ਜਲਾਲਾਬਾਦ(ਸੇਤੀਆ)— ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਨਾਡੇਪ ਕੰਪੋਸਟ ਰਾਹੀਂ ਤਿਆਰ ਕੀਤੀ ਜਾਂਦੀ ਖਾਦ ਖੇਤੀ ਉਤਪਾਦਨ ਲਈ ਕਾਫੀ ਲਾਹੇਵੰਦ ਸਾਬਤ ਹੋ ਰਹੀ ਹੈ। ਨਾਡੇਪ ਕੰਪੋਸਟ ਗੰਦਗੀ ਅਤੇ ਕੂੜੇ ਤੋਂ ਇਕ ਠੋਸ ਰਹਿੰਦ-ਖੂੰਹਦ ਨੂੰ ਵਰਤਣਾ ਅਤੇ ਪ੍ਰੋਸੈੱਸ ਕਰਨ ਦੀ ਪ੍ਰਕਿਰਿਆ ਹੈ। ਜਿਸ ਰਾਹੀਂ ਇਸ ਦੇ ਜੈਵਿਕ ਪਦਾਰਥ ਨੂੰ ਬਾਇਓਲੋਜੀ ਤੌਰ 'ਤੇ ਖੋਦਣ ਲਈ ਕੰਪੋਜ਼ ਕੀਤਾ ਜਾਂਦਾ ਹੈ। ਜਿਸ ਨੂੰ ਬਾਅਦ 'ਚ ਖੇਤੀਬਾੜੀ ਲਈ ਖਾਦ ਵਜੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲੇ ਦੇ 5 ਬਲਾਕਾਂ ਲਈ 1351 ਨਾਡੇਪ ਕੰਪੋਸਟ ਸੈਕਸ਼ਨ ਕੀਤੇ ਗਏ ਸਨ, ਜਿਸ 'ਚੋਂ 412 ਨਾਡੇਪ ਕੰਪੋਸਟ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਬਾਕੀਆਂ ਦਾ ਕੰਮ ਪ੍ਰਗਤੀਸ਼ੀਲ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਣਬੀਰ ਸਿੰਘ ਮੁਧਲ ਨੇ ਦੱਸਿਆ ਕਿ ਨਾਡੇਪ ਕੰਪੋਸਟਿੰਗ ਤਹਿਤ ਜ਼ਿਲੇ ਦੇ ਵੱਖ-ਵੱਖ ਬਲਾਕਾਂ ਜਿਵੇਂ ਕਿ ਅਬੋਹਰ ਨੂੰ 174 ਕੰਪੋਸਟ ਸੈਕਸ਼ਨ ਕੀਤੇ ਗਏ ਸਨ, ਜਿਸ 'ਚੋਂ 140, ਅਰਨੀਵਾਲਾ ਬਲਾਕ ਨੂੰ 67 ਕੰਪੋਸਟ ਜਿਸ 'ਚੋਂ 45, ਫਾਜ਼ਿਲਕਾ ਬਲਾਕ ਨੂੰ 150 ਜਿਸ 'ਚੋਂ 15, ਬਲਾਕ ਜਲਾਲਾਬਾਦ ਨੂੰ 636 ਜਿਸ 'ਚੋਂ 127 ਅਤੇ ਬਲਾਕ ਖੂਈਆਂ ਸਰਵਰ ਨੂੰ 324 ਕੰਪੋਸਟ ਸੈਕਸ਼ਨ ਕੀਤੇ ਹਨ ਜਿਸ 'ਚੋਂ 85 ਨਾਡੇਪ ਕੰਪੋਸਟ ਬਣਾਏ ਜਾ ਚੁਕੇ ਹਨ।
