ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਦੇਸ਼ ਦੀ ਸਿੱਖਿਆ ਵਿਵਸਥਾ ’ਚ ਵੱਡੇ ਬਦਲਾਅ ਦੀ ਤਿਆਰੀ ਮੁਕੰਮਲ ਕਰ ਲਈ ਹੈ। ਬੋਰਡ ਨੇ ਨੈਸ਼ਨਲ ਕੁਰੀਕੁਲਮ ਫ੍ਰੇਮਵਰਕ (ਐੱਨ. ਸੀ. ਐੱਫ.) 2023 ਦੀਆਂ ਸਿਫਾਰਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਦਮ ਵਧਾ ਦਿੱਤੇ ਹਨ। ਬੋਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬਹੁਭਾਸ਼ੀ ਸਿੱਖਿਆ ਨੂੰ ਬੜ੍ਹਾਵਾ ਦੇਣ ਲਈ ਹੁਣ ਕਲਾਸ 6ਵੀਂ ਤੋਂ ‘ਤਿੰਨ ਭਾਸ਼ਾਈ ਫਾਰਮੂਲਾ’ (ਆਰ1, ਆਰ2, ਆਰ3) ਜ਼ਰੂਰੀ ਹੋਵੇਗਾ।
ਇਹ ਵੀ ਪੜ੍ਹੋ : ਅਰਮੀਨੀਆ 'ਚ ਪੰਜਾਬ ਦੇ ਨੌਜਵਾਨ ਦੀ ਮੌਤ! ਮ੍ਰਿਤਕ ਦੇਹ ਵਾਪਸੀ ਲਈ ਪਰਿਵਾਰ ਲਾ ਰਿਹਾ ਗੁਹਾਰ
ਬੋਰਡ ਨੇ ਸਕੂਲਾਂ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਉਹ ਨਵੀਆਂ ਪਾਠ ਪੁਸਤਕਾਂ ਦੀ ਉਪਲੱਬਧਤਾ ਦਾ ਇੰਤਜ਼ਾਰ ਨਾ ਕਰਨ। ਜਦੋਂ ਤੱਕ ਅਧਿਕਾਰਤ ਕਿਤਾਬਾਂ ਮਾਰਕੀਟ ’ਚ ਨਹੀਂ ਆਉਂਦੀਆਂ, ਉਦੋਂ ਤੱਕ ਸਕੂਲ ਸਥਾਨਕ ਪੱਧਰ ’ਤੇ ਉਪਲੱਬਧ ਸਮੱਗਰੀ ਜਾਂ ਹੋਰ ਸਹਾਇਕ ਕਿਤਾਬਾਂ ਜ਼ਰੀਏ ਤੀਜੀ ਭਾਸ਼ਾ ਦੀ ਪੜ੍ਹਾਈ ਤੁਰੰਤ ਸ਼ੁਰੂ ਕਰਵਾਉਣ। ਇਸ ਦੇ ਨਾਲ ਹੀ ਸਕੂਲਾਂ ਨੂੰ ਆਪਣੇ ਵੱਲੋਂ ਚੁਣੀ ਤੀਜੀ ਭਾਸ਼ਾ ਦੀ ਪੂਰੀ ਜਾਣਕਾਰੀ ਬੋਰਡ ਦੇ ‘O1S9S’ ਪੋਰਟਲ ’ਤੇ ਅਪਡੇਟ ਕਰਨੀ ਹੋਵੇਗੀ।
ਇਹ ਵੀ ਪੜ੍ਹੋ : ਈਰਾਨ ਸੰਕਟ ਵਿਚਾਲੇ 312 ਭਾਰਤੀ ਮਛੇਰਿਆਂ ਦੀ ਸੁਰੱਖਿਅਤ ਵਤਨ ਵਾਪਸੀ, ਅਰਮੀਨੀਆ ਬਣਿਆ 'ਸੇਫ ਕਾਰੀਡੋਰ'
9ਵੀਂ ਤੇ 10ਵੀਂ ਦੀ ਚੋਣ ’ਤੇ ਪਵੇਗਾ ਸਿੱਧਾ ਅਸਰ
ਇਸ ਨਵੇਂ ਹੁਕਮ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਇਹ ਹੈ ਕਿ ਵਿਦਿਆਰਥੀ ਕਲਾਸ 9ਵੀਂ ਅਤੇ 10ਵੀਂ ’ਚ ਸਿਰਫ ਉਨ੍ਹਾਂ ਹੀ ਭਾਸ਼ਾਵਾਂ ਦੀ ਚੋਣ ਕਰ ਸਕਣਗੇ, ਜਿਨ੍ਹਾਂ ਨੂੰ ਸਕੂਲ ਨੇ ਕਲਾਸ 6ਵੀਂ ’ਚ ਤੀਜੀ ਭਾਸ਼ਾ ਦੇ ਤੌਰ ’ਤੇ ਪੜ੍ਹਾਇਆ ਹੋਵੇਗਾ। ਮਤਲਬ ਵਿਦਿਆਰਥੀਆਂ ਦੇ ਭਵਿੱਖ ਦੇ ਭਾਸ਼ਾਈ ਬਦਲ ਹੁਣ ਪੂਰੀ ਤਰ੍ਹਾਂ ਕਲਾਸ 6ਵੀਂ ਦੀ ਪਸੰਦ ’ਤੇ ਨਿਰਭਰ ਕਰਨਗੇ। ਸੀ.ਬੀ.ਐੱਸ.ਈ. ਦੇ ਖੇਤਰੀ ਦਫਤਰ ਇਸ ਹੁਕਮ ਦੀ ਪਾਲਣਾ ਦੀ ਸਖਤ ਨਿਗਰਾਨੀ ਕਰਨਗੇ। ਬੋਰਡ ਦਾ ਮੁੱਖ ਮਦਸਦ ਵਿਦਿਆਰਥੀਆਂ ’ਚ ਭਾਸ਼ਾਈ ਦਕਸ਼ਤਾ, ਸੰਵਾਦ ਕੌਸ਼ਲ ਸੰਸਕ੍ਰਿਤਕ ਸਮਝ ਨੂੰ ਵਧਾਉਣਾ ਹੈ ਤਾਂ ਕਿ ਉਹ ਵਿਸ਼ਵ ਪੱਧਰ ’ਤੇ ਖੁਦ ਨੂੰ ਤਿਆਰ ਕਰ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ' 'ਤੇ ਭਖੀ ਸਿਆਸਤ, ਧਾਮੀ ਨੇ ਮੰਤਰੀ ਚੀਮਾ ਨੂੰ ਲਿਆ ਲੰਮੇ ਹੱਥੀਂ
NEXT STORY