–ਰਾਹਿਲ ਨੌਰਾ ਚੋਪੜਾ
ਮਹਾਰਾਸ਼ਟਰ, ਹਰਿਆਣਾ, ਦਿੱਲੀ ’ਚ ਚੋਣਾਂ ’ਚ ਹਾਰ ਅਤੇ ਬਿਹਾਰ ਵਿਧਾਨ ਸਭਾ ਚੋਣਾਂ ’ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਪ੍ਰਿਯੰਕਾ ਗਾਂਧੀ ਵਾਡਰਾ ਲਈ ਆਵਾਜ਼ਾਂ ਹੋਰ ਮਜ਼ਬੂਤ ਹੋ ਗਈਆਂ ਹਨ ਅਤੇ ਪਾਰਟੀ ਦੇ ਅੰਦਰ ‘ਰਾਹੁਲ ਹਟਾਓ, ਪ੍ਰਿਯੰਕਾ ਲਾਓ’ ਦਾ ਨਾਅਰਾ ਸੁਣਿਆ ਗਿਆ ਅਤੇ ਜਨਤਕ ਤੌਰ ’ਤੇ ਪ੍ਰਿਯੰਕਾ ਲਈ ਇਕ ਵੱਡੀ ਕੇਂਦਰੀ ਭੂਮਿਕਾ ਦੀ ਮੰਗ ਕੀਤੀ ਗਈ। ਇਸ ਮੰਗ ਦੀ ਅਗਵਾਈ ਓਡਿਸ਼ਾ ਦੇ ਸੀਨੀਅਰ ਨੇਤਾ ਮੁਹੰਮਦ ਮੋਕਿਮ ਨੇ ਕੀਤੀ, ਜਿਨ੍ਹਾਂ ਨੇ ਸੋਨੀਆ ਗਾਂਧੀ ਨੂੰ ਲਿਖੇ ਆਪਣੇ ਪੱਤਰ ’ਚ ਕਾਂਗਰਸ ਲੀਡਰਸ਼ਿਪ ’ਤੇ ਸਵਾਲ ਉਠਾਇਆ ਅਤੇ ਵੱਡੀ ਭੂਮਿਕਾ ਦੀ ਮੰਗ ਕੀਤੀ। ਉਥੇ ਹੀ ਕਾਂਗਰਸ ਨੇ ਮੁਹੰਮਦ ਮੋਕਿਮ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਲਈ ਪਾਰਟੀ ’ਚੋਂ ਕੱਢ ਦਿੱਤਾ। ਦੂਜੇ ਪਾਸੇ ਸਹਾਰਨਪੁਰ ਦੇ ਸੰਸਦ ਮੈਂਬਰ ਇਮਰਾਨ ਮਸੂਦ ਇਕ ਕਦਮ ਹੋਰ ਅੱਗੇ ਵਧੇ ਅਤੇ ਦਾਅਵਾ ਕੀਤਾ ਕਿ ਵਾਇਨਾਡ ਦੀ ਸੰਸਦ ਮੈਂਬਰ ਇੰਦਰਾ ਗਾਂਧੀ ਵਾਂਗ ਇਕ ਮਹਾਨ ਪ੍ਰਧਾਨ ਮੰਤਰੀ ਬਣੇਗੀ। ਮਸੂਦ ਜੋ ਪ੍ਰਿਯੰਕਾ ਦੇ ਕਰੀਬੀ ਮੰਨੇ ਜਾਂਦੇ ਹਨ, ਨੇ ਇਹ ਟਿੱਪਣੀ ਉਦੋਂ ਕੀਤੀ, ਜਦੋਂ ਉਨ੍ਹਾਂ ਤੋਂ ਕਾਂਗਰਸ ਜਨਰਲ ਸਕੱਤਰ ਦੀ ਅਸ਼ਾਂਤ ਬੰਗਲਾਦੇਸ਼ ’ਚ ਹਿੰਦੂਆਂ ਵਿਰੁੱਧ ਹਿੰਸਾ ’ਤੇ ਹਾਲੀਆ ਟਿੱਪਣੀ ਬਾਰੇ ਪੁੱਛਿਆ ਗਿਆ। ਇਸ ਦੌਰਾਨ 2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਪ੍ਰਿਯੰਕਾ ਲਈ ਇਕ ਵੱਡਾ ਝਟਕਾ ਸਾਬਿਤ ਹੋਈਆਂ। ਉਨ੍ਹਾਂ ਨੂੰ ਸੂਬੇ ਦਾ ਚਾਰਜ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਇਕ ਹਮਲਾਵਰ ਮੁਹਿੰਮ ਚਲਾਈ। ਜਾਣਬੁੱਝ ਕੇ ਮਹਿਲਾ ਵੋਟਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਨੇ ਵੱਡੀ ਭੀੜ ਨੂੰ ਆਕਰਸ਼ਿਤ ਕੀਤਾ ਪਰ ਚੋਣ ਪ੍ਰਭਾਵ ਪਾਉਣ ’ਚ ਅਸਫਲ ਰਹੀ। ਕਲਿਆਣਕਾਰੀ ਯੋਜਨਾਵਾਂ ਅਤੇ ਯੋਗੀ ਆਦਿੱਤਿਆਨਾਥ ਦੀ ਲੋਕਪ੍ਰਿਯਤਾ ਦੇ ਦਮ ’ਤੇ ਭਾਜਪਾ ਨੇ ਸੂਬੇ ’ਚ ਜਿੱਤ ਹਾਸਲ ਕੀਤੀ। ਅਸਲ ’ਚ ਯੂ. ਪੀ. ’ਚ ਕਾਂਗਰਸ ਦਾ ਵੋਟ ਸ਼ੇਅਰ 6.25 ਫੀਸਦੀ ਤੋਂ ਡਿੱਗ ਕੇ 2.33 ਫੀਸਦੀ ਦੇ ਹੇਠਲੇ ਪੱਧਰ ’ਤੇ ਆ ਗਿਆ ਅਤੇ ਉਸ ਦੀਆਂ ਸੀਟਾਂ ਦੀ ਗਿਣਤੀ 7 ਤੋਂ ਘੱਟ ਕੇ 2 ਰਹਿ ਗਈ। ਉਦੋਂ ਤੋਂ ਉਨ੍ਹਾਂ ਨੇ ਮਹਾਰਾਸ਼ਟਰ, ਹਰਿਆਣਾ, ਬਿਹਾਰ ਅਤੇ ਦਿੱਲੀ ’ਚ ਪ੍ਰਚਾਰ ਕੀਤਾ ਹੈ ਪਰ ਉਨ੍ਹਾਂ ਦੀ ਸਟਾਰ ਪਾਵਰ ਲਗਾਤਾਰ ਵੋਟਾਂ ’ਚ ਬਦਲਣ ’ਚ ਅਸਫਲ ਰਹੀ ਹੈ। ਇਸ ਤੋਂ ਇਹ ਰਾਏ ਬਣੀ ਰਹੀ ਹੈ ਕਿ ਉਨ੍ਹਾਂ ਦੇ ਕਰਿਸ਼ਮੇ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਿਗਆ ਹੈ। ਉਹ ਆਪਣੇ ਭਰਾ ਤੋਂ ਬਿਹਤਰ ਪ੍ਰਦਰਸ਼ਨ ਨਹੀਂ ਕਰ ਸਕੇਗੀ। ਇਸੇ ਦੌਰਾਨ ਭਾਰਤ ਜੋੜੋ ਯਾਤਰਾ ਨੇ ਆਪੋਜ਼ੀਸ਼ਨ ਦੇ ਨੇਤਾ ਰਾਹੁਲ ਗਾਂਧੀ ਨੂੰ ਇਕ ਸਭ ਤੋਂ ਲੋਕਪ੍ਰਿਯ ਨੇਤਾ ਤੇ ਸੰਘ-ਭਾਜਪਾ ਅਤੇ ਪੀ. ਐੱਮ. ਨਰਿੰਦਰ ਮੋਦੀ ਦੇ ਮੁੱਖ ਚੈਲੇਂਜਰ ਦੇ ਰੂਪ ’ਚ ਪੇਸ਼ ਕੀਤਾ ਹੈ। ਰਾਹੁਲ ਦੇ ਵਿਅਕਤੀਗਤ ਅਕਸ ’ਚ ਕਾਫੀ ਸੁਧਾਰ ਹੋਇਆ ਹੈ ਅਤੇ ਉਹ ਇਕ ਮਨੁੱਖੀ, ਲੋਕਤੰਤਰਿਕ ਅਤੇ ਸਮਾਵੇਸ਼ੀ ਬਦਲ ਪੇਸ਼ ਕਰਦੇ ਹਨ। ਜਨਤਕ ਨਜ਼ਰ ’ਚ ਰਾਹੁਲ ਦਾ ਧਰਮਨਿਰਪੱਖ ਅਕਸ ਮਹਿਲਾਵਾਂ, ਨੌਜਵਾਨਾਂ, ਮੱਧ ਵਰਗ ਨੂੰ ਆਕਰਸ਼ਿਤ ਕਰਦਾ ਹੈ ਅਤੇ ਦੇਸ਼ ’ਚ ਈ. ਬੀ. ਸੀ., ਓ. ਬੀ. ਸੀ., ਦਲਿਤਾਂ ਅਤੇ ਮੁਸਲਮਾਨਾਂ ਵਿਚਾਲੇ ਉਨ੍ਹਾਂ ਦੀ ਲੋਕਪ੍ਰਿਯਤਾ ਵਧੀ ਹੈ, ਜੋ ਰਾਹੁਲ ਗਾਂਧੀ ਲਈ ਚੰਗਾ ਹੈ ਜੋ ਕਾਂਗਰਸ ਦਾ ਜਾਣਿਆ-ਪਛਾਣਿਆ ਚਿਹਰਾ ਹੈ, ਉਸ ਨਾਲ ਪਾਰਟੀ ਨੂੰ ਮਦਦ ਮਿਲਣੀ ਚਾਹੀਦੀ ਹੈ। ਕੇਂਦਰ ਅਤੇ ਸੂਬਾਈ ਸਰਕਾਰਾਂ ’ਚ ਲਗਾਤਾਰ ਚੋਣਾਂ ਦੇ ਝਟਕਿਆਂ ਤੋਂ ਬਾਅਦ ਕਾਂਗਰਸ ਨੂੰ ਫਿਰ ਤੋਂ ਜਾਗਣ ਅਤੇ ਮਜ਼ਬੂਤ ਹੋਣ ਦੀ ਲੋੜ ਹੈ, ਜਿਵੇਂ ਕਿ ਪਾਰਟੀ ਛੱਡਣ, ਅੰਦਰੂਨੀ ਕਲੇਸ਼, ਗੁੱਟਬਾਜ਼ੀ ਅਤੇ ਸੱਤਾ ਅਤੇ ਰੁਤਬੇ ਦੇ ਨੁਕਸਾਨ ਤੋਂ ਦੇਖਿਆ ਜਾ ਸਕਦਾ ਹੈ। ਹੁਣ ਹੇਠੋਂ ਦਬਾਅ ਦੇ ਬਾਵਜੂਦ ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਭਾਈ-ਭੈਣ ਦੇ ਵਿਚਾਲੇ ਮਜ਼ਬੂਤ ਰਿਸ਼ਤੇ ਦੇ ਕਾਰਨ ਪ੍ਰਿਯੰਕਾ ਦੇ ਕੇਂਦਰ ’ਚ ਆਉਣ ਦੀ ਸੰਭਾਵਨਾ ਨਹੀਂ ਹੈ ਅਤੇ ਰਾਹੁਲ ਹੀ ਪਾਰਟੀ ਨੂੰ ਅੱਗੇ ਤੋਂ ਲੀਡ ਕਰਨਗੇ।
ਯੋਗੀ ਸਰਕਾਰ ਲਈ ਚੁਣੌਤੀ : ਭਾਜਪਾ ਵਿਧਾਇਕ ਪੀ. ਐੱਨ. ਪਾਠਕ ਦੇ ਲਖਨਊ ਸਥਿਤ ਨਿਵਾਸ ’ਤੇ ਇਕ ਡਿਨਰ ’ਚ ਇਕ ਦਰਜਨ ਬ੍ਰਾਹਮਣ ਭਾਜਪਾ ਵਿਧਾਇਕਾਂ ਅਤੇ ਐੱਮ. ਐੱਲ. ਸੀ. ਨੇ ਆਪਣੀ ਮੌਜੂਦਗੀ ਦਰਜ ਕਰਵਾਈ ਅਤੇ ਬ੍ਰਾਹਮਣ ਭਾਈਚਾਰੇ ਵਿਰੁੱਧ ਕਥਿਤ ਭੇਦਭਾਵ ਦੀ ਚਰਚਾ ਕੀਤੀ, ਜਦਕਿ ਪਾਰਟੀ ਲੀਡਰਸ਼ਿਪ ਨੇ ਵੀਰਵਾਰ ਨੂੰ ਕਿਹਾ ਕਿ ਇਹ ਮੀਟਿੰਗ ਪਾਰਟੀ ਦੇ ਸੰਵਿਧਾਨ ਅਤੇ ਕਦਰਾਂ-ਕੀਮਤਾਂ ਦੇ ਵਿਰੁੱਧ ਸੀ ਅਤੇ ਚਿਤਾਵਨੀ ਦਿੱਤੀ ਕਿ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਅਨੁਸ਼ਾਸਨਹੀਣਤਾ ਮੰਨਿਆ ਜਾਵੇਗਾ। ਇਸ ਮੀਟਿੰਗ ਨਾਲ ਉੱਤਰ ਪ੍ਰਦੇਸ਼ ਦੇ ਸਿਆਸੀ ਗਲਿਆਰਿਆਂ ’ਚ ਹਲਚਲ ਮਚ ਗਈ ਹੈ। ਵਿਰੋਧੀ ਧਿਰ ਦਾ ਦਾਅਵਾ ਹੈ ਕਿ ਭਾਜਪਾ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ’ਚ 52 ਬ੍ਰਾਹਮਣ ਵਿਧਾਇਕ ਹਨ, ਜਿਨ੍ਹਾਂ ’ਚੋਂ 46 ਭਾਰਤੀ ਜਨਤਾ ਪਾਰਟੀ ਦੇ ਹਨ। ਹਿੱਸਾ ਲੈਣ ਵਾਲਿਆਂ ਨੇ ਕਿਹਾ ਕਿ ਆਯੋਜਨ ਦਾ ਮਕਸਦ ਬ੍ਰਾਹਮਣ ਭਾਈਚਾਰੇ ਨਾਲ ਜੁੜੇ ਮੁੱਦਿਆਂ ਨੂੰ ਹੋਰ ਮਜ਼ਬੂਤੀ ਨਾਲ ਉਠਾਉਣਾ ਸੀ। ਇਸ ਡਿਨਰ ਨੂੰ ਪਿਛਲੇ ਸੈਸ਼ਨ ’ਚ ਠਾਕੁਰ ਵਿਧਾਇਕਾਂ ਵਲੋਂ ਆਯੋਜਿਤ ‘ਕੁਟੁੰਬ’, (ਪਰਿਵਾਰਕ ਮਿਲਣ) ਦੇ ਜਵਾਬ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਪੂਰਵਾਂਚਲ ਅਤੇ ਬੁੰਦੇਲਖੰਡ ਸਮੇਤ ਸਾਰੇ ਖੇਤਰਾਂ ਦੇ ਵਿਧਾਇਕਾਂ ਨੇ ਡਿਨਰ ’ਚ ਹਿੱਸਾ ਲਿਆ। ਹਾਲਾਂਕਿ ਸ਼ਾਮਲ ਹੋਏ ਵਿਧਾਇਕਾਂ ਨੇ ਦੁਹਰਾਇਆ ਕਿ ਇਹ ਇਕ ਸਿਆਸੀ ਬੈਠਕ ਦੀ ਬਜਾਏ ਇਕ ਭਾਈਚਾਰਕ ਗੱਲ ਸੀ। ਹੁਣ ਬ੍ਰਾਹਮਣ ਵਿਧਾਇਕਾਂ ਦੀ ਇਸ ਗੱਲਬਾਤ ਵਾਲੀ ਬੈਠਕ ਨੇ ਭਾਜਪਾ ਅਤੇ ਯੋਗੀ ਸਰਕਾਰ ਲਈ ਚੁਣੌਤੀ ਵਧਾ ਦਿੱਤੀ ਹੈ।
