ਚੰਡੀਗੜ੍ਹ - ਡੇਰਾਬੱਸੀ ਵਾਸੀ ਪ੍ਰੇਮ ਨੇ ਸੀ. ਬੀ. ਆਈ. ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਰਾਮਦਰਬਾਰ 'ਚ ਪ੍ਰਾਪਰਟੀ ਡੀਲਿੰਗ ਅਤੇ ਫਾਈਨਾਂਸ ਦਾ ਕੰਮ ਕਰਦਾ ਹੈ। ਉਸਦੇ ਕੋਲ ਰਾਮਦਰਬਾਰ ਵਾਸੀ ਜੋਸਫ, ਦੀਪਾ ਅਤੇ ਅਨਿਲ ਕੰਮ ਕਰਦੇ ਹਨ। 17 ਅਕਤੂਬਰ ਨੂੰ ਜੋਸਫ, ਦੀਪਾ ਤੇ ਅਨਿਲ ਸਮੇਤ 7 ਨੌਜਵਾਨਾਂ ਦੀ ਪੁਰਾਣੀ ਰੰਜਿਸ਼ ਦੇ ਤਹਿਤ ਰਾਮਦਰਬਾਰ ਵਾਸੀ ਰਵੀ ਉਰਫ ਅੰਡਾ ਨਾਲ ਕੁੱਟਮਾਰ ਹੋ ਗਈ ਸੀ। ਹਮਲੇ 'ਚ ਰਵੀ ਉਰਫ ਅੰਡੇ ਨੂੰ ਗੰਭੀਰ ਸੱਟਾਂ ਲਗੀਆਂ ਸਨ। ਸੈਕਟਰ-31 ਥਾਣਾ ਪੁਲਸ ਨੇ ਰਵੀ ਦੀ ਸ਼ਿਕਾਇਤ 'ਤੇ ਜੋਸਫ, ਦੀਪਾ ਅਤੇ ਅਨਿਲ ਸਮੇਤ 7 ਨੌਜਵਾਨਾਂ 'ਤੇ ਹੱਤਿਆ ਦੇ ਯਤਨਾਂ ਦਾ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਮੋਹਨ ਸਿੰਘ ਕਰ ਰਹੇ ਸਨ। ਸਬ-ਇੰਸਪੈਕਟਰ ਮੋਹਨ ਸਿੰਘ ਨੇ ਤਿੰਨੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ, ਜਦੋਂਕਿ ਜੋਸਫ, ਦੀਪਾ ਅਤੇ ਅਨਿਲ ਮਾਮਲੇ 'ਚ ਫਰਾਰ ਚੱਲ ਰਹੇ ਸਨ। ਸ਼ਿਕਾÎਇਤਕਰਤਾ ਨੇ ਦੋਸ਼ ਲਗਾਇਆ ਕਿ ਸਬ-ਇੰਸਪੈਕਟਰ ਮੋਹਨ ਸਿੰਘ ਉਨ੍ਹਾਂ ਦੇ ਦਫਤਰ 'ਚ ਆ ਕੇ ਨੌਕਰਾਂ ਨੂੰ ਫੜਵਾਉਣ ਲਈ ਦਬਾਅ ਬਣਾ ਰਿਹਾ ਸੀ। ਆਖਿਰ 'ਚ ਸਬ-ਇੰਸਪੈਕਟਰ ਮੋਹਨ ਸਿੰਘ ਨੇ ਕਿਹਾ ਕਿ ਜੇਕਰ ਤਿੰਨੋਂ ਨੌਕਰਾਂ ਨੂੰ ਕੇਸ 'ਚੋਂ ਬਾਹਰ ਕੱਢਣਾ ਹੈ ਤਾਂ 9 ਲੱਖ ਰੁਪਏ ਲੱਗਣਗੇ। ਪ੍ਰੇਮ ਸਿੰਘ ਨੇ ਰੁਪਏ ਘੱਟ ਕਰਨ ਲਈ ਕਿਹਾ ਪਰ ਸਬ-ਇੰਸਪੈਕਟਰ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਰਿਸ਼ਵਤ ਦੀ ਰਕਮ ਦਾ ਹਿੱਸਾ ਐੱਸ. ਐੱਚ. ਓ. ਨੂੰ ਵੀ ਦੇਣਾ ਹੈ। ਸ਼ਿਕਾਇਤਕਰਤਾ ਅਤੇ ਸਬ-ਇੰਸਪੈਕਟਰ ਮੋਹਨ ਸਿੰਘ ਦੇ ਵਿਚਕਾਰ ਤਿੰਨੋਂ ਨੌਕਰਾਂ ਨੂੰ ਹੱਤਿਆ ਦੇ ਯਤਨ ਦੇ ਕੇਸ 'ਚੋਂ ਬਾਹਰ ਕੱਢਣ ਲਈ 9 ਲੱਖ ਰੁਪਏ 'ਚ ਸੌਦਾ ਤੈਅ ਹੋਇਆ। ਸਬ-ਇੰਸਪੈਕਟਰ ਮੋਹਨ ਸਿੰਘ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਮੰਗਲਵਾਰ ਦੁਪਹਿਰ 2 ਲੱਖ ਰੁਪਏ ਸ਼ਿਕਾਇਤਕਰਤਾ ਤੋਂ ਮੰਗੀ। ਸ਼ਿਕਾਇਤਕਰਤਾ ਨੇ ਮੰਗਲਵਾਰ ਸਵੇਰੇ ਸੀ. ਬੀ. ਆਈ. ਨਾਲ ਸੰਪਰਕ ਕੀਤਾ।
ਸ਼ਿਕਾਇਤਕਰਤਾ ਨੇ ਸਬ-ਇੰਸਪੈਕਟਰ ਮੋਹਨ ਸਿੰਘ ਨੂੰ ਫੋਨ ਕਰਕੇ ਰਿਸ਼ਵਤ ਦੀ ਰਕਮ ਲੈਣ ਵਾਲੀ ਜਗ੍ਹਾ ਬਾਰੇ ਪੁੱਛਿਆ। ਸਬ-ਇੰਸਪੈਕਟਰ ਨੇ ਰੁਪਏ ਲੈ ਕੇ ਸੈਕਟਰ-31 ਮਾਰਕੀਟ 'ਚ ਪਹੁੰਚਣ ਲਈ ਕਿਹਾ। ਸੀ. ਬੀ. ਆਈ. ਟੀਮ ਨੇ ਸੈਕਟਰ-31 ਦੀ ਮਾਰਕੀਟ 'ਚ ਟ੍ਰੈਪ ਲਗਾ ਦਿੱਤਾ। ਸਬ-ਇੰਸਪੈਕਟਰ ਮੋਹਨ ਸਿੰਘ ਆਪਣੀ ਗੱਡੀ 'ਚ ਆਇਆ ਅਤੇ ਸ਼ਿਕਾਇਤਕਰਤਾ ਨੂੰ 2 ਲੱਖ ਰੁਪਏ ਗੱਡੀ 'ਚ ਫੜਾਉਣ ਲਈ ਬੁਲਾਇਆ। ਸ਼ਿਕਾਇਤਕਰਤਾ ਨੇ 2 ਲੱਖ ਰੁਪਏ ਸਬ-ਇੰਸਪੈਕਟਰ ਨੂੰ ਦਿੱਤੇ ਤਾਂ ਸੀ. ਬੀ. ਆਈ. ਨੇ ਉਸਨੂੰ ਰੰਗੇ ਹੱਥੀਂ ਦਬੋਚ ਲਿਆ। ਸੀ. ਬੀ. ਆਈ. ਰਿਸ਼ਵਤ ਦੇ ਰੁਪਏ ਜ਼ਬਤ ਕਰਕੇ ਸਬ-ਇੰਸਪੈਕਟਰ ਮੋਹਨ ਸਿੰਘ ਨੂੰ ਥਾਣੇ ਲੈ ਕੇ ਗਈ ਅਤੇ ਮਾਮਲੇ 'ਚ ਸਾਰੀ ਕਾਰਵਾਈ ਕੀਤੀ। ਸੀ. ਬੀ. ਆਈ. ਟੀਮ ਸਬ-ਇੰਸਪੈਕਟਰ ਨੂੰ ਦੁਪਹਿਰ 2 ਵਜੇ ਥਾਣੇ ਲੈ ਕੇ ਆਈ ਸੀ ਅਤੇ ਰਾਤ ਸਾਢੇ 7 ਵਜੇ ਉਸ ਨੂੰ ਲੈ ਕੇ ਸੀ. ਬੀ. ਆਈ. ਦਫਤਰ ਲਈ ਰਵਾਨਾ ਹੋਈ।
ਆਂਗਨਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
NEXT STORY