ਜਲੰਧਰ (ਵਿਸ਼ੇਸ਼)- ਦਿੱਲੀ ਬਾਰਡਰ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਜੰਗ ਜਿੱਤ ਕੇ ਪੰਜਾਬ ਵਾਪਸ ਪਰਤੇ ਕਿਸਾਨਾਂ ਦੇ ਹੌਂਸਲੇ ਇਕ ਵਾਰ ਫਿਰ ਤੋਂ ਬੁਲੰਦ ਹਨ। ਇਸ ਵਾਰ ਕਿਸਾਨ ਸਿੱਧੇ ਸੂਬੇ ਵਿਚ ਕਾਂਗਰਸ ਸਰਕਾਰ ਨਾਲ ਟਕਰਾਉਣ ਦੇ ਮੂਡ ਵਿਚ ਨਜ਼ਰ ਆ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਬੀਕੇਯੂ (ਉਗਰਾਹਾਂ) ਨੇ ਪੰਜਾਬ ਸਰਕਾਰ ਨੂੰ ਜਿੱਥੇ ਟੋਲ ਪਲਾਜ਼ਾ ’ਤੇ ਵਧਾਈਆਂ ਗਈਆਂ ਦਰਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਉਥੇ ਹੀ ਹੁਣ ਸੂਬਾ ਪੱਧਰੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਅੰਦੋਲਨ ਦੀ ਵੀ ਚਿਤਾਵਨੀ ਦਿੱਤੀ ਹੈ। ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਵਾਧਾ ਵਾਪਸ ਨਹੀਂ ਲਿਆ ਜਾਂਦਾ ਓਦੋਂ ਤੱਕ ਟੋਲ ਪਲਾਜ਼ਿਆਂ ’ਤੇ ਧਰਨੇ ਜਾਰੀ ਰਹਿਣਗੇ। ਉਧਰ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਅੰਦੋਲਨ ਵਿਚ ਆਪਣੀ ਜਿੱਤ ਤੋਂ ਬਾਅਦ ਦਿੱਲੀ ਤੋਂ ਪਰਤੇ ਕਿਸਾਨ ਮਜਦੂਰ ਸੰਘਰ ਸ਼ ਕਮੇਟੀ (ਕੇ. ਐੱਮ. ਐੱਸ. ਸੀ.) ਦੇ ਮੈਂਬਰਾਂ ਨੇ 20 ਦਸੰਬਰ ਤੋਂ ਰਾਜਵਿਆਪੀ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਹੈ। ਜਿਸ ਨਾਲ ਪੰਜਾਬ ਵਿਚ ਉਦਯੋਗਾਂ ਨੂੰ ਫਿਰ ਤੋਂ ਇਕ ਵਾਰ ਕਰੋੜਾਂ ਦਾ ਨੁਕਸਾਨ ਚੁੱਕਣਾ ਪੈ ਸਕਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਸਾਰੇ ਘਟਨਾਚੱਕਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੂੰ ਸੂਬੇ ਵਿਚ ਫਿਰ ਤੋਂ ਅੰਦੋਲਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਿਥੇ ਅਤੇ ਕਿਉਂ ਕੀਤਾ ਗਿਆ ਵਾਧਾ
