ਚੰਡੀਗਡ਼੍ਹ, (ਸੰਦੀਪ)- ਐੱਨ. ਡੀ. ਪੀ. ਐੱਸ. ਕੇਸ ’ਚ ਜ਼ਿਲਾ ਅਦਾਲਤ ਨੇ ਦੋਸ਼ੀ ਕਾਲਾ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਸਜ਼ਾ ਦੇ ਨਾਲ ਅਦਾਲਤ ਨੇ ਦੋਸ਼ੀ ’ਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਦੋਸ਼ੀ ਦੇ ਪਰਿਵਾਰਕ ਮੈਂਬਰਾਂ ਨੇ ਕੋਰਟ ਰੂਮ ਦੇ ਬਾਹਰ ਹੰਗਾਮਾ ਕੀਤਾ , ਜਿਸ ’ਤੇ ਪੁਲਸ ਨੂੰ ਬੁਲਾਉਣਾ ਪਿਆ।
ਅੱਧਾ ਘੰਟਾ ਚੱਲੇ ਹੰਗਾਮੇ ਤੋਂ ਬਾਅਦ ਉਹ ਸ਼ਾਂਤ ਹੋਏ। ਪਿਛਲੇ ਸਾਲ ਸੈਕਟਰ-39 ਥਾਣਾ ਪੁਲਸ ਨੇ ਇਹ ਕੇਸ ਦਰਜ ਕੀਤਾ ਸੀ। 23 ਜਨਵਰੀ 2017 ਨੂੰ ਪਲਸੌਰਾ ਚੌਕੀ ਪੁਲਸ ਨੇ ਸੈਕਟਰ-56 ਵਿਚ ਸਰਕਾਰੀ ਸਕੂਲ ਕੋਲ ਨਾਕਾ ਲਾਇਆ ਸੀ। ਰਾਤ ਨੂੰ ਸੈਕਟਰ-55/56 ਨੂੰ ਵੰਡਦੀ ਸਡ਼ਕ ’ਤੇ ਦੋਸ਼ੀ ਅਾ ਰਿਹਾ ਸੀ ਪਰ ਨਾਕਾ ਵੇਖ ਕੇ ਤੇਜ਼ੀ ਨਾਲ ਵਾਪਸ ਜਾਣ ਲੱਗਾ ਤਾਂ ਪੁਲਸ ਨੇ ਸ਼ੱਕ ਦੇ ਆਧਾਰ ’ਤੇ ਉਸਨੂੰ ਦਬੋਚ ਲਿਆ।
ਉਸਨੇ ਪੁੱਛਗਿੱਛ ’ਚ ਆਪਣਾ ਨਾਂ ਕਾਲਾ ਨਿਵਾਸੀ ਸੈਕਟਰ-56 ਦੱਸਿਆ। ਪੁਲਸ ਨੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 44 ਨਸ਼ੇ ਵਾਲੇ ਟੀਕੇ ਮਿਲੇ। ਪੁਲਸ ਨੇ ਉਸ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 22 ਤਹਿਤ ਕੇਸ ਦਰਜ ਕੀਤਾ ਸੀ।
ਧਾਰਮਿਕ ਅਸਥਾਨਾਂ ਦੇ ਨਜ਼ਦੀਕ ਲੱਗੇ ਕੂਡ਼ੇ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ
NEXT STORY