ਲੁਧਿਆਣਾ (ਮਹੇਸ਼) : ਚੋਣਾਂ ਨਾਲ ਸਬੰਧਿਤ ਕੰਮਾਂ ਨੂੰ ਜ਼ਿਆਦਾ ਸੌਖਾ ਬਣਾਉਣ ਤੇ ਖੁਦ ਨੂੰ ਆਪਣਾ ਸਾਥੀ ਬਣਾਉਣ ਦੇ ਮਕਸਦ ਨਾਲ ਭਾਰਤੀ ਚੋਣ ਕਮਿਸ਼ਨ ਵਲੋਂ ਕਈ ਆਈ. ਟੀ. ਇਨੀਸ਼ੀਏਟਿਵ ਲਏ ਗਏ ਹਨ। ਇਸ ਇਨੀਸ਼ੀਏਟਿਵ ਤਹਿਤ ਕਮਿਸ਼ਨ ਨੇ ਵੋਟਰ ਫ੍ਰੈਂਡਲੀ ਮੋਬਾਇਲ, ਐਪ, ਵੈੱਬਸਾਈਟ ਤੇ ਹੈਲਪ ਲਾਈਨ ਸ਼ੁਰੂ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਕਮਿਸ਼ਨ ਵਲੋਂ ਸ਼ੁਰੂ ਕੀਤੀਆਂ ਗਈਆਂ ਐਪਲੀਕੇਸ਼ਨਾਂ 'ਚ ਇਕ ਸੁਵਿਧਾ ਐਪ ਹੈ, ਜਿਸ ਰਾਹੀਂ ਉਮੀਦਵਾਰ ਤੇ ਸਿਆਸੀ ਪਾਰਟੀਆਂ ਵਲੋਂ ਮੀਟਿੰਗ, ਰੈਲੀਆਂ ਤੇ ਪਹਿਲਾਂ ਮਨਜ਼ੂਰੀ ਲੈਣ ਸਬੰਧੀ ਅਪਲਾਈ ਕਰਨ ਲਈ ਇਹ ਇਕ ਸਿੰਗਲ ਵਿੰਡੋ ਵਿਵਸਥਾ ਹੈ। ਇਹ ਸਾਰੀ ਕਾਰਵਾਈ ਐਂਡ੍ਰਾਇਡ ਐਪ ਰਾਹੀਂ ਵੀ ਕੀਤੀ ਜਾ ਸਕਦੀ ਹੈ। ਭਾਰਤੀ ਚੋਣ ਕਮਿਸ਼ਨ ਵਲੋਂ ਉਮੀਦਵਾਰਾਂ ਤੇ ਪਾਰਟੀਆਂ ਵਲੋਂ ਬੇਨਤੀ ਕਰਨ 'ਤੇ 24 ਘੰਟੇ ਦੇ ਅੰਦਰ ਮਨਜ਼ੂਰੀਆਂ ਦੇਣ ਸਬੰਧੀ ਨਿਰਦੇਸ਼ ਦਿੱਤੇ ਗਏ ਹਨ।
ਸੀ-ਵਿਜਿਲ ਹੈਪ
ਉਨ੍ਹਾਂ ਦੱਸਿਆ ਕਿ 'ਸੀ-ਵਿਜਿਲ' ਨਾਮੀ ਇਕ ਹੋਰ ਮਹੱਤਵਪੂਰਨ ਐਪ ਟਾਈਮ-ਸਟੈਂਪਡ, ਆਦਰਸ਼ ਚੋਣ ਜ਼ਾਬਤਾ ਦੇ ਪ੍ਰਾਣ 'ਤੇ ਆਧਾਰਤ ਸਬੂਤ, ਨਿਰਧਾਰਤ ਕੀਤੇ ਗਏ ਖਰਚ ਦੀ ਉਲੰਘਣਾ, ਆਟੋ ਲੋਕੇਸ਼ਨ ਡਾਟਾ ਦੇ ਨਾਲ ਲਾਈਵ ਫੋਟੋ-ਵੀਡੀਓ ਦੀ ਸਹੂਲਤ ਦਿੰਦੀ ਹੈ। ਕੋਈ ਵੀ ਨਾਗਰਿਕ ਮੋਬਾਇਲ ਐਪ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਫਿਰ ਉਡਣ ਦਸਤੇ ਕੇਸ ਦੀ ਪੜਤਾਲ ਕਰਨਗੇ ਤੇ ਰਿਟਰਨਿੰਗ ਅਫਸਰ ਫੈਸਲਾ ਲਵੇਗਾ। ਸੀ-ਵਿਜਿਲ ਦਾ ਸਟੇਟਸ ਸੀ-ਵਿਜਿਲ ਸ਼ਿਕਾਇਤਕਰਤਾ ਦੇ ਨਾਲ ਨਿਰਧਾਰਤ ਸਮਾਂ ਹੱਦ ਦੇ ਅੰਦਰ ਸਾਂਝਾ ਕੀਤਾ ਜਾਵੇਗਾ।
ਵੋਟਰ ਹੈਨਪ ਲਾਈਨ
ਵੋਟਰ ਹੈਲਪ ਲਾਈਨ ਨਾਮੀ ਇਕ ਹੋਰ ਐਂਡਰਾਇਡ ਆਧਾਰਤ ਮੋਬਾਇਲ ਐਪ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਇਹ ਐਪ ਸਾਰੇ ਨਾਗਰਿਕਾਂ ਨੂੰ ਵੋਟਰ ਸੂਚੀ 'ਚ ਆਪਣਾ ਨਾਂ ਲੱਭਣ, ਆਨਲਾਈਨ ਫਾਰਮ ਜਮ੍ਹਾ ਕਰਵਾਉਣ, ਐਪਲੀਕੇਸ਼ਨ ਦਾ ਸਟੇਟਸ ਚੈੱਕ ਕਰਨ, ਮੋਬਾਇਲ ਐਪ 'ਤੇ ਸ਼ਿਕਾਇਤ ਦਰਜ ਕਰਵਾਉਣ ਤੇ ਜਵਾਬ ਹਾਸਲ ਕਰਨ ਦੇ ਨਾਲ ਬੂਥ ਪੱਧਰ ਦੇ ਅਧਿਕਾਰੀਆਂ, ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਤੇ ਜ਼ਿਲਾ ਚੋਣ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਸਬੰਧਤ ਜਾਣਕਾਰੀ ਹਾਸਲ ਕਰਨ ਦੀ ਸੁਵਿਧਾ ਪ੍ਰਦਾਨ ਕਰਦੀ ਹੈ।
ਮਮਤਾ ਸ਼ਰਮਸਾਰ, ਡੇਢ ਸਾਲਾ ਬੱਚੇ ਨੂੰ ਬੱਸ ਸਟੈਂਡ 'ਤੇ ਛੱਡ ਕੇ ਫਰਾਰ ਹੋਈ ਮਾਂ (ਵੀਡੀਓ)
NEXT STORY