ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਕਾਫ਼ੀ ਸਾਲਾਂ ਦੇ ਤਜ਼ੁਰਬੇ ਤੋਂ ਬਾਅਦ ਪੰਜਾਬ ਮਾਡਲ ਲੈ ਕੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੇ ਕਦੇ ਵੀ ਮਜ਼ਦੂਰ ਬਾਰੇ ਕੋਈ ਗੱਲ ਨਹੀਂ ਕੀਤੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਜਿੱਥੇ ਬੀਤੇ ਦਿਨ ਪੱਲੇਦਾਰ ਮਜ਼ਦੂਰਾਂ ਨਾਲ ਗੱਲਬਾਤ ਕੀਤੀ, ਉੱਥੇ ਹੀ ਅੱਜ ਮਜ਼ਦੂਰਾਂਨਾਲ ਗੱਲਬਾਤ ਕਰਨ ਲਈ ਉਹ ਮਦਨਪੁਰ ਚੌਂਕ ਵੀ ਪੁੱਜੇ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਜ਼ਿਆਦਾਤਰ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸੰਘਣੀ ਧੁੰਦ ਪੈਂਦੇ ਸਾਰ ਠੰਡ ਨੇ ਫੜ੍ਹਿਆ ਜ਼ੋਰ, ਤਸਵੀਰਾਂ 'ਚ ਦੇਖੋ ਸੜਕਾਂ ਦੇ ਹਾਲਾਤ
ਉਨ੍ਹਾਂ ਕਿਹਾ ਕਿ ਲੇਬਰ ਕਾਰਡ ਬਣਾਉਣ ਲਈ ਵੀ ਉਨ੍ਹਾਂ ਤੋਂ ਪੈਸੇ ਮੰਗੇ ਜਾ ਰਹੇ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਮਨਰੇਗਾ ਦੀ ਤਰਜ਼ 'ਤੇ ਪੰਜਾਬ ਸਰਕਾਰ ਰੁਜ਼ਗਾਰ ਗਾਰੰਟੀ ਦੇਵੇਗੀ। ਉਨ੍ਹਾਂ ਕਿਹਾ ਕਿ ਲੇਬਰ ਨੂੰ ਸ਼ਹਿਰੀ ਇਲਾਕਿਆਂ 'ਚ ਅਸੀਂ ਰੁਜ਼ਗਾਰ ਗਾਰੰਟੀ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਅਨਸਕਿੱਲਡ ਲੇਬਰ ਲਈ ਵੀ ਯੋਜਨਾ ਲੈ ਕੇ ਆਵਾਂਗੇ। ਨਵਜੋਤ ਸਿੱਧੂ ਨੇ ਕਿਹਾ ਕਿ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਹੈ ਪਰ ਮਜ਼ਦੂਰਾਂ ਦੀ ਦਿਹਾੜੀ ਨਹੀਂ ਵਧੀ, ਜਿਸ ਕਾਰਨ ਉਨ੍ਹਾਂ ਦਾ ਗੁਜ਼ਾਰਾ ਔਖਾ ਹੋ ਰਿਹਾ ਹੈ।
ਇਹ ਵੀ ਪੜ੍ਹੋ : ਚੰਨੀ ਸਰਕਾਰ ਦਾ ਵੱਡਾ ਫ਼ੈਸਲਾ, 'ਸਿਧਾਰਥ ਚਟੋਪਾਧਿਆਏ' ਨੂੰ ਬਣਾਇਆ ਪੰਜਾਬ ਦਾ ਨਵਾਂ ਡੀ. ਜੀ. ਪੀ.
ਉਨ੍ਹਾਂ ਨੇ ਕਿਹਾ ਕਿ ਪੰਜਾਬ ਮਾਡਲ 'ਚ ਮਜ਼ਦੂਰਾਂ ਦੇ ਭਲੇ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਮਜ਼ਦੂਰ ਰਜਿਸਟਰਡ ਨਹੀਂ ਹੋਵੇਗਾ ਤਾਂ ਉਸ ਨੂੰ ਕੋਈ ਲਾਭ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦਾ 8 ਘੰਟਿਆਂ ਤੋਂ ਵੱਧ ਕੋਈ ਕੰਮ ਨਹੀਂ ਹੋਣਾ ਚਾਹੀਦਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਦੇ ਤਹਿਤ ਹਰ ਮਜ਼ਦੂਰ ਨੂੰ ਬੀ. ਪੀ. ਐੱਲ. ਕਾਰਡ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਗੱਲਾਂ ਹਨ, ਜਿਹੜੀਆਂ ਸਰਕਾਰਾਂ ਦੀ ਸੂਚੀ 'ਚ ਸਭ ਤੋਂ ਉੱਪਰ ਹੋਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ : ਮੋਹਾਲੀ ਦੇ ਮਦਨਪੁਰ ਚੌਂਕ ਪੁੱਜੇ 'ਨਵਜੋਤ ਸਿੱਧੂ', ਮਜ਼ਦੂਰਾਂ ਨਾਲ ਕੀਤੀ ਗੱਲਬਾਤ (ਤਸਵੀਰਾਂ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
20 ਦਸੰਬਰ ਤੋਂ ਕਿਸਾਨ ਛੇੜਨਗੇ ਰੇਲ ਰੋਕੋ ਮੁਹਿੰਮ, ਪੰਜਾਬ ’ਚ ਉਦਯੋਗਾਂ ਨੂੰ ਚੁੱਕਣਾ ਪੈ ਸਕਦੈ ਨੁਕਸਾਨ
NEXT STORY