ਮੋਗਾ (ਰਾਜਵੀਰ)-ਨੱਥੂਵਾਲਾ ਗਰਬੀ ਦੇ ਜੰਮਪਲ ਸੀਨੀਅਰ ਯੂਥ ਕਾਂਗਰਸੀ ਆਗੂ ਜਸਵੀਰ ਸਿੰਘ ਸੀਰਾ ਪ੍ਰਧਾਨ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਹੁਰਾ ਸਾਹਿਬ, ਭਲੂਰ ਦੇ ਸਮਾਜ ਸੇਵੀ ਗੁਰਮੀਤ ਸਿੰਘ ਯੂ. ਕੇ. ਦੇ ਤਾਇਆ ਜੀ ਸਾਬਕਾ ਸਰਪੰਚ ਬੂਟਾ ਸਿੰਘ ਸਵਰਵਾਸ ਹੋ ਗਏ। ਬੂਟਾ ਸਿੰਘ ਸਰਪੰਚ ਇਲਾਕੇ ਦੀ ਰਾਜਨੀਤੀ ’ਚ ਅਹਿਮ ਸਥਾਨ ਰੱਖਦੇ ਸਨ। ਉਨ੍ਹਾਂ ਦੀ ਮੌਤ ’ਤੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾਡ਼, ਕੰਵਲਜੀਤ ਸਿੰਘ ਬਰਾਡ਼ ਮੁੱਖ ਬੁਲਾਰਾ ਕਾਂਗਰਸ ਕਮੇਟੀ, ਜ਼ਿਲਾ ਮੋਗਾ ਕਾਗਰਸ ਕਮੇਟੀ ਦੇ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਮੋਗਾ ਵਿਧਾਨ ਸਭਾ ਦੇ ਵਿਧਾਇਕ ਹਰਜੋਤ ਕਮਲ, ਫਿਰੋਜ਼ਪੁਰ ਦਿਹਾਤੀ ਦੀ ਵਿਧਾਇਕਾ ਸਤਕਾਰ ਕੌਰ ਗਹਿਰੀ, ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਬਾਬਾ ਇਕਬਾਲ ਸਿੰਘ ਨੱਥੂਵਾਲਾ ਗਰਬੀ, ਗੁਰਤੇਜ ਸਿੰਘ ਬਰਾਡ਼ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਬਾਘਾਪੁਰਾਣਾ, ਸਰਪੰਚ ਗੁਰਮੇਲ ਸਿੰਘ ਨੱਥੂਵਾਲਾ, ਸਰਪੰਚ ਜੱਜ ਸਿੰਘ ਹਰੀਏਵਾਲਾ, ਸੀਨੀਅਰ ਕਾਂਗਰਸੀ ਆਗੂ ਇਕਬਾਲ ਸਿੰਘ ਨੰਬਰਦਾਰ ਮਾਹਲਾ ਕਲਾਂ, ਸਰਪੰਚ ਨਗਿੰਦਰ ਸਿੰਘ ਮਾਹਲਾ ਕਲਾਂ ਆਦਿ ਆਗੂਆਂ ਨੇ ਸ. ਬੂਟਾ ਸਿੰਘ ਦੇ ਪਰਿਵਾਰਕ ਮੈਂਬਰਾਂ ਪ੍ਰਧਾਨ ਬੋਹਡ਼ ਸਿੰਘ, ਚਮਕੌਰ ਸਿੰਘ ਕੌਰਾ ਅਤੇ ਪ੍ਰਧਾਨ ਜਸਵੀਰ ਸਿੰਘ ਨਾਲ ਦੁੱਖ ਸਾਂਝਾ ਕੀਤਾ ਹੈ।
ਡੈਪੋ ਮੁਹਿੰਮ ਦਾ ਨਸ਼ਿਆਂ ਵਿਰੁੱਧ ਜੰਗ ’ਚ ਅਹਿਮ ਯੋਗਦਾਨ : ਡੀ. ਸੀ
NEXT STORY