ਜਲੰਧਰ (ਖੁਰਾਣਾ)— ਅੱਧਾ ਮਹੀਨਾ ਬੀਤ ਜਾਣ ਦੇ ਬਾਵਜੂਦ ਜਲੰਧਰ ਨਗਰ ਨਿਗਮ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ ਅਸਮਰੱਥ ਜਾਪ ਰਿਹਾ ਹੈ, ਜਿਸ ਕਾਰਨ ਨਿਗਮ ਦੇ ਸੈਂਕੜੇ ਕਰਮਚਾਰੀਆਂ ਵਿਚ ਕਾਂਗਰਸ ਸਰਕਾਰ ਪ੍ਰਤੀ ਰੋਸ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ। ਨਿਗਮ ਸਟਾਫ 'ਤੇ ਆਧਾਰਿਤ ਮਨਿਸਟਰੀਅਲ ਯੂਨੀਅਨ ਸ਼ੁੱਕਰਵਾਰ ਤਨਖਾਹ 'ਚ ਦੇਰੀ ਮਾਮਲੇ ਬਾਰੇ ਮੇਅਰ ਜਗਦੀਸ਼ ਰਾਜਾ ਨੂੰ ਮਿਲੀ ਅਤੇ ਜਲਦੀ ਤਨਖਾਹ ਰਿਲੀਜ਼ ਕਰਨ ਦੀ ਮੰਗ ਰੱਖੀ। ਮੇਅਰ ਜਗਦੀਸ਼ ਰਾਜਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜੀ. ਐੱਸ. ਟੀ. ਸ਼ੇਅਰ ਵਿਚ ਦੇਰੀ ਕਾਰਨ ਅਜਿਹਾ ਹੋਇਆ ਹੈ। ਜਲਦੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੱਕ ਪਹੁੰਚ ਕਰਕੇ ਮਾਮਲੇ ਦਾ ਹੱਲ ਕੱਢਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਜਲੰਧਰ ਨਗਰ ਨਿਗਮ ਆਪਣੇ 3000 ਤੋਂ ਵੱਧ ਕਰਮਚਾਰੀਆਂ ਨੂੰ ਹਰ ਮਹੀਨੇ ਕਰੀਬ 15 ਕਰੋੜ ਰੁਪਏ ਤਨਖਾਹ ਵਜੋਂ ਦਿੰਦਾ ਹੈ। ਨਿਗਮ ਨੂੰ ਪੰਜਾਬ ਸਰਕਾਰ ਕੋਲੋਂ ਜੀ. ਐੱਸ. ਟੀ. ਸ਼ੇਅਰ ਦੇ ਤੌਰ 'ਤੇ ਲਗਭਗ 15 ਕਰੋੜ ਰੁਪਏ ਹੀ ਮਿਲਦੇ ਹਨ ਤੇ ਇਹ ਸਾਰਾ ਪੈਸਾ ਤਨਖਾਹ ਵਿਚ ਚਲਾ ਜਾਂਦਾ ਹੈ।
ਨਿਗਮ ਨੂੰ ਆਪਣੇ ਵਸੀਲਿਆਂ ਤੋਂ ਹਰ ਮਹੀਨੇ 3 ਕਰੋੜ ਰੁਪਏ ਵੀ ਇਕੱਠੇ ਨਹੀਂ ਹੁੰਦੇ। ਅਜਿਹੀ ਸਥਿਤੀ ਵਿਚ ਵਿੱਤੀ ਸੰਕਟ ਨਾਲ ਜੂਝ ਰਿਹਾ ਨਿਗਮ ਤਨਖਾਹ ਲਈ ਹਰ ਮਹੀਨੇ ਪੰਜਾਬ ਸਰਕਾਰ ਤੱਕ ਦਾ ਮੂੰਹ ਤੱਕਦਾ ਹੈ। ਓਧਰ ਪੰਜਾਬ ਸਰਕਾਰ ਵੀ ਜੀ. ਐੱਸ. ਟੀ. ਸ਼ੇਅਰ ਸਮੇਂ 'ਤੇ ਨਾ ਮਿਲਣ ਕਾਰਨ ਵਿੱਤੀ ਸੰਕਟ ਦਾ ਸ਼ਿਕਾਰ ਹੈ। ਮੇਅਰ ਜਗਦੀਸ਼ ਰਾਜ ਰਾਜਾ ਨੇ ਵਿਧਾਇਕ ਬੇਰੀ ਦੇ ਨਾਲ ਬੀਤੇ ਦਿਨੀਂ ਚੰਡੀਗੜ੍ਹ ਜਾ ਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਇਸ ਮਾਮਲੇ ਬਾਰੇ ਗੱਲ ਕੀਤੀ ਸੀ। ਰਾਜਾ ਨੇ ਦੱਸਿਆ ਕਿ ਹੁਣ ਫਿਰ ਵਿਧਾਇਕਾਂ ਦੇ ਜ਼ਰੀਏ ਮੰਗਲਵਾਰ ਨੂੰ ਚੰਡੀਗੜ੍ਹ ਜਾ ਕੇ ਵਿੱਤ ਮੰਤਰੀ ਕੋਲੋਂ ਪੈਸੇ ਰਿਲੀਜ਼ ਕਰਨ ਦੀ ਮੰਗ ਕੀਤੀ ਜਾਵੇਗੀ।
ਘਰ ਵਾਲੀ ਨੇ ਬਾਹਰ ਵਾਲੀ ਨਾਲ ਰੰਗੇ-ਹੱਥੀਂ ਫੜਿਆ ਪਤੀ, ਵਰ੍ਹਾਇਆ ਜੁੱਤੀਆਂ ਦਾ ਮੀਂਹ
NEXT STORY