ਬੰਗਾ (ਚਮਨ ਲਾਲ/ਰਾਕੇਸ਼)- ਬੰਗਾ ਦੇ ਸਥਾਨਕ ਪੂੰਨੀਆਂ ਰੋਡ 'ਤੇ ਪੈਂਦੀ ਇਕ ਨਿੱਜੀ ਅਲਮਾਰੀ ਬਣਾਉਣ ਵਾਲੀ ਫੈਕਟਰੀ 'ਚ ਕਿਰਾਏ 'ਤੇ ਰਹਿੰਦੇ ਇਕ ਪ੍ਰਵਾਸੀ ਮਜ਼ਦੂਰ ਦੇ ਅਚਾਨਕ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਬੰਗਾ ਸਿਟੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਸੰਤੋਸ਼ ਪੁੱਤਰ ਫੂਲ ਚੰਦ ਨਿਵਾਸੀ ਜਲਦੀਪੁਰ ਆਜਮਗੜ੍ਹ (ਉੁੱਤਰ ਪ੍ਰਦੇਸ਼) ਹਾਲ ਵਾਸੀ ਨੇੜੇ ਦ੍ਰਿਸ਼ਟੀ ਆਈ ਕੇਅਰ ਹਸਪਤਾਲ ਨੇ ਦੱਸਿਆ ਕਿ ਉਹ ਇਕ ਮਹੀਨੇ ਪਹਿਲਾਂ ਆਪਣੇ ਪਰਿਵਾਰ ਨਾਲ ਬੰਗਾ ਵਿਖੇ ਆਇਆ ਸੀ ਤੇ ਉਸ ਦਾ ਭਰਾ ਦੀਪ ਚੰਦ ਜਿਸ ਦੀ ਉਮਰ 14 ਸਾਲ ਦੇ ਕਰੀਬ ਹੈ, ਵੀ ਨਾਲ ਆਇਆ ਸੀ। ਬੀਤੀ 15 ਜਨਵਰੀ ਨੂੰ ਜਦੋਂ ਉਹ ਆਪਣੇ ਕੰਮ ਤੋਂ ਘਰ ਵਾਪਸ ਪਰਤਿਆ ਤਾਂ ਉਸ ਦਾ ਭਰਾ ਦੀਪ ਚੰਦ ਘਰ ਵਿਚ ਮੌਜੂਦ ਨਹੀਂ ਸੀ। ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ, ਜਿਸ ਕਾਰਨ ਉਹ ਘਰ ਹੀ ਰਹਿੰਦਾ ਸੀ। ਮੈਂ ਤੇ ਮੇਰੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਧਰੇ ਵੀ ਨਹੀਂ ਮਿਲਿਆ। ਬੰਗਾ ਸਿਟੀ ਪੁਲਸ ਨੇ ਦੀਪ ਚੰਦ ਦੇ ਭਰਾ ਸੰਤੋਸ਼ ਦੇ ਬਿਆਨਾਂ ਦੇ ਆਧਾਰ 'ਤੇ ਰਿਪੋਰਟ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੰਮ ਨਾ ਕਰਨ ਵਾਲੇ ਪੰਜਾਬ ਦੇ ਮੰਤਰੀਆਂ ਦੀ ਛੁੱਟੀ ਦੀ ਤਿਆਰੀ!
NEXT STORY