ਮੋਗਾ (ਬਿੰਦਾ)-ਐੱਨ.ਜੀ.ਓ. ਦੀ ਸੰਸਥਾ ਨੇ ਸਿਵਲ ਸਰਜਨ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਐੱਨ. ਜੀ. ਓ. ਦੇ ਸਟੇਟ ਕੋਆਰਡੀਨੇਟਰ ਐੱਸ. ਕੇ. ਬਾਂਸਲ, ਕਪਿਲ ਭਾਰਤੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿਟੀ ਬਲੱਡ ਹੈਲਪ ਦੀ ਸੰਸਥਾ ਸਾਰੇ ਵੱਡੇ ਕਾਲਜਾਂ ਤੇ ਸਕੂਲਾਂ ’ਚ ਜਾ ਕੇ ਨੌਜਵਾਨਾਂ ਨੂੰ ਖੂਨ ਦਾਨੀ ਬਣਨ ਲਈ ਪ੍ਰੇਰਿਤ ਕਰੇ ਤੇ ਲੰਮੇ ਸਮੇਂ ਤੱਕ ਸਮਾਜ ਦੀ ਸੇਵਾ ਕਰੇ। ਖੂਨ ਦਾਨ 18 ਤੋਂ 65 ਸਾਲ ਦੀ ਉਮਰ ਤੱਕ ਕੀਤਾ ਜਾ ਸਕਦਾ ਹੈ ਅਤੇ ਲੰਮੇ ਸਮੇਂ ਤੱਕ ਖੂਨ ਦਾਨੀ ਬਣੇ ਸਿਟੀ ਬਲੱਡ ਹੈਲਪ ਦੇ ਨਾਲ ਹੋਰ ਵੀ ਐੱਨ. ਜੀ. ਓਜ਼ ਉਨ੍ਹਾਂ ਦਾ ਸਾਥ ਦੇਣ । ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਸਕੀਮਾਂ ਸਬੰਧੀ ਆਮ ਲੋਕਾਂ ਤੋਂ ਇਸ ਦੀ ਜਾਣਕਾਰੀ ਪਹੁੰਚਣ ’ਚ ਸਹਿਯੋਗ ਕਰਨ। ਇਸ ਮੌਕੇ ਐੱਨ. ਜੀ. ਓ. ਐੱਸ. ਕੇ. ਬਾਂਸਲ ਨੇ ਦੱਸਿਆ ਕਿ ਭਰੂਣ ਹੱਤਿਆ ਇਕ ਕਾਨੂੰਨੀ ਜੁਰਮ ਹੈ ਅਤੇ ਇਸ ਨੂੰ ਰੋਕਣ ਲਈ ਸਮੇਂ-ਸਮੇਂ ’ਤੇ ਸੈਮੀਨਾਰ ਵੀ ਲਾਏ ਜਾ ਰਹੇ ਹਨ। ਇਸ ਸਮੇਂ ਐੱਸ. ਕੇ. ਬਾਂਸਲ, ਕ੍ਰਿਸ਼ਨ ਸੂਦ, ਕਪਿਲ ਭਾਰਤੀ, ਵਿਸ਼ਾਲ ਅਰੋਡ਼ਾ, ਭਾਰਤ ਗੁਪਤਾ, ਕਸ਼ਿਸ਼ ਧਮੀਜਾ ਆਦਿ ਹਾਜ਼ਰ ਸਨ।
ਲੱਖਾਂ ਦੇ ਚੂਰਾ ਪੋਸਤ ਸਮੇਤ ਤਸਕਰ ਕਾਬੂ
NEXT STORY