ਧੂਰੀ(ਸੰਜੀਵ ਜੈਨ)-ਨਗਰ ਕੌਂਸਲ ਧੂਰੀ ਵਿਖੇ ਕੌਂਸਲਰਾਂ ਦੀ ਹੋਈ ਮਹੀਨਾਵਾਰ ਮੀਟਿੰਗ ਦੌਰਾਨ ਮਾਹੌਲ ਉਸ ਸਮੇਂ ਗਰਮਾ ਗਿਆ, ਜਦ ਕੁਝ ਕੌਂਸਲਰਾਂ ਨੇ ਕੌਂਸਲ ਪ੍ਰਧਾਨ ’ਤੇ ਪੱਖਪਾਤ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਦੇ ਦਫ਼ਤਰ ਅੱਗੇ ਧਰਨਾ ਲਾ ਦਿੱਤਾ। ਇਸ ਮੌਕੇ ਉਨ੍ਹਾਂ ਕੌਂਸਲ ਪ੍ਰਧਾਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸਣੇ 20 ਕੌਂਸਲਰਾਂ ’ਚੋਂ 16 ਕੌਂਸਲਰ ਮੀਟਿੰਗ ’ਚ ਮੌਜੂਦ ਸਨ। ਇਨ੍ਹਾਂ ’ਚੋਂ 3 ਮਹਿਲਾ ਕੌਂਸਲਰਾਂ ਸਣੇ ਕੁੱਲ 6 ਕੌਂਸਲਰਾਂ ਨੇ ਕੌਂਸਲ ਪ੍ਰਧਾਨ ’ਤੇ ਉਨ੍ਹਾਂ ਦੇ ਵਾਰਡਾਂ ’ਚ ਵਿਕਾਸ ਕਾਰਜ ਨਾ ਕਰਵਾ ਕੇ ਪੱਖਪਾਤ ਕਰਨ ਦਾ ਦੋਸ਼ ਲਾਇਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੌਂਸਲਰ ਅਜੇ ਪਰੋਚਾ ਨੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅੰਦਰ ਵਿਕਾਸ ਕਾਰਜਾਂ ਸਬੰਧੀ ਟੈਂਡਰ ਕਰਵਾਉਣ ਲਈ ਤਿਆਰ ਕੀਤੀ ਗਈ ਸੂਚੀ ’ਚ ਉਨ੍ਹਾਂ ਦੇ ਵਾਰਡਾਂ ਅੰਦਰ ਕੋਈ ਵਿਕਾਸ ਕਾਰਜ ਦਾ ਟੈਂਡਰ ਨਾ ਹੋਣਾ ਕੌਂਸਲ ਪ੍ਰਧਾਨ ਦਾ ਪੱਖਪਾਤੀ ਰਵੱਈਆ ਦਰਸਾਉਂਦਾ ਹੈ। ਕਾਲੀ ਸਰਕਾਰ ਦੌਰਾਨ 27 ਕੰਮਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਅਤੇ ਬਾਅਦ ਵਿਚ ਸੂਚੀ ਨੂੰ ਤੋਡ਼-ਮਰੋਡ਼ ਕੇ ਕੌਂਸਲ ਪ੍ਰਧਾਨ ਵੱਲੋਂ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।
ਕੀ ਕਹਿੰਦੇ ਨੇ ਨਗਰ ਕੌਂਸਲ ਪ੍ਰਧਾਨ
ਇਸ ਸਬੰਧੀ ਕੌਂਸਲ ਪ੍ਰਧਾਨ ਪੁਰਸ਼ੋਤਮ ਕਾਂਸਲ ਨੇ ਉਕਤ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਕੁਝ ਮਹਿਲਾ ਕੌਂਸਲਰਾਂ ਦੇ ਪਤੀਆਂ ਵੱਲੋਂ ਮੀਟਿੰਗ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਇਨ੍ਹਾਂ ਮਹਿਲਾ ਕੌਂਸਲਰਾਂ ਦੇ ਪਤੀਆਂ ਨੂੰ ਮੀਟਿੰਗ ’ਚੋਂ ਬਾਹਰ ਕਰਨ ’ਤੇ ਇਨ੍ਹਾਂ ਵੱਲੋਂ ਆਪਣੇ ਹੋਰ ਸਮਰਥਕ ਕੌਂਸਲਰਾਂ ਨੂੰ ਨਾਲ ਕੇ ਧਰਨਾ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਦੀ ਸਲਾਹ ਨਾਲ ਫ਼ੰਡਾਂ ਅਨੁਸਾਰ ਸ਼ਹਿਰ ਦੇ ਅਧੂਰੇ ਪਏ ਵਿਕਾਸ ਕਾਰਜਾਂ ਸਬੰਧੀ ਨਿਰਪੱਖ ਤਰੀਕੇ ਨਾਲ ਟੈਂਡਰ ਕਰਵਾਉਣ ਸਬੰਧੀ ਸੂਚੀ ਬਣਾਈ ਗਈ ਹੈ।
ਕੀ ਕਹਿੰਦੇ ਨੇ ਵਿਧਾਇਕ
ਇਸ ਸਬੰਧੀ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਿਧਾਇਕ ਬਣਨ ਉਪਰੰਤ ਕਿਸੇ ਵੀ ਤਰ੍ਹਾਂ ਦੀ ਧਡ਼ੇਬੰਦੀ ਨੂੰ ਸ਼ਹਿ ਨਹੀਂ ਦਿੱਤੀ ਗਈ ਕਿਉਂਕਿ ਪੂਰਾ ਹਲਕਾ ਧੂਰੀ ਉਨ੍ਹਾਂ ਦਾ ਪਰਿਵਾਰ ਹੈ। ਬਿਨਾਂ ਕਿਸੇ ਪੱਖਪਾਤ ਤੋਂ ਸਮੁੱਚੇ ਹਲਕੇ ਦਾ ਵਿਕਾਸ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਜੇਕਰ ਕਿਸੇ ਕੌਂਸਲਰ ਨਾਲ ਪੱਖਪਾਤ ਹੋਇਆ ਹੈ ਤਾਂ ਉਹ ਇਸ ਸਬੰਧੀ ਜਾਂਚ ਕਰਨਗੇ। ਧਰਨੇ ਦੌਰਾਨ ਐੱਮ. ਸੀ. ਅਜੇ ਪਰੋਚਾ ਤੋਂ ਇਲਾਵਾ ਕੌਂਸਲਰ ਸੁਰਿੰਦਰ ਗੋਇਲ ਬਾਂਗਰੂ, ਮਲਕੀਤ ਸਿੰਘ ਮਾਧੋ, ਸੰਤੋਸ਼ ਰਾਣੀ, ਤਨਵੀਰ ਕੌਰ ਅਤੇ ਯੋਗਿਤਾ ਸ਼ਰਮਾ ਵੀ ਮੌਜੂਦ ਸਨ।
ਨਸ਼ੇ ਵਾਲੀਅਾਂ ਗੋਲੀਆਂ ਸਣੇ 2 ਗ੍ਰਿਫਤਾਰ
NEXT STORY