ਕਰਨਾਟਕ ’ਚ ਖਿੱਚੋਤਾਣ ਜਾਰੀ : ਜ਼ਾਹਿਰ ਹੈ ਕਰਨਾਟਕ ’ਚ ਸੱਤਾਧਾਰੀ ਕਾਂਗਰਸ ਦੇ ਅੰਦਰ ਸੱਤਾ ਦੀ ਖਿੱਚੋਤਾਣ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। 25 ਜਨਵਰੀ ਨੂੰ ਹੋਣ ਵਾਲਾ ਅਹਿੰਦਾ ਸੰਮੇਲਨ ਮੁੱਖ ਮੰਤਰੀ ਸਿੱਧਰਮਈਆ ਅਤੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵ ਕੁਮਾਰ ਦੇ ਵਿਚਾਲੇ ਇਕ ਹੋਰ ਮੋਰਚਾ ਖੋਲ੍ਹਣ ਦੀ ਧਮਕੀ ਦੇ ਰਿਹਾ ਹੈ, ਜੋ ਲੀਡਰਸ਼ਿਪ ਦੇ ਮੁੱਦੇ ’ਤੇ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਸਿੱਧਰਮਈਆ ਦੇ ਗ੍ਰਹਿ ਨਗਰ ਮੈਸੂਰ ’ਚ ਹੋਣ ਵਾਲੇ ਇਸ ਸੰਮੇਲਨ ਨੂੰ ਮੁੱਖ ਮੰਤਰੀ ਨੂੰ ਪੂਰੇ 5 ਸਾਲ ਦਾ ਕਾਰਜਕਾਲ ਪੂਰਾ ਕਰਨ ਅਤੇ ਇਕ ਮੀਲ ਦਾ ਪੱਥਰ ਹਾਸਲ ਕਰਨ ਦੇ ਸ਼ਕਤੀ ਪ੍ਰਦਰਸ਼ਨ ਦੇ ਤੌਰ ’ਤੇ ਦਿਖਾਇਆ ਜਾ ਰਿਹਾ ਹੈ, ਜਿਸ ਨੂੰ ਮੁੱਖ ਮੰਤਰੀ ਜਨਵਰੀ 2026 ਦੇ ਦੂਜੇ ਹਫਤੇ ’ਚ ਪਾਰ ਕਰਨਗੇ। ਸਿੱਧਰਮਈਆ ਕਰਨਾਟਕ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਮੁੱਖ ਮੰਤਰੀ ਬਣ ਜਾਣਗੇ, ਜੋ ਮਰਹੂਮ ਡੀ. ਦੇਵਰਾਜ ਉਰਸ ਦਾ ਰਿਕਾਰਡ ਤੋੜ ਦਣਗੇ ਜਿਨ੍ਹਾਂ ਨੇ 70 ਦੇ ਦਹਾਕੇ ’ਚ ਇਹ ਰਿਕਾਰਡ ਬਣਾਇਆ ਸੀ। ਇਹ ਧਿਆਨ ਦਿੱਤਾ ਜਾ ਸਕਦਾ ਹੈ ਕਿ ਅਹਿੰਦਾ ’ਚ ਏ ਦਾ ਮਤਲਬ ਘੱਟਗਿਣਤੀਆਂ ਤੋਂ ਹੈ। ਹਿੰਦ ਦਾ ਮਤਲਬ ਓ. ਵੀ. ਸੀਜ਼ (ਹਿੰਦੂਲਿਦਾ ਜਾਤੀ) ਤੋਂ ਹੈ ਅਤੇ ਡੀ ਦਾ ਮਤਲਬ ਐੱਸ. ਸੀ. ਅਤੇ ਐੱਸ. ਟੀ. ਦਲਿਤ ਤੋਂ ਹੈ। ਆਯੋਜਕਾਂ ਦਾ ਕਹਿਣਾ ਹੈ ਕਿ ਇਹ ਰੈਲੀਆਂ ਸਿਰਫ ਸਿੱਧਰਮਈਆ ਨੂੰ ਸੀ. ਐੱਮ. ਅਹੁਦੇ ਤੋਂ ਹਟਾਉਣ ਦੀ ਕਿਸੇ ਵੀ ਕੋਸ਼ਿਸ਼ ਦੇ ਵਿਰੁੱਧ ਇਕ ਸਾਫ ਸੰਦੇਸ਼ ਦੇਣ ਲਈ ਆਯੋਜਿਤ ਕੀਤੀਆਂ ਗਈਆਂ ਹਨ।
