ਜਲੰਧਰ— ਜੋਤੀ ਚੌਂਕ ਨੇੜੇ ਬੇਹੋਸ਼ ਬੱਚਿਆਂ ਨੂੰ ਲੈ ਕੇ ਭੀਖ ਮੰਗਣ ਆਏ ਵਿਅਕਤੀ ਦਾ ਐੱਨ.ਆਰ.ਆਈ. ਦੇ ਭਤੀਜੇ ਨਾਲ ਵਿਵਾਦ ਹੋ ਗਿਆ। ਡਰਾਇਵਰ ਨੇ ਢਾਈ ਸਾਲਾਂ ਬੱਚਾ ਦੇ ਬੇਹੋਸ਼ ਹੋਣ ਦ ਕਾਰਨ ਪੁੱਛਿਆ ਤਾਂ ਦੋਵਾਂ 'ਚ ਬਹਿਸ ਹੋ ਗਈ। ਗੱਡੀ ਚਲਾ ਰਿਹਾ ਐੱਨ.ਆਈ.ਆਰ. ਦੇ ਭਤੀਜੇ ਨੇ ਆਪਣੇ ਹੈਂਟਰ ਨਾਲ ਪਹਿਲਾਂ ਤਾਂ ਭੀਖ ਮੰਗਣ ਵਾਲੇ ਨੂੰ ਕੁੱਟਿਆ ਪਰ ਨੇੜੇ ਖੜੇ ਕੁਝ ਨੌਜਵਾਨਾਂ ਨੇ ਡਰਾਇਵਰ 'ਤੇ ਅਟੈਕ ਕਰਦੇ ਹੋਏ ਉਸੇ ਹੈਂਟਰ ਨਾਲ ਡਰਾਇਵਰ ਨੂੰ ਕੁੱਟ ਸੁੱਟਿਆ। ਦੇਰ ਰਾਤ ਥਾਣਾ 4 'ਚ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।
ਜਾਣਕਾਰੀ ਮੁਤਾਬਕ ਅਵਤਾਰ ਨਗਰ ਨਿਵਾਸੀ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਐੱਨ.ਆਰ.ਆਈ. ਚਾਚਾ ਸੁਰਿੰਦਰ ਸਿੰਘ ਅਤੇ ਚਾਚੀ ਰਾਜਵਿੰਦਰ ਕੌਰ ਨੂੰ ਸ਼ਾਪਿੰਗ ਲਈ ਜੋਤੀ ਚੌਂਕ ਨੇੜੇ ਲੈ ਕੇ ਆਇਆ ਸੀ। ਰਾਸਤੇ 'ਚ ਉਸ ਦੇ ਚਾਚਾ ਚਾਚੀ ਕਾਰ ਦੇ ਪਿੱਛੇ ਬੈਠ ਖਾਣਾ ਖਾਣ ਲੱਗੇ। ਇਸੇ ਦੌਰਾਨ ਇਕ ਵਿਅਕਤੀ ਕਾਰ ਦਾ ਸ਼ੀਸ਼ਾ ਖੜਕਾਉਣ ਲੱਗਾ। ਉਸ ਦੇ ਹੱਥ 'ਚ ਬੱਚਾ ਸੀ ਪਰ ਉਹ ਕੁਝ ਵੀ ਹਿੱਲਜੁਲ ਨਹੀਂ ਕਰ ਰਿਹਾ ਸੀ। ਉਸ ਨੇ ਕਾਰ ਦਾ ਸ਼ੀਸ਼ਾ ਡਾਊਨ ਕਰਕੇ ਕਾਰਨ ਪੁੱਛਿਆ ਤਾਂ ਉਹ ਵਿਵਾਦ ਕਰਨਾ ਸ਼ੁਰੂ ਹੋ ਗਿਆ। ਬਹਿਸ ਕਰਨ 'ਤੇ ਐੱਨ.ਆਈ.ਆਰ. ਦੇ ਭਤੀਜੇ ਨੇ ਆਪਣੇ ਹੈਂਟਰ ਨਾਲ ਪਹਿਲਾਂ ਤਾਂ ਭੀਖ ਮੰਗਣ ਵਾਲੇ ਨੂੰ ਕੁੱਟਿਆ ਪਰ ਨੇੜੇ ਖੜੇ ਕੁਝ ਨੌਜਵਾਨਾਂ ਨੇ ਡਰਾਇਵਰ 'ਤੇ ਅਟੈਕ ਕਰਦੇ ਹੋਏ ਉਸੇ ਹੈਂਟਰ ਨਾਲ ਡਰਾਇਵਰ ਨੂੰ ਕੁੱਟ ਸੁੱਟਿਆ।
ਸੂਚਨਾ ਮਿਲਦੇ ਹੀ ਥਾਣਾ 4 ਦੀ ਪੁਲਸ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਸ ਨੇ ਦੋਵਾਂ ਪੱਖਾਂ ਦੇ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਅਤੇ ਦੇਰ ਰਾਤ ਦੋਵਾਂ ਪੱਖਾਂ 'ਚ ਰਾਜੀਨਾਮੇ ਦੀ ਗੱਲ ਚੱਲ ਰਹੀ ਸੀ।
ਅਮਿਤ ਸ਼ਾਹ ਅੱਜ ਇਕ ਦਿਨਾਂ ਯਾਤਰਾ 'ਤੇ ਜਾਣਗੇ ਕੇਰਲ (ਪੜ੍ਹੋ 27 ਅਕਤੂਬਰ ਦੀਆਂ ਖਾਸ ਖਬਰਾਂ)
NEXT STORY