ਨਵਾਂਸ਼ਹਿਰ (ਵੈੱਬ ਡੈਸਕ)- ਨਵਾਂਸ਼ਹਿਰ 'ਚ ਗੋਲ਼ੀਆਂ ਮਾਰ ਕਤਲ ਕੀਤੇ ਜਿਮ ਟ੍ਰੇਨਰ ਨਿਸ਼ਾਨ ਸਿੰਘ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਜੈਪਾਲ ਜੱਸੀ ਗਰੁੱਪ ਵੱਲੋਂ ਲਈ ਗਈ ਹੈ। ਸੋਸ਼ਲ ਮੀਡੀਆ 'ਤੇ 'ਜੈਪਾਲ ਜੱਸੀ ਗਰੁੱਪ' ਵੱਲੋਂ ਇਕ ਪੋਸਟ ਸਾਂਝੀ ਕਰਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਕਤਲ 'ਸਰਪੰਚ ਕੈਨੇਡਾ' ਦੇ ਕਹਿਣ 'ਤੇ ਜਨਤਾ ਖਰੜ, ਰਾਣਾ ਅਤੇ ਰੌਕੀ ਵੱਲੋਂ ਕੀਤਾ ਗਿਆ ਹੈ।

ਗਰੁੱਪ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਸਾਰੇ ਇਲਾਕੇ ਨੂੰ ਪਤਾ ਹੈ ਕਿ ਇਹ ਕੋਈ ਨਾਜਾਇਜ਼ ਕੰਮ ਨਹੀਂ ਹੋਇਆ ਅਤੇ ਨਾ ਹੀ ਅੱਜ ਤੱਕ ਅਸੀਂ ਕੋਈ ਨਾਜਾਇਜ਼ ਮਾਰਿਆ ਹੈ। ਕਰੀਬ 3 ਮਹੀਨੇ ਪਹਿਲਾਂ ਨਿਸ਼ਾਨ ਨੇ ਰੌਕੀ ਦੇ ਬਜ਼ੁਰਗ ਪਿਤਾ 'ਤੇ ਕਿਰਪਾਨ ਨਾਲ ਹਮਲਾ ਕੀਤਾ ਸੀ, ਜੋ ਬਿਲਕੁਲ ਹਿਜੜਿਆਂ ਵਾਲੀ ਹਰਕਤ ਸੀ। ਜਿਸ ਦਾ ਬਦਲਾ ਲੈਣ ਲਈ ਇਹ ਕਦਮ ਚੁੱਕਿਆ ਗਿਆ ਹੈ। ਹੁਣ ਜੋ ਇੰਟਰਵਿਊਜ਼ ਕਰੀ ਜਾਂਦੇ ਕਿ ਨਾਜਾਇਜ਼ ਮਾਰ 'ਤਾ, ਇਕੱਲੇ-ਇਕੱਲੇ ਸੀ, ਜਾਂ ਇਕੱਲਾ ਸੀ ਪਹਿਲਾਂ ਹੀ ਆਪਦੇ ਨੂੰ ਸਮਝਾ ਕੇ ਰੱਖਦੇ। ਪੋਸਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਵਾਰਦਾਤ ਤੋਂ ਬਾਅਦ ਨਿਸ਼ਾਨ ਨੂੰ ਜੰਟਾ ਵੀਰ ਵੱਲੋਂ ਫੋਨ ਵੀ ਲਾਇਆ ਗਿਆ ਕਿ ਤੂੰ ਚੰਗਾ ਨਹੀਂ ਕੀਤਾ, ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਅੱਗੋਂ ਨਿਸ਼ਾਨ ਬੋਲਿਆ ਮੈਂ ਜਾਣਦਾ ਤੁਹਾਨੂੰ, ਜੇ ਮਾਂ ਦਾ ਦੁੱਧ ਪੀਤਾ ਤਾਂ ਅੱਡੇ ਬਾਹਰ ਭੇਜ ਦੇ, ਸੁੱਕਾ ਨਹੀਂ ਜਾਣ ਦਿੰਦੇ। ਮੇਰੇ ਵੀ ਡੱਬ ਨੂੰ 45 ਤੇ 30 ਦਾ ਲਗਿਆ ਹੁੰਦਾ ਹੈ, ਜਿਸ ਕਾਰਨ ਉਸ ਦੀ ਮੌਤ ਉਸੇ ਦਿਨ ਲਿਖੀ ਗਈ ਸੀ। ਇਸ ਨੂੰ ਬੋਲਿਆ ਸੀ ਕਿ ਕੋਈ ਨਾ ਤੇਰੇ ਕੋਲ ਥੋੜ੍ਹੇ ਦਿਨ ਨੇ, ਵੇਖਦੇ ਹਾਂ ਕੌਣ ਸੁੱਕਾ ਜਾਂਦਾ ਹੈ ਤਾਂ ਕੌਣ ਗਿੱਲਾ ਹੁੰਦਾ। ਇਸ ਕੰਮ ਤੋਂ ਪਹਿਲਾਂ ਸਾਡਾ ਇਕ ਬੰਦਾ ਚੁਕਿਆ ਗਿਆ ਸੀ, ਉਸ ਨੇ ਦੱਸ ਦਿੱਤਾ ਸੀ ਕਿ ਅਸੀਂ ਨਿਸ਼ਾਨ ਮਾਰਨਾ ਹੈ ਪਰ ਜਿਸ ਦੇ ਅਸੀਂ ਸਾਈਨ ਕਰ ਦੇਈਏ ਉਹ ਜ਼ਿਆਦਾ ਦਿਨ ਨਹੀਂ ਰਹਿੰਦਾ।