ਬੀ. ਐੱਮ. ਸੀ. ਚੋਣਾਂ ਨੂੰ ਲੈ ਕੇ ਹਲਚਲ : ਊਧਵ ਤੇ ਰਾਜ ਠਾਕਰੇ ਦੇ ਆਉਣ ਵਾਲੀਆਂ ਬ੍ਰਹਨਮੁੰਬਈ ਨਗਰ ਨਿਗਮ (ਬੀ. ਐੱਮ. ਸੀ.) ਚੋਣਾਂ ਲਈ ਹੱਥ ਮਿਲਾਉਣ ਤੋਂ ਬਾਅਦ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸ. ਪੀ.) ਨੇ ਬੀ. ਐੱਮ. ਸੀ. ਚੋਣਾਂ ਲਈ ਕਾਂਗਰਸ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਸ਼ਰਦ ਪਵਾਰ ਮਹਾ ਵਿਕਾਸ ਅਘਾੜੀ (ਐੱਮ. ਵੀ. ਏ.) ਨੂੰ ਬਣਾਈ ਰੱਖਣਾ ਚਾਹੁੰਦੇ ਸਨ ਅਤੇ ਚਾਹੁੰਦੇ ਸਨ ਕਿ ਰਾਜ ਠਾਕਰੇ ਨੂੰ ਗੱਠਜੋੜ ’ਚ ਸ਼ਾਮਲ ਕੀਤਾ ਜਾਵੇ, ਤਾਂ ਜੋ ਬੀ. ਐੱਮ. ਸੀ. ਚੋਣਾਂ ’ਚ ਭਾਜਪਾ ਦਾ ਮੁਕਾਬਲਾ ਕੀਤਾ ਜਾ ਸਕੇ। ਹਾਲਾਂਕਿ ਕਾਂਗਰਸ ਲੀਡਰਸ਼ਿਪ ਨੇ ਮਨਸੇ ਮੁਖੀ ਨੂੰ ਨਾਲ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਦਾ ਕਾਰਨ ਉਨ੍ਹਾਂ ਦਾ ਪਹਿਲਾਂ ਦਾ ਉੱਤਰ ਭਾਰਤੀਆਂ ਵਿਰੁੱਧ ਰੁਖ ਸੀ। ਇਸ ਵਿਚਾਲੇ, ਮਹਾਰਾਸ਼ਟਰ ਕਾਂਗਰਸ ਪ੍ਰਧਾਨ ਹਰਸ਼ਵਰਧਨ ਸਪਕਾਲ ਨੇ ਓ. ਬੀ. ਸੀ. ਨੇਤਾ ਮਹਾਦੇਵ ਜਾਨਕਰ ਨਾਲ ਇਕ ਮੀਟਿੰਗ ਕੀਤੀ, ਜਿਸ ’ਚ ਦੋਵਾਂ ਨੇ ਲੋਕਲ ਬਾਡੀਜ਼ ਚੋਣਾਂ ਲਈ ਗੱਠਜੋੜ ਕਰਨ ਦੀ ਇੱਛਾ ਜਤਾਈ।
‘ਵਿਦਿਆਰਥੀ-ਵਿਦਿਆਰਥਣਾਂ ਅਖ਼ਬਾਰ ਜ਼ਰੂਰ ਪੜ੍ਹਨ’ ਉੱਤਰ ਪ੍ਰਦੇਸ਼ ਸਰਕਾਰ ਦਾ ਹੁਕਮ!
NEXT STORY