ਮੀਡੀਆ ਰਿਪੋਰਟ ਦੀ ਮੰਨੀ ਤਾਂ ਕਿਸਾਨਾਂ ਨੇ ਹੁਣ ਹਰ ਟੋਲ ਸਾਈਟ ’ਤੇ ਟੋਲ ਦਰਾਂ ਵਿਚ 5 ਰੁਪਏ ਤੋਂ 15 ਰੁਪਏ ਤੱਕ ਦਾ ਵਾਧਾ ਕੀਤੀ ਗਈ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ-ਜਲੰਧਰ ਰੋਡ ’ਤੇ ਲਾਡੋਵਾਲ ਟੋਲ ਪਲਾਜ਼ਾ ’ਤੇ ਕਾਰਾਂ ਲਈ ਇਕ ਪਾਸੇ ਦੀਆਂ ਦਰਾਂ ਵਿਚ 130 ਰੁਪਏ ਤੋਂ 135 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਕਿਸਾਨ ਖਾਸੇ ਨਾਰਾਜ਼ ਹਨ। ਲਾਡੋਵਾਲ ਟੋਲ ਪਲਾਜ਼ਾ ਨਾਲ ਪੂਰੇ ਸੂਬੇ ਵਿਚ ਸਭ ਤੋਂ ਜ਼ਿਆਦਾ ਮਾਲੀਆ ਮਿਲਦਾ ਹੈ। ਸੂਤਰਾਂ ਨੇ ਕਿਹਾ ਕਿ ਧਰਨੇ ਤੋਂ ਪਹਿਲਾਂ ਇਸ ਦਾ ਰੋਜ਼ਾਨਾ ਦਾ ਸੰਗ੍ਰਹਿ ਲਗਭਗ 75 ਲੱਖ ਰੁਪਏ ਹੋਇਆ ਕਰਦਾ ਸੀ।
ਹਾਲਾਂਕਿ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਦੇ ਖੇਤਰੀ ਅਧਿਕਾਰੀ ਆਰ. ਪੀ. ਸਿੰਘ ਨੇ ਕਿਹਾ ਕਿ ਕੁਲ 30 ਵਿਚੋਂ ਸਿਰਫ਼ 5 ਟੋਲ ਪਲਾਜ਼ਾ ਸ਼ੁਰੂ ਕੀਤੇ ਗਏ ਹਨ। ਇਨ੍ਹਾਂ 5 ਪਲਾਜ਼ਿਆਂ ਵਿਚੋਂ ਚਾਰ ਪਹਿਲੀ ਵਾਰ ਨਵੇਂ ਸ਼ੁਰੂ ਕੀਤੇ ਜਾ ਰਹੇ ਹਨ। 21 ਪਲਾਜ਼ਿਆਂ ’ਤੇ ਟੋਲ ਵਿਚ 5 ’ਚੋਂ 6 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹ ਸਾਲਾਨਾ ਵਾਧਾ ਹੈ। 5 ਟੋਲ ਪਲਾਜ਼ਿਆਂ ’ਤੇ ਵਾਧਾ ਨਵੀਂ ਐਲੀਵੇਟਿਡ ਰਚਨਾ ਅਤੇ ਰਾਜਮਾਰਗ ਵਰਗਾਂ ਨੂੰ ਪੂਰਾ ਹੋਣ ਅਤੇ ਜੋੜਨ ਕਾਰਨ ਹੋਈ ਸੀ। ਇਨ੍ਹਾਂ 5 ਵਿਚੋਂ ਇਕ ਬੇਹਰਾਮ ਟੋਲ ਪਲਾਜਾ ਹੈ। ਖਰੜ ਫਲਾਈਓਵਰ ਹਾਲ ਹੀ ਵਿਚ ਬਣਕੇ ਤਿਆਰ ਹੋਇਆ ਸੀ ਇਸ ਲਈ ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਦੋ ਪਲਾਜ਼ਿਆਂ ਦੇ ਰੇਟ ਵਧਾ ਦਿੱਤੇ ਗਏ ਹਨ। 20 ਕਿਲੋਮੀਟਰ ਦੇ ਵਿਧੀਪੁਰ ਢਿੱਲਵਾਂ ਖੰਡ ਨੂੰ ਸ਼ਾਮਲ ਕਰਨ ਕਾਰਨ ਜਲੰਧਰ-ਅੰਮ੍ਰਿਤਸਰ ’ਤੇ ਦੋ ਪਲਾਜ਼ਿਆਂ ਦੀਆਂ ਦਰਾਂ ਵਿਚ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: 12 ਹਜ਼ਾਰ ਨਵੇਂ ਅਧਿਆਪਕ ਭਰਤੀ ਕਰਨ ਦੀ ਤਿਆਰੀ ’ਚ ਸਿੱਖਿਆ ਮੰਤਰੀ ਪਰਗਟ ਸਿੰਘ
ਕਿਸਾਨ ਸੰਗਠਨਾਂ ਨੇ ਕਿਥੋਂ ਹਟਾਏ ਧਰਨੇ