ਪੰਜਾਬ ਦੇ ਇਸ ਥਾਣੇ 'ਚ ਭਖਿਆ ਮਾਹੌਲ! ਬੁਲਾਉਣੀ ਪਈ ਵਾਧੂ ਪੁਲਸ ਫੋਰਸ, ਹੈਰਾਨ ਕਰੇਗਾ ਮਾਮਲਾ

ਪੁਲਸ ਅਤੇ ਆਮ ਲੋਕਾਂ ਨੂੰ ਚਿਤਾਵਨੀ
ਜੈਪਾਲ ਜੱਸੀ ਗਰੁੱਪ ਨੇ ਪੁਲਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਆਪਣਾ ਕੰਮ ਕਰ ਦਿੱਤਾ ਹੈ ਅਤੇ ਪੁਲਸ ਨੂੰ ਪਤਾ ਹੈ ਕਿ ਇਹ ਕਿਉਂ ਹੋਇਆ ਹੈ ਅਤੇ ਕੁਝ ਵੀ ਨਾਜਾਇਜ਼ ਨਹੀਂ ਸੀ। ਇਹ ਵੀ ਤਾਂ ਕ੍ਰਾਈਮ ਵਿਚ ਸੀ ਤਾਂ ਨਾਜਾਇਜ਼ ਕਾਹਦਾ ਹੋਇਆ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਬਿਨਾਂ ਵਜ੍ਹਾ ਕਿਸੇ ਵੀ ਬੇਗੁਨਾਹ ਨੌਜਵਾਨ ਨੂੰ ਇਸ ਮਾਮਲੇ ਵਿੱਚ ਪ੍ਰੇਸ਼ਾਨ ਨਾ ਕੀਤਾ ਜਾਵੇ। ਪੋਸਟ ਦੇ ਅਖੀਰ ਵਿੱਚ ਉਨ੍ਹਾਂ ਨੇ ਇਕ ਸਖ਼ਤ ਚਿਤਾਵਨੀ ਵੀ ਦਿੱਤੀ ਹੈ ਕਿ ਬਾਕੀ ਇਕ ਗੱਲ ਹੋਰ ਜਿਸ ਦਾ ਕਸੂਰ ਹੋਇਆ ਅਸੀਂ ਉਸ ਨੰ ਜਮ੍ਹਾ ਨਹੀਂ ਛੱਡਾਂਗੇ, ਜਿਸ ਕੋਲੋਂ ਮਰਜ਼ੀ ਫੋਨ ਕਰਵਾ ਲਵੋ, ਜੋ ਮਰਜ਼ੀ ਕਰ ਕਰ ਲਵੋ। ਬਾਕੀ ਅੱਜ ਤੱਕ ਦੇ ਬਦਮਾਸ਼ਲ ਹੀ ਮਾਰੇ ਆ, ਰਿਕਾਰਡ ਚੈੱਕ ਕਰ ਲਈਓ। ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਜਿਸ ਕਿਸੇ ਨੂੰ ਵੀ ਉਨ੍ਹਾਂ ਵੱਲੋਂ ਫੋਨ ਆਉਂਦਾ ਹੈ, ਉਹ ਇਸ ਨੂੰ ਹਲਕੇ ਵਿੱਚ ਨਾ ਲਵੇ। ਰਿਜ਼ਲਟ ਦੇਣ ਲੱਗੇ ਅਸੀਂ ਜ਼ਿਆਦਾ ਸਮਾਂ ਨਹੀਂ ਲਾਉਂਦੇ। ਇਥੇ ਦੱਸ ਦੇਈਏ ਕਿ 'ਜਗ ਬਾਣੀ' ਗੈਂਗਸਟਰ ਜੈਪਾਲ ਜੱਸੀ ਗਰੁੱਪ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ। ਫਿਲਹਾਲ ਪੁਲਸ ਵੱਲੋਂ ਇਸ ਸੋਸ਼ਲ ਮੀਡੀਆ ਪੋਸਟ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਦੀ ਸੱਚਾਈ ਦਾ ਪਤਾ ਲਗਾਇਆ ਜਾ ਸਕੇ।
ਇਹ ਵੀ ਪੜ੍ਹੋ: ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਵੱਡੀ ਚਿਤਾਵਨੀ ਜਾਰੀ
