ਜਲੰਧਰ (ਸ਼ੋਰੀ) : ਬਸਤੀ ਦਾਨਿਸ਼ਮੰਦਾਂ ਦੇ ਲਸੂੜੀ ਮੁਹੱਲਾ ਨੇੜੇ ਰਾਤ ਸਮੇਂ ‘ਆਪ’ ਪਾਰਟੀ ਤੋਂ ਸਾਬਕਾ ਵਿਧਾਇਕ ਰਹੇ ਅਤੇ ਮੌਜੂਦਾ ਭਾਜਪਾ ਆਗੂ ਸ਼ੀਤਲ ਅੰਗੁਰਾਲ ਦੇ ਭਤੀਜੇ ਵਿਕਾਸ (16) ਨਿਵਾਸੀ ਲਸੂੜੀ ਮੁਹੱਲਾ ਬਸਤੀ ਦਾਨਿਸ਼ਮੰਦਾਂ ’ਤੇ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਵਾਰਦਾਤ ਦੌਰਾਨ ਇਕ ਹਮਲਾਵਰ ਵੱਲੋਂ ਤੇਜ਼ਧਾਰ ਹਥਿਆਰ ਨਾਲ ਵਿਕਾਸ ਦੇ ਦਿਲ ’ਤੇ ਗੰਭੀਰ ਵਾਰ ਕੀਤਾ ਗਿਆ। ਹਮਲਾਵਰ ਮੌਕੇ ’ਤੇ ਵਿਕਾਸ ਨੂੰ ਲਹੂ-ਲੁਹਾਨ ਹਾਲਤ ਵਿਚ ਛੱਡ ਕੇ ਭੱਜ ਗਏ।
ਜ਼ਖਮੀ ਵਿਕਾਸ ਨੂੰ ਇਲਾਜ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਵਿਚ ਰੋਸ ਦੇਖਣ ਨੂੰ ਮਿਲਿਆ। ਮੌਕੇ ’ਤੇ ਕਈ ਭਾਜਪਾ ਆਗੂ ਪੁੱਜੇ ਅਤੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਮਿਲੀ ਜਾਣਕਾਰੀ ਮੁਤਾਬਕ ਵਿਕਾਸ ਦੀ ਜਾਣਕਾਰ ਕਾਲੂ ਨਿਵਾਸੀ ਗਾਖਲ ਨਾਲ ਕਿਸੇ ਗੱਲ ਨੂੰ ਲੈ ਕੇ ਅਣਬਣ ਚੱਲ ਰਹੀ ਸੀ। ਕਾਲੂ ਨੇ ਆਪਣੇ 2 ਹੋਰ ਸਾਥੀਆਂ ਨਾਲ ਵਿਕਾਸ ਨੂੰ ਘੇਰਾ ਪਾਇਆ ਤਾਂ ਉਸ ਨੇ ਇੱਕ ਘਰ ਵਿਚ ਲੁਕ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਸ ਨੂੰ ਘੇਰ ਕੇ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : Punjab ਦੇ ਇਨਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ Power Cut
ਦੂਜੇ ਪਾਸੇ ਸ਼ੀਤਲ ਅੰਗੁਰਾਲ ਦਾ ਕਹਿਣਾ ਸੀ ਕਿ ਹਮਲਾ ਕਰਨ ਵਾਲਿਆਂ ਦੀ ਉਮਰ 20-22 ਸਾਲ ਦੇ ਨੇੜੇ-ਤੇੜੇ ਹੈ ਅਤੇ ਉਨ੍ਹਾਂ ਨਸ਼ੇ ਦੀ ਹਾਲਤ ਵਿਚ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਨਸ਼ੇ ਨੂੰ ਨਕੇਲ ਪਾਵੇ। ਉਨ੍ਹਾਂ ਕਿਹਾ ਕਿ ਅੱਜ ਉਸ ਦਾ ਭਤੀਜਾ ਨਸ਼ਿਆਂ ਦੀ ਭੇਟ ਚੜ੍ਹਿਆ ਹੈ। ਕੱਲ੍ਹ ਨੂੰ ਕਿਸੇ ਹੋਰ ਦੇ ਘਰ ਦਾ ਚਿਰਾਗ ਨਾ ਬੁੱਝ ਜਾਵੇ, ਇਸ ਲਈ ਪੁਲਸ ਨਸ਼ਾ ਵੇਚਣ ਵਾਲਿਆਂ ’ਤੇ ਸਖ਼ਤੀ ਕਰੇ।
ਦੂਜੇ ਪਾਸੇ ਥਾਣਾ ਨੰਬਰ-5 ਦੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਰਾਣਾ ਦਾ ਕਹਿਣਾ ਹੈ ਕਿ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਕੇਸ ਦਰਜ ਕਰ ਲਿਆ ਹੈ। ਪੁਲਸ ਦੀਆਂ ਵਿਸ਼ੇਸ਼ ਟੀਮਾਂ ਹਮਲਾਵਰਾਂ ਦੀ ਭਾਲ ਵਿਚ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਪੁਲਸ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।
ਇਹ ਵੀ ਪੜ੍ਹੋ : ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 17 ਦਸੰਬਰ ਨੂੰ ਹੋਵੇਗਾ...
ਜੁਰਮ ਦੀ ਰਾਜਧਾਨੀ ਬਣਿਆ ਜਲੰਧਰ ਵੈਸਟ : ਅਸ਼ੋਕ ਸਰੀਨ
ਦੂਜੇ ਪਾਸੇ, ਭਾਜਪਾ ਦੇ ਜਨਰਲ ਸਕੱਤਰ ਅਸ਼ੋਕ ਸਰੀਨ ਨੇ ਕਿਹਾ ਕਿ ਜਲੰਧਰ ਵੈਸਟ ਹਲਕਾ ਜੁਰਮ ਦੀ ਰਾਜਧਾਨੀ ਬਣ ਚੁੱਕਾ ਹੈ। ਇਸ ਦਾ ਕਾਰਨ ਇਹ ਹੈ ਕਿ ਇੱਥੇ ਨਸ਼ਾ ਸਮੱਗਲਿੰਗ ਕਰਨ ਵਾਲੇ ਖੁੱਲ੍ਹੇਆਮ ਘੁੰਮਦੇ ਹਨ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ’ਤੇ ਸਮਾਂ ਰਹਿੰਦੇ ਕਾਰਵਾਈ ਕਰਨ ਦੀ ਲੋੜ ਹੈ। ਸਾਰਿਆਂ ਨੂੰ ਪਤਾ ਹੈ ਕਿ ਵੈਸਟ ਹਲਕੇ ਵਿਚ ਕਿੱਥੇ ਨਸ਼ਾ ਮਿਲਦਾ ਹੈ। ਪੁਲਸ ਨੂੰ ਜਾਗਣ ਦੀ ਲੋੜ ਹੈ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਅਜਿਹੀਆਂ ਹੋਰ ਵਾਰਦਾਤਾਂ ਸਾਹਮਣੇ ਆ ਸਕਦੀਆਂ ਹਨ।
ਥਾਣਾ ਸਦਰ ਪੁਲਸ ਬੁਢਲਾਡਾ ਨੇ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਕੀਤੀ ਚੈਕਿੰਗ
NEXT STORY