ਮੀਡੀਆ ਰਿਪੋਰਟ ਮੁਤਾਬਕ ਧਰਨੇ ਰਿਲਾਇੰਸ ਪੈਟਰੋਲ ਪੰਪ, ਬੈਸਟ ਪ੍ਰਾਈਸ ਮਾਲ, 10 ਭਾਜਪਾ ਨੇਤਾਵਾਂ ਦੇ ਘਰਾਂ ਦੇ ਬਾਹਰ, ਮੋਗਾ ਵਿਚ ਅਦਾਨੀ ਸਾਈਲੋ, ਰਾਜਪੁਰਾ ਵਿਚ ਇਕ ਥਰਮਲ ਪਲਾਂਟ ਦੇ ਬਾਹਰ, ਕਿਲਾ ਰਾਏਪੁਰ ਵਿਚ ਡਰਾਈ ਪੋਰਟ ਅਤੇ 30 ਤੋਂ ਜ਼ਿਆਦਾ ਰੇਲਵੇ ਪਾਰਕਿੰਗ ਸਥਾਨਾਂ ਤੋਂ ਹਟਾ ਦਿੱਤੇ ਗਏ ਹਨ।
100 ਫ਼ੀਸਦੀ ਕਰਜ਼ਾ ਮੁਆਫ਼ੀ ਚਾਹੁੰਦੇ ਹਨ ਕਿਸਾਨ
ਕਿਸਾਨ ਮਜਦੂਰ ਸੰਘਰਸ਼ ਕਮੇਟੀ (ਕੇ. ਐੱਮ. ਐੱਸ. ਸੀ.) ਦੇ ਜਨਰਲ ਸਕਤੱਰ ਸਰਵਨ ਸਿੰਘ ਪੰਢੇਰ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਕਈ ਮੰਗਾਂ ਸਨ ਜੋ ਅਹਿਮ ਸਨ। ਪੰਢੇਰ ਨੇ ਕਿਹਾ ਕਿ ਅਸੀਂ ਕਿਸਾਨਾਂ ਅਤੇ ਮਜਦੂਰਾਂ ਦਾ 100 ਫ਼ੀਸਦੀ ਕਰਜ਼ਾ ਮੁਆਫ਼ੀ, ਮੁਆਵਜ਼ੇ ਦੇ ਨਾਲ ਖੇਤੀ ਸੰਘਰਸ਼ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਅਤੇ ਨਾਲ ਹੀ ਗੰਨੇ ਦੇ ਬਕਾਇਆ ਦਾ ਭੁਗਤਾਨ ਚਾਹੁੰਦੇ ਹਨ। ਇਨ੍ਹਾਂ ਮੰਗਾਂ ਸਬੰਧੀ ਅਸੀਂ 20 ਦਸੰਬਰ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕਰਨ ਜਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅਜੇ ਕੇ. ਐੱਮ. ਐੱਸ. ਸੀ. ਇਕੱਲੇ ਹੀ ਪੂਰੇ ਸੂਬੇ ਵਿਚ ਅੰਦੋਲਨ ਸ਼ੁਰੂ ਕਰੇਗੀ ਅਤੇ ਅਗਲੇ ਐਲਾਨ ਤੱਕ ਰੇਲ ਰੋਕੋ ਅੰਦੋਲਨ ਜਾਰੀ ਰਹੇਗਾ। ਪੰਢੇਰ ਨੇ ਦਾਅਵਾ ਕੀਤਾ ਕਿ ਵੱਡੀ ਗਿਣਤੀ ਵਿਚ ਕਿਸਾਨ ਔਰਤਾਂ ਨੇ ਰੇਲ ਰੋਕੋ ਪ੍ਰੋਗਰਾਮ ਵਿਚ ਆਪਣੀ ਭਾਗੀਦਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਤੋਂ ਅੰਦੋਲਨ ਸ਼ੁਰੂ ਕਰਾਂਗੇ ਜੋ ਅੱਗੇ ਦੂਸਰੇ ਸੂਬਿਆਂ ਵਿਚ ਵੀ ਫੈਲ ਸਕਦਾ ਹੈ। ਇਕ ਸਥਾਨਕ ਕਿਸਾਨ ਨੇ ਕਿਹਾ ਕਿ ਸਾਨੂੰ ਕੜਾਕੇ ਦੀ ਠੰਡ ਵਿਚ ਰੇਲਵੇ ਲਾਈਨਾਂ ’ਤੇ ਬੈਠਣ ਦਾ ਸ਼ੌਂਕ ਨਹੀਂ ਹੈ ਪਰ ਸਰਕਾਰ ਸਾਨੂੰ ਅਜਿਹੇ ਕਦਮ ਚੁੱਕਣ ਲਈ ਮਜਬੂਰ ਕਰਦੀ ਹੈ।
ਇਹ ਵੀ ਪੜ੍ਹੋ: ਲੰਬੀ 'ਚ ਗਰਜੇ ਭਗਵੰਤ ਮਾਨ, ਕਿਹਾ- ਮੁੱਖ ਮੰਤਰੀ ਚੰਨੀ ਤੇ ਸੁਖਬੀਰ ਇਕ-ਸਿੱਕੇ ਦੇ ਦੋ ਪਹਿਲੂ
ਕਿਨ੍ਹਾਂ ਟੋਲ ਪਲਾਜ਼ਿਆਂ ’ਤੇ ਜਾਰੀ ਹਨ ਕਿਸਾਨਾਂ ਦੇ ਧਰਨੇ
