ਮੋਗਾ (ਚਟਾਨੀ)-ਇਲਾਕੇ ਦੀ ਨਾਮਵਰ ਸ਼ਖਸੀਅਤ ਸ. ਈਸ਼ਰ ਸਿੰਘ ਮਾਣੂੰਕੇ ਨਮਿੱਤ ਹੋਈ ਸ਼ੋਕ ਸਭਾ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਉਨ੍ਹਾਂ ਦੀ ਸਖਤ ਘਾਲਣਾ ਸਦਕਾ ਨਿਕਲੇ ਸਾਰਥਕ ਸਿੱਟਿਆਂ ਦਾ ਵਿਸਥਾਰਤ ਵਰਨਣ ਕਰਦਿਆਂ ਆਖਿਆ ਕਿ ਈਸ਼ਰ ਸਿੰਘ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਇਕ ਨਿੱਗਰ ਸਮਾਜ ਦੀ ਸਿਰਜਣਾ ’ਚ ਯੋਗਦਾਨ ਪਾਇਆ ਜਾ ਸਕਦਾ ਹੈ। ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਰਾਮ ਸਵਰਨ ਲੱਖੋਵਾਲੀ, ਬੂਟਾ ਸਿੰਘ ਰਣਸੀਂਹ ਕਲਾਂ ਅਤੇ ਬਲਦੇਵ ਸਿੰਘ ਨੇ ਉਨ੍ਹਾਂ ਨਾਲ ਬਿਤਾਏ ਪਲਾਂ ਅਤੇ ਗ੍ਰਹਿਣ ਕੀਤੇ ਗੁਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਜੇਕਰ ਅੱਜ ਸਨਮਾਨ ਯੋਗ ਜ਼ਿੰਦਗੀ ਬਿਤਾ ਰਹੇ ਹਨ ਤਾਂ ਇਹ ਉਨ੍ਹਾਂ ਦੀ ਨਿਰਦੇਸ਼ਨਾ ਨਾਲ ਹੀ ਸੰਭਵ ਹੋ ਸਕਿਆ ਹੈ। ਪਿੰਡ ਮਾਣੂੰਕੇ ਤੇ ਇਲਾਕੇ ਭਰ ’ਚ ਜੋ ਮਾਣ-ਸਨਮਾਨ ਸ. ਈਸ਼ਰ ਸਿੰਘ ਦੇ ਪਰਿਵਾਰ ਦਾ ਹੈ, ਉਸ ਨੂੰ ਬਹਾਲ ਰੱਖਣ ਤੇ ਉਸ ਵਿਚ ਵਾਧਾ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਧੀਆਂ-ਪੁੱਤਰਾਂ ’ਤੇ ਹੈ ਅਤੇ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਇਕ-ਇਕ ਜੀਅ ਇਸ ਨੂੰ ਪੂਰੀ ਸਿਦਕਦਿਲੀ ਨਾਲ ਨਿਭਾਏਗਾ। ਪਰਿਵਾਰ ਵੱਲੋਂ ਆਪਣੇ ਸਤਿਕਾਰਤ ਪਿਤਾ ਦੀ ਯਾਦ ਵਿਚ ਉਨ੍ਹਾਂ ਸਭਨਾਂ ਸੰਸਥਾਵਾਂ ਲਈ ਆਰਥਕ ਮਦਦ ਦਿੱਤੀ ਗਈ, ਜਿਨ੍ਹਾਂ ਵਾਸਤੇ ਸ. ਈਸ਼ਰ ਸਿੰਘ ਦੇ ਮਾਣ ’ਚ ਵਿਸ਼ੇਸ਼ ਸਥਾਨ ਸੀ। ਅੰਤ ਵਿਚ ਪਿੰਡ ਦੇ ਸਾਬਕਾ ਸਰਪੰਚ ਮੋਹਰ ਸਿੰਘ ਗਿੱਲ ਨੇ ਸ਼ੋਕ ਸਭਾ ’ਚ ਪੁੱਜੀ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ।
ਸਕੂਲ ਦਾ ਸਾਲਾਨਾ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ
NEXT STORY