ਕਪੂਰਥਲਾ (ਓਬਰਾਏ) : ਨਾਬਾਲਗ ਭਤੀਜੀ 'ਤੇ ਪੈਟਰੋਲ ਸੁੱਟਣ ਵਾਲੇ ਚਾਚੇ ਨੂੰ ਲੋਕਾਂ ਨੇ ਦਬੋਚ ਕੇ ਖੂਬ ਕੁਟਾਪਾ ਚਾੜ੍ਹਿਆ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਪਰਿਵਾਰ ਦਾ ਉਸ ਦੇ ਚਾਚੇ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਜਿਸ ਦੇ ਚੱਲਦੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਲੋਕਾਂ ਨੇ ਦੋਸ਼ੀ ਚਾਚੇ ਨੂੰ ਫੜ ਕੇ ਪਹਿਲਾਂ ਤਾਂ ਖੂਬ ਕੁੱਟਮਾਰ ਕੀਤੀ ਅਤੇ ਫਿਰ ਪੁਲਸ ਦੇ ਹਵਾਲੇ ਕਰ ਦਿੱਤਾ।
ਦੱਸਣਯੋਗ ਹੈ ਕਿ ਦੋਸ਼ੀ ਨੇ ਉਸ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਦੋਂ ਨਾਬਾਲਗ ਕੋਮਲਪ੍ਰੀਤ ਨਾਮੀ ਲੜਕੀ ਰਸੋਈ ਵਿਚ ਕੰਮ ਕਰ ਰਹੀ ਸੀ, ਜਿਸ ਕਰਕੇ ਗੈਸ ਚੱਲਦੀ ਹੋਣ ਕਰਕੇ ਲੜਕੀ ਅੱਗ ਦੀ ਲਪੇਟ 'ਚ ਆ ਗਈ ਤੇ ਕਾਫੀ ਹੱਦ ਤੱਕ ਝੁਲਸ ਗਈ।
ਅਣਪਛਾਤੇ ਚੋਰਾਂ ਨੇ 2640 ਮੀਟਰ ਮੋਟਰ ਵਾਲੀ ਤਾਰ ਕੀਤੀ ਚੋਰੀ
NEXT STORY