ਇਕ ਮੀਡੀਆ ਰਿਪੋਰਟ ਮੁਤਾਬਕ ਕਿਸਾਨ ਸੰਗਠਨਾਂ ਨੇ ਸੂਬੇ ਭਰ ਦੇ ਵੱਖ-ਵੱਖ ਸਥਾਨਾਂ ਤੋਂ ਪੱਕੇ ਧਰਨੇ ਹਟਾ ਲਏ ਹਨ। ਕਿਸਾਨ ਸੰਗਠਨਾਂ ਨੇ ਲਗਭਗ ਉਨ੍ਹਾਂ ਦੋ ਦਰਜਨ ਟੋਲ ਪਲਾਜ਼ਿਆਂ ’ਤੇ ਆਪਣਾ ਧਰਨਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ, ਜਿੱਥੇ ਟੋਲ ਦਰਾਂ ਵਿਚ ਵਾਧਾ ਕੀਤਾ ਗਿਆ ਹੈ। ਇਕ ਰਿਪੋਰਟ ਮੁਤਾਬਕ ਸੰਗਰੂਰ ਦੇ ਕਾਲਾਝਾਰ, ਬਠਿੰਡਾ ਦੇ ਲਹਰੇਗਾ ਦੇ ਜੀਂਦ, ਬਰਨਾਲਾ ਦੇ ਮੋਗਾ, ਮਹਿਲ ਕਲਾਂ, ਲੁਧਿਆਣਾ ਦੇ ਲੇਹਰਾ, ਬਰਨਾਲਾ ਦੇ ਬੜਬਰ ਅਤੇ ਕੁਝ ਹੋਰ ਸਥਾਨਾਂ ’ਤੇ ਟੋਲ ਪਲਾਜ਼ਾ ’ਤੇ ਧਰਨਾ ਜਾਰੀ ਹੈ। ਬੀਕੇਯੂ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਉਹ 9 ਟੋਲ ਪਲਾਜ਼ਿਆਂ ’ਤੇ ਓਦੋਂ ਤੱਕ ਬਣੇ ਰਹਿਣਗੇ ਜਦੋਂ ਤੱਕ ਕਿ ਦਲਾਂ ਵਿਚ ਵਾਧੇ ਨੂੰ ਵਾਪਸ ਨਹੀਂ ਲਿਆ ਜਾਂਦਾ। ਬੀਕੇਯੂ ਡਕੌਂਡਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿਲ ਨੇ ਕਿਹਾ ਕਿ ਮਾਲਵਾ ਵਿਚ 10 ਟੋਲ ਪਲਾਜਿਆਂ ’ਤੇ ਸਾਡੇ ਸੰਘ ਦਾ ਧਰਨਾ ਜਾਰੀ ਰਹੇਗਾ ਅਤੇ ਦੋਆਬਾ ਅਤੇ ਸਾਂਝਾ ਟੋਲ ਪਲਾਜ਼ਾ ਵਿਚ ਲਗਭਗ 10 ਧਰਨੇ ਜਾਰੀ ਰਹਿਣਗੇ। ਉਨ੍ਹਾਂ ਨੇ ਦਰਾਂ ਵਧਾ ਦਿੱਤੀਆਂ ਹਨ। ਅਸੀਂ ਉਨ੍ਹਾਂ ਨੂੰ ਆਮ ਆਦਮੀ ’ਤੇ ਥੋਪਣ ਦੀ ਇਜਾਜ਼ਤ ਨਹੀਂ ਦੇਵਾਂਗੇ। ਬੀਕੇਯੂ ਉਗਰਾਹਾਂ ਨੇ 39 ਸਥਾਨਾਂ ’ਤੇ ਧਰਨਾ ਦਿੱਤਾ ਸੀ ਜਦਕਿ 32 ਕਿਸਾਨ ਸੰਘਾਂ ਵੱਲੋਂ 108 ਧਰਨੇ ਲਾਏ ਗਏ ਸਨ। ਹੋਰ 18 ਧਰਨੇ ਕਿਸਾਨਾਂ ਦੇ ਸਮਰਥਨ ਵਿਚ ਕਈ ਸੰਗਠਨਾਂ ਵੱਲੋਂ ਆਯੋਜਿਤ ਕੀਤੇ ਗਏ ਸਨ। ਕੁਲ 165 ਧਰਨੇ ਹੋਏ ਜਿਨ੍ਹਾਂ ਵਿਚੋਂ 140 ਨੂੰ ਚੁੱਕ ਲਿਆ ਗਿਆ ਸੀ।
ਇਹ ਵੀ ਪੜ੍ਹੋ: ਨਵੇਂ ਸਾਲ ਤੋਂ ਜਲੰਧਰ ਤੋਂ ਨਕੋਦਰ ਤੇ ਲੋਹੀਆਂ ਰੇਲ ਸੈਕਸ਼ਨ ’ਤੇ ਦੌੜਨਗੀਆਂ ਇਲੈਕਟ੍ਰਿਕ ਟਰੇਨਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਚਾਨਕ ਵਧੀ ਹੱਡਚੀਰਵੀਂ ਠੰਡ ਨੇ ਲੋਕਾਂ ਨੂੰ ਕੀਤਾ ਘਰਾਂ ’ਚ ਬੰਦ, ਬੁਖ਼ਾਰ ਤੇ ਖੰਘ ਸਣੇ ਹੋ ਰਿਹਾ ਜ਼ੁਕਾਮ ਦਾ ਹਮਲਾ
NEXT STORY