ਲੁਧਿਆਣਾ (ਨਰਿੰਦਰ) : ਕੋਰੋਨਾ ਮਹਾਮਾਰੀ ਦੌਰਾਨ ਉੱਤਰ ਰੇਲਵੇ ਵੱਲੋਂ ਫਿਰੋਜ਼ਪੁਰ ਮੰਡਲ ਦੇ ਅਧੀਨ ਲੁਧਿਆਣਾ 'ਚ ਬੈਟਰੀ ਨਾਲ ਚੱਲਣ ਵਾਲਾ ਲੋਕੋਮੋਟਿਵ ਇੰਜਣ ਬਣਾ ਕੇ ਤਿਆਰ ਕਰ ਦਿੱਤਾ ਗਿਆ ਹੈ। ਅਤੇ ਇਸ ਨੂੰ ਆਤਮ ਨਿਰਭਰਤਾ ਦੀ ਵੱਡੀ ਮਿਸਾਲ ਵੱਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਇੰਜਣ ਦੀ ਖ਼ਾਸੀਅਤ ਇਹ ਹੈ ਕਿ ਇਹ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸ਼ੰਟਿੰਗ ਦਾ ਕੰਮ ਕਰੇਗਾ।
ਇਹ ਵੀ ਪੜ੍ਹੋ : ਪਤਨੀ ਨਾਲ ਲੜ ਕੇ ਪੈਟਰੋਲ ਦੀ ਬੋਤਲ ਭਰ ਅਦਾਲਤ ਪੁੱਜਾ ਵਿਅਕਤੀ, ਫਿਰ ਗੇਟ ਮੂਹਰੇ ਜੋ ਕੀਤਾ...
ਲੁਧਿਆਣਾ ਰੇਲਵੇ ਦੇ ਆਸ਼ੀਸ਼ ਵਰਮਾ ਅਤੇ ਮੋਹਨ ਸਰੂਪ ਸੀਨੀਅਰ ਇੰਜੀਨੀਅਰ ਇਲੈਕਟ੍ਰਿਕ ਨੇ ਦੱਸਿਆ ਕਿ ਇਸ ਇੰਜਣ ਨੂੰ ਤਾਲਾਬੰਦੀ ਦੌਰਾਨ 1 ਮਹੀਨੇ ਦੇ ਵਕਫ਼ੇ 'ਚ ਤਿਆਰ ਕੀਤਾ ਗਿਆ ਹੈ ਤੇ ਇਸ ਲਈ 6 ਮੈਂਬਰਾਂ ਦੀ ਵਿਸ਼ੇਸ਼ ਟੀਮ ਬਣਾਈ ਗਈ ਸੀ, ਜਿਨ੍ਹਾਂ ਨੇ ਇੱਕ ਮਹੀਨਾ ਦਿਨ-ਰਾਤ ਮਿਹਨਤ ਕਰਨ ਤੋਂ ਬਾਅਦ ਇਸ ਨੂੰ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਚੰਗੀ ਖ਼ਬਰ, 'ਜ਼ਿਲ੍ਹੇ' ਨੂੰ ਮੋਦੀ ਤੋਂ ਮਿਲੇਗਾ ਐਵਾਰਡ
ਦੱਸ ਦੇਈਏ ਕਿ ਲੁਧਿਆਣਾ ਫਿਰੋਜ਼ਪੁਰ ਮੰਡਲ ਵੱਲੋਂ ਸਾਲ 1975 ’ਚ ਤਿਆਰ ਕੀਤੇ ਇੰਜਣ ਦੇ ਮਾਡਲ ਨੂੰ ਅਪਗ੍ਰੇਡ ਕੀਤਾ ਗਿਆ ਹੈ ਅਤੇ ਇਸ ਟੀਮ ਵੱਲੋਂ ਉੱਤਰ ਭਾਰਤ ਦਾ ਪਹਿਲਾ ਅਜਿਹਾ ਇੰਜਣ ਤਿਆਰ ਕੀਤਾ ਗਿਆ ਹੈ, ਜੋ ਕਿ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸ਼ੰਟਿੰਗ ਦਾ ਕੰਮ ਕਰੇਗਾ। ਆਸ਼ੀਸ਼ ਵਰਮਾ ਅਤੇ ਮੋਹਨ ਸਰੂਪ ਨੇ ਦੱਸਿਆ ਕਿ ਫਿਲਹਾਲ ਇਸ ਇੰਜਣ ਨੂੰ ਸਿਰਫ ਅੰਦਰੂਨੀ ਕੰਮਾਂ ਲਈ ਵਰਤਿਆ ਜਾਵੇਗਾ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਸਾਲਾਂ 'ਚ ਰੇਲਵੇ ਇਸ ਸੈਕਟਰ 'ਚੇ ਅੱਗੇ ਵਧੇਗਾ ਅਤੇ ਫਿਰ ਸਵਾਰੀਆਂ ਢੋਣ ਵਾਲੇ ਇੰਜਣ ਵੀ ਬੈਟਰੀਆਂ ਨਾਲ ਚੱਲਿਆ ਕਰਨਗੇ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ 'ਆਨਲਾਈਨ ਖਾਣੇ' ਦਾ ਆਰਡਰ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਉਨ੍ਹਾਂ ਦੱਸਿਆ ਕਿ ਇਸ ਇੰਜਣ ਦੀ ਖ਼ਾਸੀਅਤ ਇਹ ਵੀ ਹੈ ਕਿ ਜੋ ਡੀਜ਼ਲ ਇੰਜਣ ਉਨ੍ਹਾਂ ਕੋਲ ਕੰਮ ਕਰਦੇ ਹਨ, ਉਹ ਮਹੀਨੇ ਦਾ ਚਾਰ ਤੋਂ ਛੇ ਲੱਖ ਰੁਪਏ ਦਾ ਡੀਜ਼ਲ ਪੀਂਦੇ ਹਨ ਪਰ ਬੈਟਰੀ ਵਾਲੇ ਇੰਜਣ ਨਾਲ ਇਸ 'ਤੇ ਲਾਗਤ ਕਾਫ਼ੀ ਘਟੇਗੀ ਤੇ ਰੇਲ ਮਹਿਕਮੇ ਨੂੰ ਇਸ ਦਾ ਕਾਫੀ ਫ਼ਾਇਦਾ ਹੋਵੇਗਾ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਅਲੌਕਿਕ ਜਲੌਅ, ਵੇਖੋ ਤਸਵੀਰਾਂ
NEXT STORY