ਜ਼ਿਕਰਯੋਗ ਹੈ ਕਿ ਕਸਬਾ ਔੜ ਵਿਚ ਭਰੇ ਬਾਜ਼ਾਰ 'ਚ ਅਣਪਛਾਤੇ ਹਮਲਾਵਰਾਂ ਵੱਲੋਂ ਬੀਤੇ ਦਿਨੀਂ ਜਿੰਮ ਟ੍ਰੇਨਰ ਨੌਜਵਾਨ ਨਿਸ਼ਾਨ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਤੋਂ ਬਾਅਦ ਪੂਰੇ ਕਸਬੇ ਵਿਚ ਹੜਕੰਪ ਮਚ ਗਿਆ ਅਤੇ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ। ਮੌਕੇ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਨਿਸ਼ਾਨ ਸਿੰਘ ਮੋਨੀ ਪੁੱਤਰ ਸੁਰਜੀਤ ਸਿੰਘ ਵਾਸੀ ਘੁਮਾਰ ਮੁਹੱਲਾ ਔੜ ਜੋ ਸ਼ੁੱਕਰਵਾਰ ਰਾਤ ਕਰੀਬ ਸਾਢੇ 8 ਵਜੇ ਬਾਬਾ ਧਰਮਗਿਰ ਮੰਦਰ ਨੇੜੇ ਆਪਣੇ ਕੁਝ ਜਾਣਕਾਰਾਂ ਨਾਲ ਗੱਲਬਾਤ ਕਰਨ ਉਪਰੰਤ ਇਕ ਰੇਹੜੀ ਤੋਂ ਗੋਲਗੱਪੇ ਖਾ ਰਿਹਾ ਸੀ। ਗੋਲਗੱਪੇ ਖਾ ਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਿਵੇਂ ਹੀ ਉਹ ਔੜ ਦੇ ਬੱਸ ਅੱਡੇ ਵੱਲ ਤੁਰਿਆ ਤਾਂ ਜੌੜ ਸੜਕਾਂ ਵੱਲੋਂ ਆਏ ਹਮਲਾਵਰ ਜਿਨ੍ਹਾਂ ਨੇ ਆਪਣੀ ਪਛਾਣ ਲੁਕਾਉਣ ਲਈ ਲੋਈਆਂ ਨਾਲ ਆਪਣੇ ਚਿਹਰੇ ਢੱਕੇ ਹੋਏ ਸਨ, ਉਨ੍ਹਾਂ ਨੇ ਆਉਂਦਿਆਂ ਹੀ ਨਿਸ਼ਾਨ ਸਿੰਘ ਉੱਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਅਚਾਨਕ ਹੋਈ ਗੋਲ਼ੀਬਾਰੀ ਕਾਰਨ ਇਲਾਕੇ ਵਿਚ ਭਾਜੜ ਮਚ ਗਈ ਸੀ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ ਸਨ। ਗੋਲ਼ੀਆਂ ਦੀ ਆਵਾਜ਼ ਨਾਲ ਪੂਰਾ ਬਾਜ਼ਾਰ ਗੂੰਜ ਉੱਠਿਆ ਸੀ। ਦੱਸਿਆ ਜਾ ਰਿਹਾ ਹੈ ਕਿ ਨਿਸ਼ਾਨ ਸਿੰਘ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ’ਤੇ 7 ਤੋਂ 8 ਗੋਲ਼ੀਆਂ ਲੱਗੀਆਂ ਸਨ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਕੇ ਸੜਕ ’ਤੇ ਡਿੱਗ ਪਿਆ। ਘਟਨਾ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਲੋਕਾਂ ਅਤੇ ਜਾਣਕਾਰਾਂ ਵੱਲੋਂ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਪਰ ਉਸ ਦੀ ਹਾਲਤ ਬਹੁਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ਵਿਚ ਚੀਕ-ਚਿਹਾੜਾ ਪੈ ਗਿਆ।
ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਹੋਇਆ ਵੱਡਾ ਐਲਾਨ, ਲਿਆ ਗਿਆ ਇਹ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡਾ ਅੱਤਵਾਦੀ ਮਾਡਿਊਲ ਬੇਨਕਾਬ, ਜਨਤਕ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਸੀ ਤਿਆਰੀ
NEXT STORY