ਮੋਗਾ (ਰੋਮੀ)-ਸਥਾਨਕ ਕਸਬੇ ਦੇ ਨਜਦੀਕ ਅੱਡਾ ਮੁੰਡੀਜਮਾਲ ’ਤੇ ਸਥਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾਂ ਦਿੱਲੀ ਕਾਨਵੈਂਟ ਸਕੂਲ ਵਿਖੇ ਪ੍ਰਿੰਸੀਪਲ ਮੈਡਮ ਨਮਰਤਾ ਭੱਲਾ ਦੀ ਅਗਵਾਈ ਹੇਠ ਗਮਲਿਆਂ ਨੂੰ ਰੰਗਾਂ ਨਾਲ ਸਜਾ ਕੇ ਉਨ੍ਹਾਂ ’ਚ ਮਨੁੱਖਤਾ ਲਈ ਲੋਡ਼ੀਂਦੇ ਪੌਦੇ ਲਾਉਣ ਦੀ ਕਿਰਿਆ ਕਰਵਾਈ ਗਈ, ਜਿਸ ’ਚ ਸਕੂਲ ’ਚ ਪਡ਼੍ਹਦੇ ਵੱਖ-ਵੱਖ ਹਾਊਸ ਦੇ ਬੱਚਿਆਂ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਬੱਚਿਆਂ ਵਲੋਂ ਬਹੁਤ ਹੀ ਸੁੰਦਰ ਤੇ ਸਜੁੱਜੇ ਢੰਗ ਨਾਲ ਗਮਲਿਆਂ ਨੂੰ ਸਜਾ ਕੇ ਉਨ੍ਹਾਂ ’ਚ ਪੌਦੇ ਲਾਏ ਗਏ। ਇਸ ਮੌਕੇ ਸਕੂਲ ਦੇ ਚੇਅਰਮੈਨ ਬਲਵਿੰਦਰ ਸਿੰਘ ਸੰਧੂ ਤੇ ਬਲਜੀਤ ਸਿੰਘ ਹੇਰ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੌਦੇ ਸਾਡੇ ਜੀਵਨ ’ਚ ਅਹਿਮ ਸਥਾਨ ਰੱਖਦੇ ਹਨ ਇੰਨ੍ਹਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਾਉਣੇ ਚਾਹੀਦੇ ਹਨ।
ਬੱਬੀ ਪੱਤੋ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ
NEXT STORY