ਜਲੰਧਰ,ਚੰਡੀਗੜ੍ਹ (ਧਵਨ) - ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਸ਼ਾਂਤ ਕਿਸ਼ੋਰ ਟੀਮ ਦੇ ਨਾਲ ਮਿਲ ਕੇ 'ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ' ਦਾ ਸਫਲ ਨਾਅਰਾ ਦਿੱਤਾ ਗਿਆ ਸੀ, ਜਿਸ ਦਾ ਅਸਰ ਵੋਟਰਾਂ 'ਤੇ ਪਿਆ। ਹੁਣ ਸੱਤਾ ਵਿਚ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਨਵੇਂ ਨਾਅਰੇ ਨੂੰ ਅਪਣਾ ਲਿਆ ਹੈ, ਜਿਸ ਦਾ ਜ਼ਿਕਰ ਉਹ ਆਪਣੀ ਫੇਸਬੁੱਕ 'ਤੇ ਅਕਸਰ ਕਰ ਰਹੇ ਹਨ।
ਨਵਾਂ ਨਾਅਰਾ 'ਬਦਲਦਾ ਪੰਜਾਬ, ਵਧਦਾ ਪੰਜਾਬ' ਦੇ ਰੂਪ ਵਿਚ ਕੈਪਟਨ ਵਲੋਂ ਅਪਣਾਇਆ ਗਿਆ ਹੈ। ਇਸ ਨਾਅਰੇ ਦਾ ਅਰਥ ਹੈ ਕਿ ਪੰਜਾਬ ਹੁਣ ਬਦਲਦੇ ਦੌਰ ਵਿਚ ਆ ਚੁੱਕਾ ਹੈ ਅਤੇ ਨਾਲ ਹੀ ਸੂਬਾ ਅੱਗੇ ਵਧ ਰਿਹਾ ਹੈ, ਜਿਸ ਦਾ ਵਾਅਦਾ ਉਨ੍ਹਾਂ ਨੇ ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ ਵੋਟਰਾਂ ਨਾਲ ਕੀਤਾ ਸੀ। ਮੁੱਖ ਮੰਤਰੀ ਇਸ ਨਵੇਂ ਨਾਅਰੇ ਨੂੰ ਅਜੇ ਕੁਝ ਸਮਾਂ ਚਲਾਉਣਗੇ ਅਤੇ ਉਸ ਤੋਂ ਬਾਅਦ ਅਗਲੇ ਸਾਲ ਕੋਈ ਹੋਰ ਨਾਅਰਾ ਚੁਣਿਆ ਜਾਵੇਗਾ।
ਸਰਹਿੰਦ ਨਹਿਰ ਦੇ ਪੁਲਾਂ ਦੀ ਟੁੱਟੀ ਰੇਲਿੰਗ ਕਾਰਨ ਵਾਪਰ ਸਕਦੈ ਹਾਦਸਾ
NEXT STORY