ਜਲੰਧਰ/ਆਦਮਪੁਰ, (ਮਹੇਸ਼, ਕਮਲਜੀਤ)— ਨਵਾਂ ਸਾਲ 2018 ਦੇ ਪਹਿਲੇ ਦਿਨ ਹੀ ਜ਼ਿਲਾ ਦਿਹਾਤੀ ਪੁਲਸ ਦੇ ਪਿੰਡ ਪਤਾਰਾ ਵਿਚ ਨਸ਼ਾ ਸਮੱਗਲਿੰਗ ਨੂੰ ਲੈ ਕੇ ਦਰਜ ਕੀਤੇ ਗਏ ਐੱਨ. ਡੀ. ਪੀ. ਐੱਸ. ਐਕਟ ਦੇ 4 ਮਾਮਲਿਆਂ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਸਰਕਾਰ ਦੇ ਆਉਣ ਤੋਂ ਕੁੱਝ ਹੀ ਦਿਨਾਂ ਬਾਅਦ ਨਸ਼ਿਆਂ ਨੂੰ ਜੜ੍ਹੋਂ ਖਤਮ ਕਰ ਦੇਣ ਦੇ ਕੀਤੇ ਵਾਅਦੇ ਬਿਲਕੁਲ ਗਲਤ ਸਾਬਿਤ ਹੋਏ। ਆਮ ਲੋਕਾਂ ਦਾ ਅੱਜ ਦਰਜ ਕੀਤੇ ਗਏ ਕੇਸਾਂ ਬਾਰੇ ਕਹਿਣਾ ਹੈ ਕਿ ਜੇਕਰ ਸਾਲ ਦੀ ਸ਼ੁਰੂਆਤ ਵਿਚ ਇਹ ਹਾਲ ਹੈ ਤਾਂ ਬਾਕੀ ਬਚੇ 364 ਦਿਨਾਂ ਵਿਚ ਕੀ ਹੋਣ ਵਾਲਾ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਨਾ ਤਾਂ ਨਸ਼ਾ ਕਰਨ ਦੇ ਆਦੀ ਸੁਧਰੇ ਹਨ ਤਾਂ ਨਾ ਹੀ ਨਸ਼ਾ ਸਮੱਗਲਰ। ਥਾਣਾ ਆਦਮਪੁਰ ਵਿਚ ਦਰਜ ਕੀਤੇ ਗਏ ਕੇਸਾਂ ਦਾ ਵੇਰਵਾ :
ਕੌਣ-ਕੌਣ ਹਨ ਜਾਂਚ ਅਧਿਕਾਰੀ
ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਨਾਮਜ਼ਦ ਮੁਲਜ਼ਮਾਂ ਨੂੰ ਫੜਨ ਵਾਲੇ ਜਾਂਚ ਅਧਿਕਾਰੀ ਏ. ਐੱਸ. ਆਈ. ਜੰਗ ਬਹਾਦਰ ਸਿੰਘ, ਏ. ਐੱਸ. ਆਈ. ਕਸ਼ਮੀਰ ਸਿੰਘ, ਏ. ਐੱਸ. ਆਈ. ਸੁਖਵਿੰਦਰ ਸਿੰਘ ਤੇ ਏ. ਐੱਸ. ਆਈ. ਜੋਗਿੰਦਰ ਸਿੰਘ ਹਨ ਜੋ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ।
ਗੋਪਾਲ ਸਿੰਘ ਤੇ ਸੁਰਜੀਤ ਮਾਂਗਟ ਹਨ ਥਾਣਾ ਮੁਖੀ
ਥਾਣਾ ਆਦਮਪੁਰ ਦੇ ਮੁਖੀ ਇੰਸਪੈਕਟਰ ਗੋਪਾਲ ਸਿੰਘ ਅਤੇ ਥਾਣਾ ਪਤਾਰਾ ਦੇ ਮੁਖੀ ਐੱਸ. ਆਈ. ਸੁਰਜੀਤ ਸਿੰਘ ਮਾਂਗਟ ਹਨ। ਦਿਹਾਤੀ ਪੁਲਸ ਦੇ ਥਾਣਾ ਪਤਾਰਾ ਦੇ ਅਧੀਨ ਕਰੀਬ 35 ਪਿੰਡ ਆਉਂਦੇ ਹਨ ਪਰ ਇਸ ਥਾਣੇ ਵਿਚ ਐੱਫ. ਆਈ. ਆਰ. ਦਰਜ ਨਹੀਂ ਹੁੰਦੀ। ਸਾਲ 2011 ਦੇ ਬਣੇ ਹੋਏ ਇਸ ਥਾਣੇ ਦੀ ਐੱਫ. ਆਈ. ਆਰ. ਆਦਮਪੁਰ ਥਾਣੇ ਵਿਚ ਦਰਜ ਹੁੰਦੀ ਹੈ।
