ਜਲੰਧਰ (ਮ੍ਰਿਦੁਲ)- ਮਹਾਨਗਰ 'ਚ ਇਕ ਚੋਰ ਵੱਲੋਂ ਢਾਬਾ ਮਾਲਕ ਨੂੰ ਠੱਗਣ ਦਾ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਚੋਰ ਨੇ ਪਹਿਲਾਂ ਇਕ ਐਕਟਿਵਾ ਚੋਰੀ ਕੀਤੀ ਅਤੇ ਬਾਅਦ ਵਿਚ ਢਾਬਾ ਮਾਲਕ ਕੋਲ ਗਹਿਣੇ ਰੱਖ ਕੇ 3,600 ਰੁਪਏ ਠੱਗ ਕੇ ਫ਼ਰਾਰ ਹੋ ਗਿਆ, ਹਾਲਾਂਕਿ ਢਾਬਾ ਮਾਲਕ ਨੇ ਇਸ ਨੂੰ ਮਾਮੂਲੀ ਰਕਮ ਸਮਝ ਕੇ ਪੁਲਸ ਕੋਲ ਸ਼ਿਕਾਇਤ ਨਹੀਂ ਕੀਤੀ।
ਹੋਇਆ ਇੰਝ ਕਿ 2 ਦਿਨ ਪਹਿਲਾਂ ਮੰਡੀ ਫੈਂਟਨਗੰਜ ਅੰਦਰੋਂ ਕਾਰੋਬਾਰੀ ਸਾਹਿਲ ਬਾਂਸਲ ਦੀ ਐਕਟਿਵਾ ਦਿਨ-ਦਿਹਾੜੇ ਚੋਰੀ ਹੋ ਗਈ ਸੀ। ਸਾਹਿਲ ਬਾਂਸਲ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਉਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਨੂੰ ਜੋਤੀ ਚੌਕ ਸਥਿਤ ਸਬਜ਼ੀ ਮੰਡੀ ਵਿਖੇ ਢਾਬਾ ਮਾਲਕ ਨੇ ਸਾਹਿਲ ਬਾਂਸਲ ਨੂੰ ਫੋਨ ਕਰ ਕੇ ਕਿਹਾ ਕਿ ਉਨ੍ਹਾਂ ਦੀ ਐਕਟਿਵਾ ਉਨ੍ਹਾਂ ਦੇ ਢਾਬੇ ’ਤੇ ਖੜ੍ਹੀ ਹੈ, ਜੋ ਉਸ ਨੂੰ ਇਕ ਵਿਅਕਤੀ ਦੇ ਕੇ ਗਿਆ ਸੀ।
ਜਦੋਂ ਉਹ ਢਾਬਾ ਮਾਲਕ ਕੋਲ ਪਹੁੰਚੇ ਤਾਂ ਖੁਲਾਸਾ ਹੋਇਆ ਕਿ ਚੋਰ ਉਕਤ ਐਕਟਿਵਾ ਚੋਰੀ ਕਰਨ ਤੋਂ ਬਾਅਦ ਇਧਰ-ਉਧਰ ਘੁਮਾਉਣ ਉਪਰੰਤ ਢਾਬਾ ਮਾਲਕ ਕੋਲ ਗਿਆ ਅਤੇ ਕਿਹਾ ਕਿ ਉਹ ਉਸ ਨੂੰ ਰਿਫਾਈਂਡ ਤੇਲ ਦੇ ਟੀਨ 500 ਰੁਪਏ ਸਸਤੇ ਵਿਚ ਦਿਵਾ ਦੇਵੇਗਾ। ਮਾਰਕੀਟ ਵਿਚ ਤੇਲ ਦੀ ਕੀਮਤ 1700 ਰੁਪਏ ਹੈ, ਜੋ ਕਿ ਉਸ ਨੂੰ 1200 ਰੁਪਏ ਵਿਚ ਦਿਵਾ ਦੇਵੇਗਾ। ਚੋਰ ਨੇ ਦੁਕਾਨਦਾਰ ਨੂੰ ਕਿਹਾ ਕਿ ਉਹ ਉਸ ਨੂੰ 1200 ਰੁਪਏ ਦੇ ਹਿਸਾਬ ਨਾਲ ਪੈਸੇ ਦੇ ਦੇਵੇ, ਉਹ ਉਸ ਨੂੰ 3 ਟੀਨ ਰਿਫਾਈਂਡ ਦੇ ਲਿਆ ਦੇਵੇਗਾ ਅਤੇ ਗਾਰੰਟੀ ਵਜੋਂ ਉਕਤ ਐਕਟਿਵਾ ਰੱਖ ਲਵੇ। ਉਹ ਤੇਲ ਦੇ ਟੀਨ ਲਿਆ ਕੇ ਦੇ ਦੇਵੇਗਾ ਤਾਂ ਐਕਟਿਵਾ ਵਾਪਸ ਲੈ ਜਾਵੇਗਾ।
ਇਹ ਵੀ ਪੜ੍ਹੋ- ਜਵਾਨ ਬੱਚਿਆਂ ਦੀ ਮਾਂ ਦਾ ਚੱਲ ਰਿਹਾ ਸੀ Affair, ਨਮੋਸ਼ੀ ਦੇ ਮਾਰੇ ਪੁੱਤ ਨੇ ਚੁੱਕਿਆ ਅਜਿਹਾ ਕਦਮ ਕਿ ਸਭ ਦੇ ਉੱਡ ਗਏ ਹੋਸ਼
ਢਾਬਾ ਮਾਲਕ ਨੇ ਲਾਲਚ ਵਿਚ ਆ ਕੇ ਉਸ ਨੂੰ ਪੈਸੇ ਦੇ ਦਿੱਤੇ। ਉਸ ਨੂੰ ਨਹੀਂ ਪਤਾ ਸੀ ਕਿ ਉਕਤ ਵਿਅਕਤੀ ਚੋਰ ਹੈ ਅਤੇ ਐਕਟਿਵਾ ਵੀ ਚੋਰੀ ਦੀ ਹੈ, ਜਿਹੜੀ ਉਹ ਗਹਿਣੇ ਰੱਖ ਕੇ ਜਾ ਰਿਹਾ ਹੈ। ਜਦੋਂ ਇਕ ਰਾਤ ਨਿਕਲ ਗਈ ਤਾਂ ਢਾਬਾ ਮਾਲਕ ਨੇ ਐਕਟਿਵਾ ਦੀ ਡਿੱਕੀ ਵਿਚੋਂ ਆਰ.ਸੀ. ਅਤੇ ਹੋਰ ਕਾਗਜ਼ਾਤ ਕੱਢੇ, ਜਿਸ ’ਤੇ ਕਾਰੋਬਾਰੀ ਸਾਹਿਲ ਬਾਂਸਲ ਦਾ ਨੰਬਰ ਲਿਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਉਸ ਨੂੰ ਫੋਨ ’ਤੇ ਸੂਚਨਾ ਦਿੱਤੀ।
ਪਹਿਲਾਂ ਸਾਹਿਲ ਬਾਂਸਲ ਅਤੇ ਢਾਬਾ ਮਾਲਕ ਵਿਚਕਾਰ ਬਹਿਸ ਹੋ ਗਈ ਕਿਉਂਕਿ ਢਾਬਾ ਮਾਲਕ ਨੂੰ ਲੱਗਾ ਕਿ ਕਾਰੋਬਾਰੀ ਚੋਰ ਨਾਲ ਮਿਲਿਆ ਹੋਇਆ ਹੈ ਪਰ ਬਾਅਦ ਵਿਚ ਜਦੋਂ ਮਾਮਲਾ ਥਾਣੇ ਪੁੱਜਾ ਤਾਂ ਸਾਰੀ ਗੱਲ ਕਲੀਅਰ ਹੋ ਗਈ। ਏ.ਐੱਸ.ਆਈ. ਰਾਮਪਾਲ ਨੇ ਕਿਹਾ ਕਿ ਸਾਹਿਲ ਬਾਂਸਲ ਦੇ ਬਿਆਨ ਲੈ ਕੇ ਉਨ੍ਹਾਂ ਦੀ ਐਕਟਿਵਾ ਉਨ੍ਹਾਂ ਨੂੰ ਵਾਪਸ ਸੌਂਪ ਦਿੱਤੀ ਹੈ ਅਤੇ ਉਕਤ ਚੋਰ ਨੂੰ ਫੁਟੇਜ ਚੈੱਕ ਕਰ ਕੇ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪਿਓ ਨੂੰ ਮਾਰੀ ਸੀ ਚਪੇੜ, ਬੇਇੱਜ਼ਤੀ ਦਾ ਬਦਲਾ ਲੈਣ ਗਏ ਪੁੱਤ ਦੇ 'ਥੱਪੜ' ਨੇ ਲੈ ਲਈ ਬਜ਼ੁਰਗ ਦੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ਿਆਂ ਖ਼ਿਲਾਫ਼ ਬਿਲਗਾ ਤੇ ਫਿਲੌਰ ਪੁਲਸ ਨੇ ਚਲਾਇਆ ਸਪੈਸ਼ਲ ਸਰਚ ਆਪ੍ਰੇਸ਼ਨ, 4 ਨਸ਼ਾ ਸਮੱਗਲਰ ਕੀਤੇ ਗ੍ਰਿਫ਼ਤਾਰ
NEXT STORY