ਮੋਗਾ (ਗੋਪੀ ਰਾਊਕੇ)- ਫੱਕਰ ਬਾਬਾ ਰੰਗੇ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਸਾਲਾਨਾ ਸੱਭਿਆਚਾਰਕ ਮੇਲਾ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਰੰਗੇ ਸ਼ਾਹ ਜੀ ਪ੍ਰਬੰਧਕ ਕਮੇਟੀ ਵੱਲੋਂ ਬਡ਼ੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਪਿੰਡ ਚੁੱਘਾ ਕਲਾਂ ਵਿਖੇ ਕਰਵਾਇਆ ਗਿਆ ਤੇ ਅਮਿੱਟ ਪੈੜਾਂ ਛੱਡ ਗਿਆ। ਮੇਲੇ ਦਾ ਉਦਘਾਟਨ ਬਾਬਾ ਭੋਲਾ ਭਗਤ ਚੁੱਘਾ ਖੁਰਦ, ਬਾਬਾ ਸੁਰਜੀਤ ਸਿੰਘ ਨੇ ਰਿਬਨ ਕੱਟ ਕੇ ਕੀਤਾ। ਬਾਬਾ ਜੀ ਦੀ ਮਜ਼ਾਰ ’ਤੇ ਚਾਦਰ ਚਡ਼੍ਹਾਉਣ ਉਪੰਰਤ ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਮੌਕੇ ਹਰਬੰਸ ਸਿੰਘ ਨੰਗਲ ਵਾਲਿਆਂ ਤੋਂ ਇਲਾਵਾ ਰਾਜ ਫਤਿਹਗਡ਼੍ਹੀਆ ਤੇ ਬੀਬਾ ਸਨਮਦੀਪ, ਰਾਜੂ ਅਣਜਾਣ ਤੇ ਬੀਬਾ ਸਰਬਜੀਤ ਗਿੱਲ ਆਦਿ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਵਾਈ। ਦੂਸਰੇ ਦਿਨ ਸਟੇਜ ਦਾ ਆਗਾਜ਼ ਗਾਇਕ ਗਿੱਲ ਕਮਲ ਨੇ ਧਾਰਮਕ ਗੀਤ ਨਾਲ ਕਰਨ ਉਪਰੰਤ ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਆਪਣੇ ਚਰਚਿਤ ਗੀਤਾਂ ਨਾਲ ਹਾਜ਼ਰੀ ਲਵਾਈ। ਪ੍ਰਸਿੱਧ ਹਾਸਰਸ ਕਲਾਕਾਰ ਤਾਰਾ ਗੱਪੀ ਤੇ ਧੰਨੋ ਨੇ ਹਾਸ ਵਿਅੰਗਾਂ ਨਾਲ ਸਰੋਤਿਆਂ ਦੇ ਖੂਬ ਢਿੱਡੀਂ ਪੀਡ਼ਾਂ ਪਾਈਆਂ। ਮੇਲੇ ਦੇ ਅਖੀਰਲੇ ਦਿਨ ਸੋਹਣਾ ਖੇਲਾ ਪੀ.ਏ. ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪਹੁੰਚੇ। ਗੀਤਕਾਰ ਪਾਲੀ ਦੇਤਵਾਲੀਆ ਤੇ ਰਾਜ ਗੁਲਜ਼ਾਰ ਨੇ ਪਰਿਵਾਰਕ ਗੀਤਾਂ ਅਤੇ ਲੋਕ ਤੱਥਾਂ ਨਾਲ ਸਰੋਤਿਆਂ ਨੂੰ ਕੀਲਿਆ। ਲੋਕ ਗਾਇਕ ਜੋਡ਼ੀ ਭਿੰਦੇ ਸ਼ਾਹ ਰਾਜੋਵਾਲੀਆ ਤੇ ਬੀਬਾ ਕੁਲਦੀਪ ਕੌਰ ਨੇ ਵੀ ਆਪਣੀ ਹਾਜ਼ਰੀ ਲਵਾਈ। ਉਪਰੰਤ ਪ੍ਰਬੰਧਕ ਕਮੇਟੀ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਬਲਦੇਵ ਚੰਦ ਸ਼ਰਮਾ ਕਮੇਟੀ ਪ੍ਰਧਾਨ, ਹਰਜਿੰਦਰ ਸਿੰਘ, ਹਰਬੰਸ ਸਿੰਘ, ਅੰਗਰੇਜ਼ ਸਿੰਘ ਬਲਾਕ ਸਾਬਕਾ ਸੰਮਤੀ ਮੈਂਬਰ, ਅੰਗਰੇਜ਼ ਸਿੰਘ, ਨਿਰਮਲ ਸਿੰਘ, ਸ਼ਿੰਗਾਰ ਸੰਧੂ, ਜੱਗਾ ਸਿੰਘ, ਦੀਪ ਸੰਧੂ ਸੋਸਾਇਟੀ ਪ੍ਰਧਾਨ, ਹਰਦੀਪ ਸਿੰਘ, ਬਲਕਰਨ ਸਿੰਘ, ਬਾਬਾ ਇਕਬਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।
ਪਡ਼੍ਹਾਈ ’ਚ ਅੱਵਲ ਰਹਿਣ ਵਾਲੇ ਵਿਦਿਆਰਥੀ ਸਨਮਾਨਤ
NEXT STORY