੇਜਣ ਦੀ ਪ੍ਰਕਿਰਿਆ ਵੀ ਆਰੰਭ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਇੰਨੇ ਵੱਡੇ ਕਾਂਡ 'ਚ ਸਾਰਾ ਮਾਮਲਾ ਪੈਸੇ ਨਾਲ ਜੁੜਿਆ ਹੋਇਆ ਹੈ ਅਤੇ ਵਿਭਾਗ ਤਹਿ ਤੱਕ ਜਾਣਾ ਚਾਹੁੰਦਾ ਹੈ ਕਿ ਆਖਿਰ ਇੰਨਾ ਪੈਸਾ ਹੋਟਲ ਤੱਕ ਕਿਵੇਂ ਪਹੁੰਚਦਾ ਸੀ ਅਤੇ ਇਨ੍ਹਾਂ ਸਾਰਿਆਂ ਦੀ ਆਮਦਨੀ ਦਾ ਜ਼ਰੀਆ ਕੀ ਹੈ।
ਮੁੱਖ ਨਾਮਜ਼ਦ ਦੀ ਸਾਲਾਨਾ ਰਿਟਰਨ2.5 ਲੱਖ ਦੀ ਹੈ
ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਕਾਂਡ ਦਾ ਮੁੱਖ ਨਾਮਜ਼ਦ, ਜਿਸ ਦੇ ਨਾਂ 'ਤੇ 55 ਵਾਰ ਪਿਛਲੇ 6 ਮਹੀਨਿਆਂ 'ਚ ਇਸ ਫਾਈਵ ਸਟਾਰ ਹੋਟਲ 'ਚ ਕਮਰਾ ਬੁੱਕ ਹੋਇਆ ਸੀ। ਉਸ ਦੀ ਸਾਲਾਨਾ ਈ. ਟੀ. ਆਰ. ਕੇਵਲ 2.5 ਲੱਖ ਦੀ ਹੈ, ਜੋ ਸ਼ੱਕ ਦੇ ਘੇਰੇ ਵਿਚ ਆ ਸਕਦਾ ਹੈ।
ਨਿਗਮ ਨੇ ਖੁੱਲ੍ਹਣ ਤੋਂ ਪਹਿਲਾਂ ਹੀ ਦੁਬਾਰਾ ਸੀਲ ਕਰ ਦਿੱਤੇ ਕੰਪਲੈਕਸ
NEXT STORY