ਮੋਗਾ (ਛਾਬਡ਼ਾ)-ਕੋਟ ਈਸੇ ਖਾਂ ਮੋਗਾ ਮੇਨ ਸਡ਼ਕ ’ਤੇ ਇਕ ਇੱਟਾਂ ਨਾਲ ਭਰੀ ਹੋਈ ਟ੍ਰਾਲੀ ਨਾਲ ਕਾਰ ਟਕਰਾਉਣ ’ਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਗਗਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਸਨੀਕ ਪਿੰਡ ਮੁੰਨਣ, ਜੋ ਕਿ ਸਵੇਰੇ 10 ਵਜੇ ਦੇ ਕਰੀਬ ਆਪਣੀ ਕਾਰ ’ਚ ਸਵਾਰ ਹੋ ਕੇ ਕੋਟ ਈਸੇ ਖਾਂ ਤੋਂ ਮੋਗਾ ਵੱਲ ਨੂੰ ਜਾ ਰਿਹਾ ਸੀ, ਜਦੋਂ ਉਹ ਸ਼ਹਿਰ ਨੇਡ਼ਲੇ ਹੀ ਸਿਟੀ ਚੁਆਇਸ ਰੈਸਟੋਰੈਂਟ ਨੇਡ਼ੇ ਪੁੱਜਿਆ ਤਾਂ ਅੱਗੇ ਜਾ ਰਹੀ ਇੱਟਾਂ ਨਾਲ ਭਰੀ ਹੋਈ ਟ੍ਰਾਲੀ ਨਾਲ ਟਕਰਾ ਗਿਆ। ਇਸ ਹਾਦਸੇ ’ਚ ਉਸ ਦੀ ਕਾਰ ਨੁਕਸਾਨੀ ਗਈ ਤੇ ਉਹ ਜ਼ਖ਼ਮੀ ਹੋ ਗਿਆ। ਨੇਡ਼ਲੇ ਲੋਕਾਂ ਵੱਲੋਂ ਉਸ ਨੂੰ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਨਿਰਮਲ ਮਾਲਵਾ ਮੰਡਲ ਦੇ ਸੁਆਮੀ ਜਗਰਾਜ ਸਿੰਘ ਲੋਪੋਂ ਲੰਗਰਾਂ ਵਾਲੇ ਬਣੇ ਪ੍ਰਧਾਨ
NEXT STORY