ਸਿੱਧਵਾਂ ਬੇਟ (ਚਾਹਲ) - ਪਿੰਡ ਬੰਗਸੀਪੁਰਾ ਵਿਖੇ ਲੰਬੇ ਸਮੇਂ ਤੋਂ ਰਹਿ ਰਹੀ ਬੇਸਹਾਰਾ ਪ੍ਰਵਾਸੀ ਔਰਤ ਮਹੇਸ਼ਵਰੀ ਦੇਵੀ ਦੀ ਬੇਟੀ ਸਹਿਜ ਵਲੋਂ ਖਰੀਦੀ ਇਕ ਲਾਟਰੀ ਦੀ ਟਿਕਟ ਨੇ ਉਸ ਨੂੰ ਕਰੋੜਾਂ ਦੀ ਮਾਲਕ ਬਣਾ ਦਿੱਤਾ | ਇਸ ਮੌਕੇ ਟਿਕਟ ਵਿਖਾਉਂਦਿਆਂ ਔਰਤ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਲੁਧਿਆਣਾ ਵਿਖੇ ਘੰਟਾ ਘਰ ਨੇੜੇ ਇਕ ਦੁਕਾਨ ਤੋਂ ਆਪਣੀ ਬੇਟੀ ਦੇ ਨਾਂ ਲਾਟਰੀ ਟਿਕਟ ਖਰੀਦੀ ਸੀ | ਕੱਲ ਸਾਡਾ ਉਸ ਸਮੇਂ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਸਾਨੂੰ ਦੁਕਾਨਦਾਰ ਨੇ ਲਾਟਰੀ ਦਾ ਪਹਿਲਾ 3 ਕਰੋੜ ਦਾ ਇਨਾਮ ਸਾਡਾ ਨਿਕਲਣ ਬਾਰੇ ਫੋਨ ਕੀਤਾ |
ਉਸ ਨੇ ਦੱਸਿਆ ਕਿ ਅਸੀ ਜ਼ਿੰਦਗੀ ਵਿਚ ਪਹਿਲੀ ਵਾਰ ਲਾਟਰੀ ਟਿਕਟ ਖਰੀਦੀ ਹੈ ਤੇ ਟਿਕਟ ਖਰੀਦਣ ਲਈ ਸਾਡੇ ਕੋਲ ਪੈਸੇ ਨਹੀਂ ਸਨ | ਉਸ ਨੇ ਦੱਸਿਆ ਕਿ ਮੇਰੀ ਬੇਟੀ ਸਹਿਜ ਦਾ ਜਨਮ ਦਿਨ ਨੇੜੇ ਸੀ ਤੇ ਮੇਰਾ ਦਿਲ ਕਹਿ ਰਿਹਾ ਸੀ ਕਿ ਇਸ ਵਾਰ ਲਾਟਰੀ ਜ਼ਰੂਰ ਪਾਉਣੀ ਹੈ | ਮੈਂ ਆਪਣੇ ਟਾਪਸ ਗਹਿਣੇ ਰੱਖ ਕੇ ਸੁਨਿਆਰੇ ਤੋਂ ਪੈਸੇ ਲਏ ਤੇ ਲੁਧਿਆਣਾ ਜਾ ਕੇ ਟਿਕਟ ਖਰੀਦ ਲਈ ਤੇ ਮੇਰੀ ਕਿਸਮਤ ਚਮਕ ਗਈ।
ਪੰਜਾਬ : ਭਲਕੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut!
NEXT STORY