ਨਥਾਣਾ (ਬੱਜੋਆਣੀਆਂ) : ਸਥਾਨਕ ਬਲਾਕ ਦੇ ਪਿੰਡ ਗੋਬਿੰਦਪੁਰਾ ਦਾ ਇਕ ਫ਼ੌਜੀ ਜਵਾਨ ਵਿਆਹ ਕਰਵਾਉਣ ਲਈ ਛੁੱਟੀ ਲੈ ਕੇ ਆਇਆ ਤਾਂ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਜਾਣ ਕਰਕੇ ਰੰਗ 'ਚ ਭੰਗ ਪੈ ਗਈ ਹੈ ਕਿਉਂਕਿ 20 ਜੂਨ ਨੂੰ ਉਸ ਨੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਸੀ। ਇਸ ਸਬੰਧੀ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਕੋਈ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਹਨ। ਜਾਣਕਾਰੀ ਅਨੁਸਾਰ ਨਥਾਣਾ ਬਲਾਕ ਦੇ ਪਿੰਡ ਗੋਬਿੰਦਪੁਰਾ ਦਾ ਰਹਿਣ ਵਾਲਾ ਫ਼ੌਜੀ ਜਵਾਨ ਮਨਜਿੰਦਰ ਸਿੰਘ (25) ਜੋ ਕਿ ਛੁੱਟੀ ਲੈ ਕੇ ਹੈਦਰਾਬਾਦ ਤੋਂ ਪਿਛਲੇ ਦਿਨੀਂ ਪਿੰਡ ਆਇਆ ਹੋਇਆ ਹੈ, ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਪਿੱਛੋਂ ਸਿਹਤ ਵਿਭਾਗ ਦੀ ਟੀਮ ਨੇ ਉਸਨੂੰ ਬਠਿੰਡਾ ਵਿਖੇ ਆਇਸੋਲੇਟ ਕਰ ਦਿੱਤਾ ਹੈ। ਜਦਕਿ ਉਸਦੇ ਸੰਪਰਕ 'ਚ ਆਉਣ ਵਾਲੇ ਪਰਿਵਾਰਿਕ ਮੈਂਬਰਾਂ ਨੂੰ ਘਰ 'ਚ ਹੀ ਇਕਾਂਤਵਾਸ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਲਗਾਤਾਰ ਭਿਆਨਕ ਰੂਪ ਧਾਰਨ ਕਰ ਰਿਹਾ ਕੋਰੋਨਾ, 15 ਨਵੇਂ ਮਾਮਲੇ ਆਏ ਸਾਹਮਣੇ
ਫ਼ੌਜੀ ਜਵਾਨ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਹੈਦਰਾਬਾਦ ਤੋਂ ਹਵਾਈ ਜਹਾਜ਼ ਰਾਹੀਂ 10 ਜੂਨ ਨੂੰ ਇੱਥੇ ਪੁੱਜਾ ਹੈ ਅਤੇ ਉਸਦਾ 11 ਜੂਨ ਨੂੰ ਸਿਵਲ ਹਸਪਤਾਲ ਬਠਿੰਡਾ 'ਚ ਕੋਰੋਨਾ ਟੈਸਟ ਲਿਆ ਗਿਆ ਸੀ, ਜਿਸ ਦੀ ਰਿਪੋਰਟ 13 ਜੂਨ ਨੂੰ ਮਿਲਣ ਪਿੱਛੋਂ ਉਸਨੂੰ ਸਿਹਤ ਵਿਭਾਗ ਦਾ ਸਵੇਰੇ ਫੋਨ ਆਇਆ ਕਿ ਰਿਪੋਰਟ ਪਾਜ਼ੇਟਿਵ ਹੈ ਪਰ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਸਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੈ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ।
ਇਹ ਵੀ ਪੜ੍ਹੋ : ਫਰੀਦਕੋਟ : ਗੁਰੂਗ੍ਰਾਮ ਤੋਂ ਆਇਆ ਵਿਅਕਤੀ ਨਿਕਲਿਆ ਕੋਰੋਨਾ ਪਾਜ਼ੇਟਿਵ
ਉਸ ਨੇ ਇਹ ਵੀ ਦੱਸਿਆ ਕਿ ਉਹ ਆਪਣਾ ਵਿਆਹ ਕਰਵਾਉਣ ਲਈ ਛੁੱਟੀ ਲੈ ਕੇ ਪਿੰਡ ਆਇਆ ਹੈ ਪਰ ਕੋਰੋਨਾ ਪਾਜ਼ੇਟਿਵ ਰਿਪੋਰਟ ਨੇ ਉਸਦੇ 20 ਜੂਨ ਨੂੰ ਹੋਣ ਵਾਲੇ ਵਿਆਹ 'ਚ ਵੱਡੀ ਰੁਕਾਵਟ ਪੈਦਾ ਕਰ ਦਿੱਤੀ ਹੈ। ਇਸ ਮਾਮਲੇ ਬਾਰੇ ਜਦ ਬਲਾਕ ਨਥਾਣਾ ਦੀ ਸਿਹਤ ਵਿਭਾਗ ਦੀ ਟੀਮ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਵੀ ਆਪਣੀ ਕਾਗਜ਼ੀ ਕਾਰਵਾਈ ਪੂਰੀ ਕੀਤੀ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਇਕ ਹੋਰ ਵਿਅਕਤੀ ਨੇ ਤੋੜਿਆ ਦਮ
ਤਾਲਾਬੰਦੀ ਕਾਰਨ ਸੜਕਾਂ ’ਤੇ ਪਸਰਿਆ ਸੰਨਾਟਾ, ਘਰਾਂ ਤੋਂ ਨਹੀਂ ਨਿਕਲੇ ਲੁਧਿਆਣਵੀ
NEXT STORY