ਚੰਡੀਗੜ੍ਹ (ਸੰਦੀਪ) : ਹੱਲੋਮਾਜਰਾ ਨਿਵਾਸੀ ਵਿਨਿਤਾ ਦੇ ਢਿੱਡ ਵਿਚ ਚਾਕੂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸੈਕਟਰ-31 ਥਾਣਾ ਪੁਲਸ ਨੇ ਜਾਂਚ ਦੇ ਆਧਾਰ ’ਤੇ ਉੱਥੇ ਹੀ ਦੀਪ ਕੰਪਲੈਕਸ ਵਿਚ ਰਹਿਣ ਵਾਲੇ ਜਤਿੰਦਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸੈਕਟਰ-32 ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਦਿੱਤਾ ਹੈ। ਮ੍ਰਿਤਕਾ ਦੇ ਪਤੀ ਰਣਜੀਤ ਵੱਲੋਂ ਦਿੱਤੀ ਗਈ ਸ਼ਿਕਾਇਤ ਵਿਚ ਉਸ ਨੇ ਪਤਨੀ ਦੇ ਕਤਲ ਦਾ ਸ਼ੱਕ ਜਤਿੰਦਰ ’ਤੇ ਜਤਾਇਆ ਸੀ, ਜਿਸਦੇ ਆਧਾਰ ’ਤੇ ਹੀ ਪੁਲਸ ਨੇ ਜਤਿੰਦਰ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ : ਮਾਂ ਨਾਲ ਨਾਜਾਇਜ਼ ਸਬੰਧਾਂ ਕਾਰਨ ਪਰਾਏ ਮਰਦ ਨੂੰ ਘਰ ਆਉਣ ਤੋਂ ਰੋਕਿਆ ਤਾਂ ਕਰਤੇ ਫਾਇਰ
ਪੁੱਤਰ ਸਕੂਲ ਤੋਂ ਘਰ ਪਹੁੰਚਿਆ ਤਾਂ ਘਟਨਾ ਦਾ ਪਤਾ ਚੱਲਿਆ
ਜਾਣਕਾਰੀ ਅਨੁਸਾਰ ਵਿਨਿਤਾ ਦਾ ਪਤੀ ਮੋਹਾਲੀ ਸਥਿਤ ਇਕ ਫੈਕਟਰੀ ਵਿਚ ਕੰਮ ਕਰਦਾ ਹੈ ਅਤੇ ਉਸਦਾ ਪੁੱਤਰ ਪ੍ਰਤਿਊਸ਼ 5ਵੀਂ ਜਮਾਤ ਵਿਚ ਪੜ੍ਹਦਾ ਹੈ। ਸਵੇਰ ਸਮੇਂ ਪ੍ਰਤਿਊਸ਼ ਸਕੂਲ ਅਤੇ ਉਸ ਦਾ ਪਿਤਾ ਫੈਕਟਰੀ ਵਿਚ ਚਲਿਆ ਗਿਆ ਸੀ। ਦੁਪਹਿਰ ਸਮੇਂ ਜਦੋਂ ਪ੍ਰਤਿਯੂਸ਼ ਘਰ ਪਰਤਿਆ ਤਾਂ ਵੇਖਿਆ ਕਿ ਦਰਵਾਜ਼ਾ ਖੁੱਲ੍ਹਾ ਸੀ ਅਤੇ ਅੰਦਰ ਉਸਦੀ ਮਾਂ ਬੈੱਡ ’ਤੇ ਖੂਨ ਨਾਲ ਲੱਥਪਥ ਪਈ ਹੋਈ ਸੀ। ਇਹ ਵੇਖਕੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣਦਿਆਂ ਹੀ ਆਸਪਾਸ ਦੇ ਲੋਕ ਉਨ੍ਹਾਂ ਦੇ ਘਰ ਪਹੁੰਚੇ। ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਵਿਨਿਤਾ ਨੂੰ ਸੈਕਟਰ-32 ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸੈਕਟਰ-31 ਥਾਣੇ ਦੇ ਵਧੀਕ ਇੰਚਾਰਜ ਕੇਹਰ ਸਿੰਘ ਨੇ ਫਾਰੈਂਸਿਕ ਟੀਮ ਨਾਲ ਘਟਨਾ ਸਥਾਨ ਤੋਂ ਨਮੂਨੇ ਇਕੱਠੇ ਕੀਤੇ। ਜਾਣਕਾਰੀ ਅਨੁਸਾਰ ਜਿਸ ਸਮੇਂ ਪ੍ਰਤਿਊਸ਼ ਕਮਰੇ ਵਿਚ ਪਹੁੰਚਿਆ ਤਾਂ ਉਸਨੇ ਵੇਖਿਆ ਕਿ ਉਸ ਦੀ ਮਾਂ ਦੇ ਢਿੱਡ ’ਚੋਂ ਖੂਨ ਵਗ ਰਿਹਾ ਸੀ। ਉਸਦੇ ਢਿੱਡ ਸਮੇਤ ਸਰੀਰ ਦੇ ਹੋਰ ਹਿੱਸਿਆਂ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਸਨ। ਪੁਲਸ ਨੂੰ ਘਟਨਾ ਸਥਾਨ ਤੋਂ ਉਹ ਚਾਕੂ ਵੀ ਬਰਾਮਦ ਹੋਇਆ, ਜਿਸ ਨਾਲ ਵਿਨਿਤਾ ’ਤੇ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ।
ਪਤੀ ਦੀ ਗੈਰ-ਮੌਜ਼ੂਦਗੀ ’ਚ ਮੁਲਜ਼ਮ ਆਉਂਦਾ ਸੀ ਵਿਨਿਤਾ ਕੋਲ
ਪੁਲਸ ਨੇ ਜਦੋਂ ਇਸ ਸਬੰਧੀ ਆਸਪਾਸ ਦੇ ਲੋਕਾਂ ਤੋਂ ਪੁੱਛਗਿਛ ਕੀਤੀ ਤਾਂ ਸਾਹਮਣੇ ਆਇਆ ਕਿ ਜਤਿੰਦਰ ਅਕਸਰ ਵਿਨਿਤਾ ਨੂੰ ਮਿਲਣ ਉਦੋਂ ਘਰ ਆਉਂਦਾ ਸੀ, ਜਦੋਂ ਉਸਦਾ ਪਤੀ ਘਰ ਨਹੀਂ ਹੁੰਦਾ ਸੀ। ਉੱਥੇ ਹੀ ਪੁਲਸ ਨੇ ਜਦੋਂ ਇਸ ਸਬੰਧੀ ਵਿਨਿਤਾ ਦੇ ਪਤੀ ਤੋਂ ਪੁੱਛਗਿਛ ਕੀਤੀ ਤਾਂ ਉਸਨੇ ਦੱਸਿਆ ਕਿ ਕੁਝ ਸਮੇਂ ਤੋਂ ਜਤਿੰਦਰ ਉਸਦੀ ਪਤਨੀ ਨੂੰ ਲਗਾਤਾਰ ਫੋਨ ’ਤੇ ਪ੍ਰੇਸ਼ਾਨ ਕਰ ਰਿਹਾ ਸੀ।
ਇਹ ਵੀ ਪੜ੍ਹੋ : ਬਠਿੰਡਾ ’ਚ ਵੱਡੀ ਵਾਰਦਾਤ: ਬੇਖ਼ੌਫ਼ ਹਮਲਾਵਰਾਂ ਨੇ ਚਲਾਈਆਂ ਗੋਲ਼ੀਆਂ, ਗੈਂਗਵਾਰ ’ਚ ਇਕ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
487ਵਾਂ ਪ੍ਰਕਾਸ਼ ਪੁਰਬ : ਖਾਲਸਾ ਕਾਲਜ ਵਿਖੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਪੈਣ ਉਪਰੰਤ ਹੋਏ ‘ਗੁਰਮਤਿ ਸਮਾਗਮ’
NEXT STORY