ਗੁਰਦਾਸਪੁਰ, (ਹਰਮਨਪ੍ਰੀਤ, ਵਿਨੋਦ)- ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਡੇਂਗੂ ਦਾ ਪ੍ਰਕੋਪ ਵਧਣ ਦੇ ਬਾਵਜੂਦ ਜ਼ਿਲਾ ਗੁਰਦਾਸਪੁਰ ਅੰਦਰ ਕਰੀਬ 2000 ਸ਼ੱਕੀ ਮਰੀਜ਼ਾਂ 'ਚੋਂ ਸਿਰਫ਼ 135 ਦੇ ਕਰੀਬ ਮਰੀਜ਼ਾਂ ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋਈ ਹੈ। ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਘੱਟ ਹੈ। ਸਿਹਤ ਵਿਭਾਗ ਵੱਲੋਂ ਡੇਂਗੂ ਪੀੜਤਾਂ ਦੇ ਇਲਾਜ ਲਈ ਵੱਖ-ਵੱਖ ਥਾਈਂ ਵੱਖਰੀਆਂ ਵਾਰਡਾਂ ਬਣਾ ਕੇ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਪਰ ਇਸ ਦੇ ਬਾਵਜੂਦ ਵੀ ਕਈ ਮਰੀਜ਼ ਜਾਣਕਾਰੀ ਤੇ ਜਾਗਰੂਕਤਾ ਦੀ ਘਾਟ ਕਾਰਨ ਪ੍ਰਾਈਵੇਟ ਹਸਪਤਾਲਾਂ ਤੇ ਲੈਬਾਰਟਰੀਆਂ 'ਚ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਇੱਥੋਂ ਤੱਕ ਕਿ ਬਹੁ-ਗਿਣਤੀ ਲੋਕ ਸਧਾਰਨ ਬੁਖ਼ਾਰ ਨੂੰ ਡੇਂਗੂ ਸਮਝ ਕੇ ਘਬਰਾ ਰਹੇ ਹਨ।
ਸਵੱਛ ਭਾਰਤ ਨੂੰ ਲੱਗ ਰਿਹੈ ਗ੍ਰਹਿਣ!
NEXT STORY