ਚੰਡੀਗੜ੍ਹ : ਸਿਟੀ ਬਿਊਟੀਫੁੱਲ ਦੀ ਪਛਾਣ ਰਾਕ ਗਾਰਡਨ ਨੂੰ ਦੇਖਣ ਲਈ ਸੈਲਾਨੀ ਵਿਦੇਸ਼ਾਂ ਤੋਂ ਵੀ ਆਉਂਦੇ ਹਨ। ਹੁਣ ਰਾਕ ਗਾਰਡਨ ਖੁਦ ਵਿਦੇਸ਼ 'ਚ ਨਜ਼ਰ ਆਵੇਗਾ। ਰਾਕ ਗਾਰਡਨ ਸੋਸਾਇਟੀ 5 ਅਕਤੂਬਰ ਤੋਂ ਸਰਬੀਆ ਦੀ ਰਾਜਧਾਨੀ ਬੇਲਗ੍ਰੇਡ 'ਚ ਮਿਨੀ ਰਾਕ ਗਾਰਡਨ ਸ਼ੁਰੂ ਕਰਨ ਜਾ ਰਹੀ ਹੈ। ਇਸ ਖਾਸ ਮੌਕੇ 'ਤੇ ਹਿੱਸਾ ਬਣਨ ਲਈ ਨੇਕਚੰਦ ਦੇ ਬੇਟੇ ਅਨੁਜ ਸੈਣੀ ਬੇਲਗ੍ਰੇਡ ਪਹੁੰਚ ਚੁੱਕੇ ਹਨ। ਅਨੁਜ ਸੈਣੀ ਨੇ ਦੱਸਿਆ ਕਿ ਸਰਬੀਆ ਨੇ ਇੱਥੇ ਇਕ ਮਿਊਜ਼ੀਅਮ, ਮਿਨੀ ਰਾਕ ਗਾਰਡਨ ਦੀ ਤਰਜ਼ 'ਤੇ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਸੀ। ਸਰਬੀਆ ਸਰਕਾਰ ਇਸ ਨੂੰ ਮਿਨੀ ਰਾਕ ਗਾਰਡਨ ਦਾ ਨਾਂ ਦੇ ਰਹੀ ਹੈ। ਵੀਰਵਾਰ ਨੂੰ ਇਸ ਲਈ ਜਨਤਾ ਲਈ ਖੋਲ੍ਹਿਆ ਜਾ ਰਿਹਾ ਹੈ। ਇਸ ਲਈ ਇਕ ਭਾਰੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ। ਦੁਨੀਆ ਦੇ ਮੰਨੇ-ਪ੍ਰਮੰਨੇ ਆਰਟਿਸਟ ਇੱਥੇ ਪਹੁੰਚ ਰਹੇ ਹਨ।
ਹਾਈ ਕੋਰਟ ਨੇ ਦਿੱਤੇ 4 ਸਾਲ ਪਹਿਲਾਂ ਹੋਏ ਬਹੁਚਰਚਿਤ ਕਤਲ ਕਾਂਡ ਦੇ ਗਵਾਹਾਂ ਨੂੰ ਸੁਰੱਖਿਆ ਦੇਣ ਦੇ ਹੁਕਮ
NEXT STORY