ਲੁਧਿਆਣਾ(ਹਿਤੇਸ਼)-ਨਗਰ ਨਿਗਮ ਦੀ ਖਸਤਾ ਆਰਥਕ ਹਾਲਤ 'ਚ ਸੁਧਾਰ ਦੇ ਆਸਾਰ ਕਾਫੀ ਘੱਟ ਨਜ਼ਰ ਆ ਰਹੇ ਹਨ ਕਿਉਂਕਿ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਨੇ ਸਰਕਾਰ ਵੱਲੋਂ ਕੋਈ ਮਦਦ ਦੇਣ ਤੋਂ ਸਾਫ ਇਨਕਾਰ ਕਰਦਿਆਂ ਮੇਅਰ-ਕਮਿਸ਼ਨਰ ਨੂੰ ਆਪਣੇ ਲੈਵਲ 'ਤੇ ਰੈਵੇਨਿਊ ਜੁਟਾਉਣ ਦਾ ਫਰਮਾਨ ਤਾਂ ਸੁਣਾ ਦਿੱਤਾ ਹੈ ਪਰ ਨਗਰ ਨਿਗਮ ਦੇ ਮੁਲਾਜ਼ਮ ਇਸ ਲਈ ਬਿਲਕੁਲ ਤਿਆਰ ਨਹੀਂ ਤੇ ਰਿਕਵਰੀ ਲਈ ਫੀਲਡ 'ਚ ਨਹੀਂ ਜਾ ਰਹੇ, ਜਿਸਦਾ ਖੁਲਾਸਾ ਮੇਅਰ ਬਲਕਾਰ ਸੰਧੂ ਵੱਲੋਂ ਮੈਨੂਅਲ ਰਸੀਦਾਂ ਬਾਰੇ ਕੀਤੀ ਚੈਕਿੰਗ 'ਚ ਹੋਇਆ ਹੈ। ਮੇਅਰ ਮੁਤਾਬਕ ਰੈਵੇਨਿਊ ਕੁਲੈਕਸ਼ਨ ਦਾ ਰੀਵਿਊ ਕਰਨ ਦੌਰਾਨ ਅਫਸਰਾਂ ਵੱਲੋਂ ਆਮ ਤੌਰ 'ਤੇ ਬਕਾਇਆ ਰੈਵੇਨਿਊ ਦੀ ਵਸੂਲੀ ਲਈ ਮੁਲਾਜ਼ਮਾਂ ਨੂੰ ਟੀਚਾ ਫਿਕਸ ਕਰਨ ਦਾ ਹਵਾਲਾ ਦਿੱਤਾ ਜਾਂਦਾ ਹੈ, ਜਿਸ ਲਈ ਮੁਲਾਜ਼ਮਾਂ ਦਾ ਫੀਲਡ 'ਚ ਜਾਣਾ ਬਹੁਤ ਜ਼ਰੂਰੀ ਹੈ, ਇਸ ਦੀ ਜਗ੍ਹਾ ਇਹ ਸਟਾਫ ਦਫਤਰ 'ਚ ਜਮ੍ਹਾ ਕਰਵਾਉਣ ਆਉਣ ਵਾਲੇ ਲੋਕਾਂ ਦਾ ਪੈਸਾ ਹੀ ਰਿਕਵਰੀ ਦੇ ਰੂਪ 'ਚ ਦਿਖਾ ਰਹੇ ਹਨ। ਜਿਥੋਂ ਤੱਕ ਫੀਲਡ 'ਚ ਜਾਣ ਦਾ ਸਵਾਲ ਹੈ, ਉਸ ਤਹਿਤ ਹੁਣ ਤੱਕ ਇਕ ਜ਼ੋਨ 'ਚ ਸਿਰਫ 32 ਮੈਨੂਅਲ ਰਸੀਦਾਂ ਰਾਹੀਂ ਟੈਕਸ ਕੁਲੈਕਸ਼ਨ ਹੋਣ ਦੀ ਰਿਪੋਰਟ ਸਾਹਮਣੇ ਆ ਚੁੱਕੀ ਹੈ। ਉਧਰ, ਅੱਜ ਜਦੋਂ ਸਿੱਧੂ ਨੇ ਨਗਰ ਨਿਗਮ ਨੂੰ ਆਪਣੇ ਤੌਰ 'ਤੇ ਰੈਵੇਨਿਊ ਜੁਟਾ ਕੇ ਖਰਚਾ ਚਲਾਉਣ ਦਾ ਫਰਮਾਨ ਸੁਣਾ ਦਿੱਤਾ ਹੈ, ਉਸ ਦੇ ਬਾਅਦ ਸਿਰਫ ਬਕਾਇਆ ਰੈਵੇਨਿਊ ਵਸੂਲੀ 'ਤੇ ਜ਼ੋਰ ਦੇਣ ਦੇ ਸਿਵਾਏ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ, ਜਿਸ ਲਈ ਸਿੱਧੂ ਨੇ ਮੁਲਾਜ਼ਮਾਂ ਦੇ ਰਿਕਵਰੀ ਟੀਚੇ ਫਿਕਸ ਕਰਨ ਦੇ ਹੁਕਮ ਦਿੱਤੇ ਹਨ ਪਰ ਜੇਕਰ ਰੈਵੇਨਿਊ ਕੁਲੈਕਸ਼ਨ ਲਈ ਫੀਲਡ 'ਚ ਜਾਣ ਬਾਰੇ ਮੁਲਾਜ਼ਮਾਂ ਦਾ ਪੁਰਾਣਾ ਰਵੱਈਆ ਹੀ ਬਰਕਰਾਰ ਰਿਹਾ ਤਾਂ ਨਗਰ ਨਿਗਮ ਦੀ ਵਿੱਤੀ ਹਾਲਤ ਕਿਸ ਤਰ੍ਹਾਂ ਸੁਧਰੇਗੀ।
ਤਨਖਾਹ ਦਾ ਵਾਸਤਾ ਵੀ ਦੇ ਚੁੱਕੇ ਹਨ ਮੇਅਰ
ਮੇਅਰ ਨੇ ਨਗਰ ਨਿਗਮ ਮੁਲਾਜ਼ਮਾਂ ਨੂੰ ਬਕਾਇਆ ਰੈਵੇਨਿਊ ਦੀ ਰਿਕਵਰੀ ਲਈ ਤਨਖਾਹ ਤੱਕ ਦਾ ਵਾਸਤਾ ਦਿੱਤਾ ਹੈ। ਉਨ੍ਹਾਂ ਨੇ ਕਮਿਸ਼ਨਰ ਦੀ ਮੌਜੂਦਗੀ 'ਚ ਹੋਈ ਬੈਠਕ ਦੌਰਾਨ ਸ਼ਾਮਲ ਹੋਏ ਅਫਸਰਾਂ ਨੂੰ ਸਾਫ਼ ਕਿਹਾ ਸੀ ਕਿ ਘੱਟੋ-ਘੱਟ ਇੰਨੀ ਰਿਕਵਰੀ ਤਾਂ ਲਈ ਜਾਵੇ ਕਿ ਤਨਖਾਹ ਮਿਲਣ 'ਚ ਕੋਈ ਮੁਸ਼ਕਲ ਨਾ ਹੋਵੇ ਪਰ ਮੁਲਾਜ਼ਮਾਂ 'ਤੇ ਕੋਈ ਅਸਰ ਨਜ਼ਰ ਨਹੀਂ ਆ ਰਿਹਾ।
ਨਗਰ ਨਿਗਮ ਦੀ ਵਿੱਤੀ ਹਾਲਤ 'ਚ ਸੁਧਾਰ ਲਿਆਉਣ ਲਈ ਹੁਣ ਬਕਾਇਆ ਰੈਵੇਨਿਊ ਕੁਲੈਕਸ਼ਨ ਦਾ ਹੀ ਇਕੋ-ਇਕ ਰਸਤਾ ਨਜ਼ਰ ਆ ਰਿਹਾ ਹੈ, ਜਿਸ ਤਹਿਤ ਮੁਲਾਜ਼ਮਾਂ ਨੂੰ ਟੀਚੇ ਦਿੱਤੇ ਜਾਣਗੇ ਤੇ ਰੈਵੇਨਿਊ ਵਸੂਲੀ 'ਚ ਪਿੱਛੇ ਰਹਿਣ ਵਾਲੇ ਸਟਾਫ 'ਤੇ ਐਕਸ਼ਨ ਲੈਣ ਬਾਰੇ ਹੁਕਮ ਮੰਤਰੀ ਸਿੱਧੂ ਨੇ ਜਾਰੀ ਕਰ ਦਿੱਤੇ ਹਨ। -ਮੇਅਰ, ਬਲਕਾਰ ਸੰਧੂ
ਐੱਨ. ਐੱਸ. ਯੂ. ਆਈ. ਵੱਲੋਂ ਐੱਸ. ਡੀ. ਐੱਮ. ਦਫਤਰ ਦਾ ਘਿਰਾਓ
NEXT STORY