ਬਠਿੰਡਾ(ਜ.ਬ.)-ਵਾਰਡ ਨੰ.1 ਆਦਰਸ਼ ਨਗਰ 'ਚ ਲੰਬੇ ਸਮੇਂ ਤੋਂ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਪਰ ਨਗਰ ਨਿਗਮ ਵੱਲੋਂ ਲੋਕਾਂ ਨੂੰ ਬਿੱਲ ਜ਼ਰੂਰ ਭੇਜੇ ਜਾ ਰਹੇ ਹਨ। ਇਸ ਮੁੱਦੇ ਨੂੰ ਲੈ ਕੇ ਵਾਰਡ ਵਾਸੀਆਂ ਨੇ ਮੇਅਰ ਬਲਵੰਤ ਰਾਏ ਨਾਥ ਨੂੰ ਇਕ ਮੰਗ-ਪੱਤਰ ਸੌਂਪ ਕੇ ਵਾਰਡ ਵਾਸੀਆਂ ਦੇ ਪਾਣੀ ਦੇ ਬਿੱਲ ਮੁਆਫ਼ ਕਰਨ ਦੀ ਮੰਗ ਕੀਤੀ ਹੈ। ਆਦਰਸ਼ ਨਗਰ ਵਾਸੀਆਂ ਨਾਇਬ ਸਿੰਘ, ਮਨੀਸ਼ ਪਾਂਧੀ, ਸੁਰਜੀਤ ਬਰਾੜ, ਅਰਜੁਨ ਸਿੰਘ ਜੱਸੀ, ਸਤਪਾਲ ਮਹਿਰਾ, ਪਲਵਿੰਦਰ ਸਿੰਘ ਢਿੱਲੋਂ, ਜਗਦੀਸ਼ ਢਿੱਲੋਂ ਆਦਿ ਨੇ ਦੱਸਿਆ ਕਿ 3 ਸਾਲ ਪਹਿਲਾਂ ਲੋਕ ਜ਼ਮੀਨੀ ਪਾਣੀ ਹੀ ਪੀਂਦੇ ਸਨ। ਗਲੀ ਨੰ. 1 'ਚ ਲੱਗੇ ਪੁਰਾਣੇ ਟਿਊਬਵੈੱਲ ਤੋਂ ਆਉਣ ਵਾਲਾ ਪਾਣੀ ਪੀਣ ਯੋਗ ਨਹੀਂ ਹੈ ਪਰ ਲੋਕ ਉਸਨੂੰ ਪੀਂਦੇ ਰਹੇ। ਲੋਕਾਂ ਨੇ ਦੱਸਿਆ ਕਿ 2017 'ਚ ਗੋਨਿਆਣਾ ਰੋਡ 'ਤੇ ਸੀਵਰੇਜ ਦਾ ਕੰਮ ਚੱਲ ਰਿਹਾ ਹੈ। ਗੋਨਿਆਣਾ ਰੋਡ ਸਾਰੀ ਫੋਰਲੇਨ ਕੀਤੀ ਗਈ, ਜਿਸ ਕਾਰਨ ਪਾਣੀ ਦੀਆਂ ਪਾਈਪਾਂ ਵੀ ਟੁੱਟ ਗਈਆਂ। ਅਜਿਹੇ 'ਚ ਪਿਛਲੇ 1 ਸਾਲ ਤੋਂ ਲੋਕਾਂ ਦੇ ਘਰਾਂ 'ਚ ਪਾਣੀ ਹੀ ਨਹੀਂ ਪਹੁੰਚਿਆ ਪਰ ਨਿਗਮ ਵੱਲੋਂ 1 ਸਾਲ ਦੇ ਬਿੱਲ ਭੇਜ ਦਿੱਤੇ ਗਏ ਹਨ। ਲੋਕਾਂ ਨੇ ਮੰਗ ਕੀਤੀ ਕਿ ਉਕਤ ਬਿੱਲਾਂ ਨੂੰ ਦਰੁਸਤ ਕਰ ਕੇ ਭੇਜਿਆ ਜਾਵੇ। ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਨਗਰ ਵਾਸੀ ਸੰਘਰਸ਼ ਸ਼ੁਰੂ ਕਰਨ ਨੂੰ ਮਜਬੂਰ ਹੋ ਜਾਣਗੇ।
ਗੰਦਾ ਛੱਪੜ ਜਲ ਸ਼ੁੱਧੀਕਰਨ ਪਲਾਂਟ 'ਚ ਹੋਇਆ ਤਬਦੀਲ
NEXT STORY