ਵਧੀਕ ਡਿਪਟੀ ਕਮਿਸ਼ਨਰ ਮੁਧਲ ਨੇ ਹੋਰ ਦੱਸਿਆ ਕਿ ਇਕ ਨਾਡੇਪ ਕੰਪੋਸਟ 10700 ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਤੀ ਕੰਪੋਸਟ ਤੋਂ ਤਿਆਰ ਕੀਤੀ ਗਈ ਖਾਦ ਦੀ ਕਾਸ਼ਤ 0.25 ਹੈਕਟੇਅਰ ਦੀ ਖੇਤੀਬਾੜੀ ਭੂਮੀ ਲਈ ਕਾਫੀ ਹੈ। ਸਹੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਨਾਡੇਪ ਟੋਏ ਨੂੰ ਜਾਲੀਦਾਰ ਇੱਟ ਦੀ ਉਸਾਰੀ ਨਾਲ ਬਣਾਇਆ ਜਾਂਦਾ ਹੈ। ਇਸ ਖੱਡੇ ਦੇ ਅੰਦਰ ਖੇਤੀਬਾੜੀ ਦੀ ਰਹਿੰਦ-ਖੂੰਹਦ ਅਤੇ ਕੂੜੇ ਨੂੰ ਵਰਤ ਕੇ ਇਸ ਕੰਪੋਸਟ ਵਿਧੀ ਨਾਲ 2-3 ਮਹੀਨਿਆਂ ਅੰਦਰ ਗੰਦਗੀ ਮੁਕਤ ਗੂੜੇ ਭੂਰੇ, ਫੁਲਣਯੋਗ ਅਤੇ ਨਰਮ ਖਾਦ ਤਿਆਰ ਹੋ ਜਾਂਦੀ ਹੈ ਜੋ ਕਿ ਖੇਤੀ ਉਤਪਾਦਨ ਲਈ ਲਾਹੇਵੰਦ ਸਾਬਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿਧੀ ਦੁਆਰਾ ਜਿੱਥੇ ਗੰਦਗੀ ਦੇ ਢੇਰਾਂ ਤੋਂ ਛੁਟਕਾਰਾ ਮਿਲਦਾ ਹੈ, ਉਥੇ ਹੀ ਖੇਤੀ ਉਤਪਾਦਨ ਲਈ ਲਾਹੇਵੰਦ ਖਾਦ ਤਿਆਰ ਹੁੰਦੀ ਹੈ।
ਵਧੀਕ ਡਿਪਟੀ ਕਮਿਸ਼ਨਰ ਮੁਧਲ ਨੇ ਨਾਡੇਪ ਕੰਪੋਸਟ ਸਬੰਧੀ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਮਗਨਰੇਗਾ ਅਧੀਨ ਇਸ ਗਤੀਵਿਧੀ ਲਈ ਪਰਿਵਾਰਾਂ ਦੀ ਚੋਣ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਜ਼ਮੀਨਾਂ 'ਤੇ ਕੰਮ ਕਰਨ ਲਈ ਮਗਨਰੇਗਾ ਦੇ ਅਧੀਨ ਕਿਸੇ ਵੀ ਪਰਿਵਾਰ ਲਈ ਦੂਜੀ ਨਾਡੇਪ ਪਿਟ ਲੈਣ ਤੋਂ ਪਹਿਲਾਂ ਇਹ ਸੁਨਿਸ਼ਚਿਤ ਹੋਣਾ ਲਾਜ਼ਮੀ ਹੈ ਕਿ ਸਾਰੇ ਯੋਗ ਮਗਨਰੇਗਾ ਘਰਾਂ ਨੂੰ ਇਹ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ ਅਤੇ ਇਕ ਨਾਡੇਪ ਟੋਏ ਨਾਲ ਕਵਰ ਕੀਤਾ ਗਿਆ ਹੈ।
ਸਿਮਰਜੀਤ ਸਿੰਘ ਬੈਂਸ ਨੇ ਰਾਹੁਲ ਨੂੰ ਪੱਤਰ ਲਿਖ ਕੇ ਕੀਤੀ ਸਪੀਕਰ ਦੀ ਸ਼ਿਕਾਇਤ
NEXT STORY