ਮੋਗਾ (ਬੱਬੀ)-ਪ੍ਰਸਿੱਧ ਸੰਸਥਾ ਨਿਰਮਲਾ ਆਸ਼ਰਮ ਡੇਰਾ ਬਾਬਾ ਜਮੀਤ ਸਿੰਘ ਜੀ ਪਿੰਡ ਲੋਪੋਂ ਵਿਖੇ ਨਿਰਮਲ ਭੇਖ ਦੇ ਸਾਧੂ ਸੰਤਾਂ ਦਾ ਇਕੱਠ ਹੋਇਆ, ਜਿਸ ’ਚ ਨਿਰਮਲ ਭੇਖ ਦੀਆਂ ਪ੍ਰਤਿਸ਼ਠਿਤ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਇਕੱਠ ’ਚ ਨਿਰਮਲ ਭੇਖ ਦੇ ਸਰਵਪੱਖੀ ਵਿਕਾਸ ਅਤੇ ਪ੍ਰਚਾਰ ਪ੍ਰਸਾਰ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਮਹਾਂਪੁਰਖਾਂ ਨੇ ਆਪਣੇ-ਆਪਣੇ ਵਿਚਾਰ ਸਾਹਮਣੇ ਰੱਖੇ ਅਤੇ ਇਹ ਨਿਰਣੈ ਕੀਤਾ ਗਿਆ ਕਿ ਇਕ ਐਸੀ ਸੰਸਥਾ ਦਾ ਗਠਨ ਕੀਤਾ ਜਾਵੇ ਜੋ ਨਿਰਮਲ ਭੇਖ ਸਬੰਧੀ ਸਥਾਨਾਂ, ਡੇਰਿਆਂ, ਜ਼ਮੀਨਾਂ, ਵਿੱਦਿਆ ਦੇ ਪ੍ਰਚਾਰ-ਪ੍ਰਸਾਰ ਦੁਆਰਾ ਸਮਾਜ ਦੀ ਸੇਵਾ ’ਚ ਆਪਣਾ ਯੋਗਦਾਨ ਪਾਵੇ। ਜਿਸ ’ਤੇ ਸ਼੍ਰੀ ਨਿਰਮਲ ਮਾਲਵਾ ਮੰਡਲ ਦੀ ਸਾਰੇ ਮਹਾਂਪੁਰਸ਼ਾਂ ਵੱਲੋਂ ਸਥਾਪਨਾ ਕਰਦਿਆਂ ਸਰਬਸੰਮਤੀ ਨਾਲ ਪ੍ਰਧਾਨ ਸੁਆਮੀ ਜਗਰਾਜ ਸਿੰਘ ਜੀ ਲੰਗਰਾਂ ਵਾਲੇ, ਮੀਤ ਪ੍ਰਧਾਨ ਮਹੰਤ ਬਾਬੂ ਸਿੰਘ ਜੀ ਨਿਰਮਲ ਮੱਠ ਖਾਰਾ ਬਰਨਾਲਾ ਜ਼ਿਲਾ ਮਾਨਸਾ, ਸਕੱਤਰ ਮਹੰਤ ਹਰਦੇਵ ਸਿੰਘ ਜੀ ਡੇਰਾ ਮਾਤਾ ਸਾਹਿਬ ਕੌਰ ਸੰਤਪੁਰਾ ਜ਼ਿਲਾ ਹਨੂਮਾਨਗਡ਼੍ਹ ਰਾਜਸਥਾਨ, ਮੀਤ ਸਕੱਤਰ ਮਹੰਤ ਸਤਨਾਮ ਸਿੰਘ ਡੇਰਾ ਬਾਬਾ ਮੱਲ ਸਿੰਘ ਮੋਗਾ, ਖਜਾਨਚੀ ਮਹੰਤ ਹਰਪ੍ਰੀਤ ਸਿੰਘ ਜੀ ਡੇਰਾ ਬਾਬਾ ਸਰੂਪ ਸਿੰਘ ਗੋਲੇਵਾਲਾ ਜ਼ਿਲਾ ਫਰੀਦਕੋਟ, ਮੀਤ ਖਜਾਨਚੀ ਮਹੰਤ ਭਗਵਾਨ ਸਿੰਘ ਡੇਰਾ ਬਾਬਾ ਅਮਰਜੀਤ ਹਰੀ ਜੀ ਰਿਸ਼ੀ ਆਸ਼ਰਮ ਜਗਰਾਉਂ ਜ਼ਿਲਾ ਲੁਧਿਆਣਾ, ਮੀਡੀਆ ਸਕੱਤਰ ਮਹੰਤ ਜਗਰੂਪ ਸਿੰਘ ਜੀ ਡੇਰਾ ਬਾਬਾ ਜੀਵਨ ਸਿੰਘ ਜੀ ਬੁੱਗਰਾਂ ਜ਼ਿਲਾ ਬਠਿੰਡਾ, ਮੀਤ ਮੀਡੀਆ ਸਕੱਤਰ ਮਹੰਤ ਬਲਵੀਰ ਸਿੰਘ ਨਿਰਮਲ ਡੇਰਾ ਕੁਠਾਲਾ ਆਦਿ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹੰਤ ਪਿਆਰਾ ਸਿੰਘ ਜੀ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ, ਮਹੰਤ ਕਮਲਜੀਤ ਸਿੰਘ ਜੀ ਸ਼ਾਸਤਰੀ, ਮਹੰਤ ਅਮਨਦੀਪ ਸਿੰਘ ਜੀ ਬਠਿੰਡਾ, ਮਹੰਤ ਸਤਨਾਮ ਸਿੰਘ ਦਿਆਲਪੁਰਾ, ਮਹੰਤ ਕੇਵਲ ਸਿੰਘ ਜੀ ਲੋਪੋਂ, ਮਹੰਤ ਚਮਕੌਰ ਸਿੰਘ ਜੀ ਜੈਮਲਵਾਲਾ, ਮਹੰਤ ਸੁਖਵਿੰਦਰ ਸਿੰਘ ਟਿੱਬਾ ਹਾਜ਼ਰ ਸਨ।
ਸ਼ਹਿਰ ਦਾ ਵਿਗਡ਼ਿਆ ਅਮਨ-ਕਾਨੂੰਨ, ਲੋਕਾਂ ਸਿਰੋਂ ਲੱਥਾ ਕਾਂਗਰਸ ਦਾ ਜਨੂੰਨ
NEXT STORY