ਰੂਪਨਗਰ, (ਵਿਜੇ)- ਸੋਮਵਾਰ ਤੋਂ ਲਾਪਤਾ ਦੋ ਸਕੂਲੀ ਬੱਚਿਆਂ ਦੀਆਂ ਲਾਸ਼ਾਂ ਪਿੰਡ ਲੋਧੀਮਾਜਰਾ ਨੇੜੇ ਇਕ ਬਰਸਾਤੀ ਤਲਾਬ 'ਚੋਂ ਬਰਾਮਦ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਮਾਮਲੇ 'ਚ ਅਸ਼ੋਕ ਕੁਮਾਰ ਉਰਫ ਪਿੰਟੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਸੀਨੀਅਰ ਪੁਲਸ ਕਪਤਾਨ ਰਾਜਬਚਨ ਸਿੰਘ ਸੰਧੂ ਨੇ ਇਕ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਉੱਚਾ ਖੇੜਾ ਮੁਹੱਲਾ ਦੀ ਵਾਸੀ ਰਜਨੀ ਪਤਨੀ ਬਲਦੇਵ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਤਿੰਨ ਬੱਚੇ ਹਨ, ਜਿਨ੍ਹਾਂ 'ਚੋਂ ਦੋ ਲੜਕੇ ਤੇ ਇਕ ਲੜਕੀ ਹੈ। 25 ਸਤੰਬਰ 2017 ਨੂੰ ਉਸ ਦੇ ਲੜਕੇ ਮਾਨਵ (10) ਤੇ ਸ਼ਿਵਮ (6) ਸਨਾਤਨ ਧਰਮ ਸਕੂਲ ਗਏ ਸੀ ਪਰ ਛੁੱਟੀ ਤੋਂ ਬਾਅਦ ਘਰ ਨਹੀਂ ਪਹੁੰਚੇ, ਜਿਸ ਤੋਂ ਬਾਅਦ ਪੁਲਸ ਸਰਗਰਮੀ ਨਾਲ ਪੜਤਾਲ 'ਚ ਜੁਟ ਗਈ। ਇਸ ਦੌਰਾਨ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਅਸ਼ੋਕ ਕੁਮਾਰ ਉਰਫ ਪਿੰਟੂ ਕੁਮਾਰ ਪੁੱਤਰ ਬ੍ਰਿਜ ਮੋਹਨ ਵਾਸੀ ਖਰੋਦੇ ਜ਼ਿਲਾ ਮੇਰਠ ਮੌਜੂਦਾ ਵਾਸੀ ਬਮੇਟਾ (ਗਾਜ਼ੀਆਬਾਦ) ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਬੀਤੇ ਇਕ ਸਾਲ ਤੋਂ ਰਜਨੀ ਨਾਲ ਰਹਿ ਰਿਹਾ ਹੈ।
ਰਜਨੀ ਦਾ ਪਹਿਲਾਂ ਵਿਆਹ ਬਬਲੂ ਵਾਸੀ ਕਰਨਾਲ ਨਾਲ ਹੋਇਆ ਸੀ, ਜਿਸ ਤੋਂ ਲੜਕੀ ਜੀਆ ਪੈਦਾ ਹੋਈ। ਬਬਲੂ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਸਤੀਸ਼ ਵਾਸੀ ਦਿੱਲੀ ਨਾਲ ਹੋਇਆ, ਜਿਸ ਤੋਂ ਲੜਕਾ ਮਾਨਵ ਪੈਦਾ ਹੋਇਆ। ਸਤੀਸ਼ ਦੀ ਮੌਤ ਤੋਂ ਬਾਅਦ ਰਜਨੀ ਦਾ ਤੀਜਾ ਵਿਆਹ ਬਲਦੇਵ ਸਿੰਘ ਵਾਸੀ ਰਹੀਮਾਬਾਦ ਥਾਣਾ ਮਾਛੀਵਾੜਾ ਨਾਲ ਹੋਇਆ, ਜਿਸ ਤੋਂ ਲੜਕਾ ਸ਼ਿਵਮ ਪੈਦਾ ਹੋਇਆ। ਬਲਦੇਵ ਸਿੰਘ ਨਾਲ ਅਣਬਣ ਹੋਣ ਕਾਰਨ ਰਜਨੀ ਆਪਣੇ ਬੱਚਿਆਂ ਮਾਨਵ ਤੇ ਸ਼ਿਵਮ ਸਮੇਤ ਉਸ ਨਾਲ ਰਹਿ ਰਹੀ ਸੀ।
ਪਿੰਟੂ ਰਜਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ ਤੇ ਉਸ ਦੇ ਬੱਚਿਆਂ ਦੀ ਅਕਸਰ ਕੁੱਟਮਾਰ ਕਰਦਾ ਸੀ। 25 ਸਤੰਬਰ 2017 ਨੂੰ ਜਦੋਂ ਰਜਨੀ ਨੇ ਬੱਚੇ ਤਿਆਰ ਕਰ ਕੇ ਸਕੂਲ ਭੇਜੇ ਤਾਂ ਪਿੰਟੂ ਵੀ ਬੱਚਿਆਂ ਦੇ ਪਿੱਛੇ ਹੀ ਚਲਾ ਗਿਆ। ਉਹ ਆਪਣੇ ਦੋਸਤ ਦੇ ਮੋਟਰਸਾਈਕਲ 'ਤੇ ਬੱਚਿਆਂ ਨੂੰ ਬਿਠਾ ਕੇ ਸਤਲੁਜ ਦਰਿਆ ਦੇ ਕੰਢੇ ਲੋਧੀਮਾਜਰਾ ਨੇੜੇ ਜੰਗਲ 'ਚ ਲੈ ਗਿਆ, ਜਿਥੇ ਉਸ ਨੇ ਬੱਚਿਆਂ ਨੂੰ ਪਾਣੀ 'ਚ ਡੁਬੋ ਕੇ ਮਾਰ ਦਿੱਤਾ।
ਲਾਪਤਾ ਬੱਚਿਆਂ ਦੀਆਂ ਲਾਸ਼ਾਂ ਦੇਖ ਮਾਪਿਆਂ ਦੇ ਨਿਕਲੇ ਤ੍ਰਾਹ
NEXT STORY