ਪਹਿਲਾ ਕੇਸ
ਆਦਮਪੁਰ ਥਾਣੇ ਵਿਚ ਮੁਕੱਦਮਾ ਨੰਬਰ 1 (ਐੱਨ. ਡੀ. ਪੀ. ਐੱਸ.) ਜਸਵੀਰ ਕੁਮਾਰ ਸ਼ੀਰਾ ਪੁੱਤਰ ਬਲਦੇਵ ਰਾਜ ਵਾਸੀ ਨਵੀਪੁਰ ਅਲਾਵਲਪੁਰ ਦੇ ਖਿਲਾਫ ਦਰਜ ਕੀਤਾ ਗਿਆ ਹੈ, ਜਿਸ ਕੋਲੋਂ 54 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਮੁਲਜ਼ਮ ਨੂੰ ਬੱਸ ਅੱਡਾ ਅਲਾਵਲਪੁਰ ਨੇੜਿਓਂ ਫੜਿਆ ਗਿਆ ਹੈ।
ਦੂਜਾ ਕੇਸ
ਆਦਮਪੁਰ ਥਾਣੇ ਵਿਚ ਮਕਸੂਦਾਂ ਨੰਬਰ 2 (ਐੱਨ.ਡੀ. ਪੀ. ਐੱਸ. ਐਕਟ) ਸੁਰਿੰਦਰ ਕੁਮਾਰ ਪੁੱਤਰ ਜਸਪਾਲ ਵਾਸੀ ਅਜੜਾਮ ਥਾਣਾ ਬੁੱਲੋਵਾਲ ਜ਼ਿਲਾ ਹੁਸ਼ਿਆਰਪੁਰ ਦੇ ਖਿਲਾਫ ਦਰਜ ਕੀਤਾ ਗਿਆ ਹੈ। ਮੁਲਜ਼ਮ ਕੋਲੋਂ ਪੁਲਸ ਨੇ 16 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ । ਮੁਲਜ਼ਮ ਸੁਰਿੰਦਰ ਸਿੰਘ ਨੂੰ ਅਲਾਵਲਪੁਰ ਮੋੜ ਆਦਮਪੁਰ ਤੋਂ ਦਬੋਚਿਆ ਗਿਆ ਹੈ।
ਤੀਜਾ ਕੇਸ
ਆਦਮਪੁਰ ਥਾਣੇ ਵਿਚ ਮੁਕੱਦਮਾ ਨੰਬਰ 3 (ਐੱਨ. ਡੀ. ਪੀ. ਐੱਸ. ਐਕਟ) ਗਗਨਦੀਪ ਕੁਮਾਰ ਉਰਫ ਗਗਨ ਪੁੱਤਰ ਰਾਮ ਕਿਸ਼ਨ ਵਾਸੀ ਪਿੰਡ ਅਜੜਾਮ ਥਾਣਾ ਬੁੱਲ੍ਹੋਵਾਲ ਖਿਲਾਫ ਦਰਜ ਕਰਦਿਆਂ ਉਸ ਕੋਲੋਂ ਵੀ 16 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਦੀ ਗ੍ਰਿਫਤਾਰੀ ਨਹਿਰ ਪੁਲ ਖੁਰਦਪੁਰ ਤੋਂ ਦਿਖਾਈ ਗਈ ਹੈ।
ਚੌਥਾ ਕੇਸ
ਥਾਣਾ ਆਦਮਪੁਰ ਵਿਚ ਮੁਕੱਦਮਾ ਨੰ. 4 ਦੇਵੇਂਦਰ ਸਿੰਘ ਉਰਫ ਪੋਲਾ ਪੁੱਤਰ ਦਰਬਾਰਾ ਸਿੰਘ ਨਿਵਾਸੀ ਪਿੰਡ ਭਾਖੜੀਆਣਾ ਥਾਣਾ ਰਾਵਲਪਿੰਡੀ ਜ਼ਿਲਾ ਕਪੂਰਥਲਾ ਵਿਰੁੱਧ ਦਰਜ ਕਰਦੇ ਹੋਏ ਉਸ ਤੋਂ 17 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਉਸ ਨੂੰ ਟੀ ਪੁਆਇੰਟ ਸਰਨਾਣਾ ਤੋਂ ਥਾਣਾ ਪਤਾਰਾ ਦੀ ਪੁਲਸ ਨੇ ਫੜਿਆ ਹੈ।
ਵੱਖ-ਵੱਖ ਹਾਦਸਿਆਂ 'ਚ 2 ਦੀ ਮੌਤ
NEXT STORY