ਮੋਹਾਲੀ, (ਨਿਆਮੀਆਂ)- 'ਸਵੱਛਤਾ ਦਰਪਣ' ਅਧੀਨ ਮੋਹਾਲੀ ਜ਼ਿਲੇ ਨੂੰ ਦੇਸ਼ ਦਾ ਪਹਿਲਾ ਜ਼ਿਲਾ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਜ਼ਿਲੇ ਨੂੰ ਦੇਸ਼ ਦਾ ਨੰਬਰ ਇਕ ਜ਼ਿਲਾ ਬਣਨ 'ਤੇ 2 ਅਕਤੂਬਰ ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਹੋਏ ਸਮਾਗਮ ਦੌਰਾਨ ਭਾਰਤ ਸਰਕਾਰ ਦੇ ਸੈਨੀਟੇਸ਼ਨ ਵਿਭਾਗ ਦੇ ਰਾਜ ਮੰਤਰੀ ਐੱਸ. ਐੱਸ. ਆਹਲੂਵਾਲੀਆ ਵਲੋਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੂੰ 'ਰਾਸ਼ਟਰੀ ਸਵੱਛ ਭਾਰਤ ਪੁਰਸਕਾਰ–2017' ਦੇ ਕੇ ਸਨਮਾਨਿਤ ਕੀਤਾ ਗਿਆ।
ਜ਼ਿਲੇ ਦੇ ਪੇਂਡੂ ਖੇਤਰ ਨੂੰ ਖੁੱਲ੍ਹੇ ਵਿਚ ਪਖਾਨੇ ਜਾਣ ਤੋਂ ਮੁਕਤ ਕਰਨ ਲਈ 2 ਅਕਤੂਬਰ 2014 ਨੂੰ ਸ਼ੁਰੂ ਕੀਤੇ ਗਏ 'ਸਵੱਛ ਭਾਰਤ ਮਿਸ਼ਨ (ਗ੍ਰਾਮੀਣ)' ਅਧੀਨ ਚਲਾਈ ਗਈ ਸਵੱਛਤਾ ਮੁਹਿੰਮ ਦੌਰਾਨ ਜ਼ਿਲੇ ਦੇ ਸਾਰੇ 349 ਪਿੰਡਾਂ ਨੂੰ ਓ. ਡੀ. ਐੱਫ. ਕਰ ਦਿੱਤਾ ਗਿਆ ਹੈ ਤੇ ਹੁਣ ਇਹ ਜ਼ਿਲਾ ਪੇਂਡੂ ਖੇਤਰ ਵਾਲਾ ਖੁੱਲ੍ਹੇ ਵਿਚ ਪਖਾਨਾ ਜਾਣ ਤੋਂ ਮੁਕਤ ਹੋ ਚੁੱਕਾ ਹੈ। ਲੋਕਾਂ ਨੂੰ ਇਨ੍ਹਾਂ ਦੀ ਵਰਤੋਂ ਯਕੀਨੀ ਬਣਾਉਣ ਲਈ ਵੱਖ-ਵੱਖ ਗਤੀਵਿਧੀਆਂ ਰਾਹੀਂ ਜਾਗਰੂਕ ਕੀਤਾ ਗਿਆ।
ਭਾਰਤ ਸਰਕਾਰ ਦੇ ਜਲ ਸਪਲਾਈ ਤੇ ਸਵੱਛਤਾ ਮੰਤਰਾਲੇ ਵਲੋਂ ਜੁਲਾਈ 2017 ਤੋਂ ਸਵੱਛਤਾ ਦਰਪਣ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜਿਸ ਵਿਚ ਭਾਰਤ ਦੇ ਸਾਰੇ ਜ਼ਿਲਿਆਂ ਵਲੋਂ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਦਾ ਮੁਲਾਂਕਣ ਕੀਤਾ ਗਿਆ, ਜਿਸ ਵਿਚ ਨਿੱਜੀ ਘਰਾਂ ਵਿਚ ਬਣੇ ਪਖਾਨਿਆਂ ਦੀ ਕਵਰੇਜ, ਓ. ਡੀ. ਐੱਫ. ਕਵਰੇਜ, ਓ. ਡੀ. ਐੱਫ. ਕਵਰੇਜ ਮਿਸਿੰਗ ਹਾਊਸ ਹੋਲਡ, ਨਾ ਵਰਤੋਂ ਯੋਗ ਪਖਾਨੇ ਚਾਲੂ ਕਰਨ ਦੇ 50 ਨੰਬਰ, ਓ. ਡੀ. ਐੱਫ. ਨੂੰ ਲਗਾਤਾਰ ਬਰਕਰਾਰ ਰੱਖਣ ਦੇ 15 ਨੰਬਰ ਤੇ ਕੰਮ ਦੀ ਪਾਰਦਰਸ਼ਤਾ ਦੇ 25 ਨੰਬਰ (ਕੁੱਲ 90 ਨੰਬਰ) ਰੱਖੇ ਗਏ ਸਨ। ਇੰਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਮੁਕੰਮਲ ਕਰਕੇ 90 ਵਿਚੋਂ 90 ਅੰਕ ਪ੍ਰਾਪਤ ਕੀਤੇ ਤੇ ਕੌਮੀ ਪੱਧਰ 'ਤੇ ਜ਼ਿਲੇ ਨੇ ਪਹਿਲਾ ਸਥਾਨ ਹਾਸਿਲ ਕੀਤਾ।
'ਸਵੱਛਤਾ ਦਰਪਣ' ਸਬੰਧੀ ਸਪਰਾ ਨੇ ਦੱਸਿਆ ਕਿ ਭਾਵੇਂ ਕਿ ਇੰਨੀ ਜਲਦੀ ਜ਼ਿਲੇ ਨੂੰ ਦੇਸ਼ ਦੇ ਹੋਰਨਾਂ ਜ਼ਿਲਿਆਂ ਤੋਂ ਅੱਗੇ ਲੈ ਕੇ ਜਾਣਾ ਕੋਈ ਸੌਖਾ ਕੰਮ ਨਹੀਂ ਸੀ ਪਰ ਜ਼ਿਲੇ ਦੇ ਜਾਗਰੂਕ ਲੋਕਾਂ, ਪਿੰਡਾਂ ਦੀਆਂ ਪੰਚਾਇਤਾਂ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਮੋਟੀਵੇਟਰਾਂ ਵਲੋਂ ਕੀਤੇ ਗਏ ਸ਼ਲਾਘਾਯੋਗ ਯਤਨਾਂ ਸਦਕਾ ਹੀ ਜ਼ਿਲੇ ਨੂੰ ਇਹ ਮਾਣ ਹਾਸਿਲ ਹੋਇਆ ਹੈ।
ਮਠਿਆਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ
NEXT STORY