ਮੋਗਾ : ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਬਾਅਦ ਹੁਣ ਮੋਗਾ ਪੁਲਸ ਨੂੰ ਜੱਗੂ ਭਗਵਾਨਪੁਰੀਏ ਦਾ ਟਰਾਂਜ਼ਿਟ ਰਿਮਾਂਡ ਮਿਲਿਆ ਹੈ। ਅੱਜ ਮੋਗਾ ਪੁਲਸ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕਰੇਗੀ। ਮੋਗਾ ਪੁਲਸ ਗੈਂਗਸਟਰ ਭਗਵਾਨਪੁਰੀਆ ਦਾ ਵੱਧ ਤੋਂ ਵੱਧ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਵਿਚ ਹੈ। ਦੱਸ ਦੇਈਏ ਕਿ ਰਾਣਾ ਕੰਦੋਵਾਲੀਆ ਕੇਸ ਦੀ ਸਾਰੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਗੈਂਗਸਟਰ ਭਗਵਾਨਪੁਰੀਆ ਨੂੰ ਅੱਜ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਫਿਰ ਉਸ ਦਾ ਰਿਮਾਂਡ ਮੋਗਾ ਪੁਲਸ ਨੂੰ ਦੇ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਬਿਕਰਮ ਮਜੀਠੀਆ ਜੇਲ੍ਹ 'ਚੋਂ ਆਉਣਗੇ ਬਾਹਰ, ਹਾਈਕੋਰਟ ਨੇ ਦਿੱਤੀ ਜ਼ਮਾਨਤ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੋਗਾ ਪੁਲਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 10 ਦਿਨਾਂ ਦਾ ਰਿਮਾਂਡ ਮਿਲਿਆ ਸੀ। ਇਸ ਦੌਰਾਨ ਬਿਸ਼ਨੋਈ ਕੋਲੋਂ ਡਿਪਟੀ ਮੇਅਰ ਦੇ ਭਤੀਜੇ 'ਤੇ ਕਰਵਾਈ ਗਈ ਫਾਇਰਿੰਗ ਦੇ ਸੰਬੰਧ ਵਿੱਚ ਪੁੱਛਗਿਛ ਕੀਤੀ ਜਾਣੀ ਸੀ। ਜਿਸ ਕੇਸ ਵਿੱਚ ਮੋਗਾ ਪੁਲਸ ਪਹਿਲਾਂ ਲਾਰੈਂਸ ਬਿਸ਼ਨੋਈ ਕੋਲੋ ਪੁੱਛਗਿਛ ਕਰ ਰਹੀ ਸੀ , ਉਸੇ ਕੇਸ 'ਚ ਗੈਂਗਸਟਰ ਭਗਵਾਨਪੁਰੀਆ ਦਾ ਰਿਮਾਂਡ ਮੋਗਾ ਪੁਲਸ ਨੂੰ ਮਿਲਿਆ ਹੈ।ਇਨ੍ਹਾਂ ਦੋਵੇਂ ਨਾਮੀ ਗੈਂਗਸਟਰਾਂ ਦੀ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਮੁੱਖ ਭੂਮਿਕਾ ਦੱਸੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਹੁਣ ਫਰੀਦਕੋਟ ਪੁਲਸ ਨੂੰ ਮਿਲ ਗਿਆ ਅਤੇ ਭਗਵਾਨਪੁਰੀਆ ਦਾ ਮੋਗਾ ਪੁਲਸ ਨੂੰ।
ਨੋਟ - ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਨਸ਼ੇੜੀ ਨੇ ਅੱਧੀ ਰਾਤ ਨੂੰ ਕੀਤਾ ਖ਼ੌਫ਼ਨਾਕ ਕਾਰਾ, ਡਿਸ਼ ਐਨਟੀਨਾ ਨਾਲ ਲਿਆ ਫ਼ਾਹਾ
NEXT STORY