ਜਲੰਧਰ, (ਸੁਧੀਰ, ਪ੍ਰੀਤ)— ਸਥਾਨਕ ਬਸਤੀ ਮਿੱਠੂ ਖੇਤਰ 'ਚ ਅੱਜ ਰਾਤ ਦੋ ਧਿਰਾਂ ਵਿਚ ਹੋਏ ਝਗੜੇ ਦੌਰਾਨ ਜਮ ਕੇ ਗੁੰਡਾਗਰਦੀ ਦਾ ਨਾਚ ਹੋਇਆ, ਜਿਸ ਕਾਰਨ ਦੋਵਾਂ ਧਿਰਾਂ ਵਿਚ ਜਮ ਕੇ ਪੱਥਰਬਾਜ਼ੀ ਵੀ ਹੋਈ। ਇੰਨਾ ਹੀ ਨਹੀਂ, ਖੇਤਰ ਵਿਚ ਗੋਲੀ ਚੱਲਣ ਦੀ ਅਫਵਾਹ ਵੀ ਫੈਲੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਡੀ. ਸੀ. ਪੀ. ਸਿਟੀ-2 ਸੂਡਰ ਵਿਜੀ, ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਉਥੇ ਘਟਨਾ ਦੌਰਾਨ ਇਲਾਕੇ ਵਿਚ ਖੜ੍ਹੇ ਹੋਏ ਕੁਝ ਵਾਹਨ ਵੀ ਨੁਕਸਾਨੇ ਗਏ। ਪੁਲਸ ਦੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਦੋਵਾਂ ਧਿਰਾਂ ਦੇ ਲੋਕ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਹਮਲਾਵਰਾਂ ਦੇ ਵਾਹਨ ਕਬਜ਼ੇ ਵਿਚ ਲੈ ਲਏ ਹਨ ਤੇ ਮਾਮਲੇ ਦੀ ਜਾਂਚ ਜਾਰੀ ਹੈ।
'ਹਾਰਲਿਕਸ ਓਇਟਸ' ਦੇ ਪੈਕੇਟਾਂ 'ਚ ਚੂਰਾ-ਪੋਸਤ ਛੁਪਾ ਕੇ ਲਿਆਉਂਦੇ ਸਨ ਡਰਾਈਵਰ ਅਤੇ ਕੰਡਕਟਰ
NEXT STORY