ਜਲੰਧਰ(ਸ਼ਿੰਦਾ)— ਨਾਕਾਬੰਦੀ ਦੌਰਾਨ ਪੁਲਸ ਨੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਨੌਜਵਾਨ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਦੋਸ਼ੀ ਦੀ ਪਛਾਣ ਹਰਕਮਲ ਉਰਫ ਸਾਗਰ ਪੁੱਤਰ ਦਰਸ਼ਨ ਸਿੰਘ ਵਾਸੀ ਨਵੀਂ ਆਬਾਦੀ ਜੰਡਿਆਲਾ ਮੰਜਕੀ ਦੇ ਰੂਪ 'ਚ ਹੋਈ ਹੈ। ਫੜੇ ਗਏ ਦੋਸ਼ੀ ਕੋਲੋਂ ਪੁਲਸ ਨੇ ਦੋ ਮੋਬਾਇਲ ਬਰਾਮਦ ਕੀਤੇ ਹਨ। ਦੱਸਣਯੋਗ ਹੈ ਕਿ ਇਸ ਦੇ ਤਿੰਨ ਸਾਥੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵੱਲੋਂ ਤਕਰੀਬਨ ਸਨੈਚਿੰਗ ਦੀਆਂ 53 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ।
ਮਿਲੀ ਜਾਣਕਾਰੀ ਮੁਤਾਬਕ ਏ. ਐੱਸ. ਆਈ. ਸਿਮਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਨੰਗਲ ਲੁਹਾਰਾ ਚੌਕ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਜੋ 2 ਮੋਟਰਸਾਈਕਲਾਂ 'ਤੇ ਸਵਾਰ ਨੌਜਵਾਨ ਆਉਂਦੇ ਦਿਖਾਈ ਦਿੱਤੇ। ਜਦੋਂ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਪੁਲਸ ਨੂੰ ਦੇਖ ਘਬਰਾ ਕੇ ਦੋਵੇਂ ਪਿੱਛੇ ਮੁੜਨ ਲੱਗੇ। ਇਸੇ ਦੌਰਾਨ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 7 ਮੋਬਾਇਲ ਫੋਨ, ਸੋਨੇ ਦੇ ਗਹਿਣੇ ਅਤੇ 4800 ਰੁਪਏ, ਇਕ ਸਪਲੈਂਡਰ ਬਿਨਾਂ ਨੰਬਰੀ ਵਾਲਾ, ਇਕ ਮੋਟਰਸਾਈਕਲ ਨੰਬਰ-ਪੀ.ਬੀ.08-ਬੀ.ਐੱਸ.8010, ਇਕ ਹੀਰੋ ਹਾਂਡਾ ਪੈਸ਼ਨ ਮੋਟਰਸਾਈਕਲ ਪੀ. ਬੀ. 08-ਏ. ਐੱਸ.1855 ਬਰਾਮਦ ਕੀਤਾ। ਦੋਸ਼ੀਆਂ ਖਿਲਾਫ ਥਾਣਾ ਨੰਬਰ 6 ਦੀ ਪੁਲਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਇਨ੍ਹਾਂ ਤੋਂ ਹੋਰ ਸੁਰਾਗ ਮਿਲਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ।
ਸਿੱਧੂਵਾਲ ਨੇੜੇ 250 ਏਕੜ 'ਚ ਇੰਟਰਨੈਸ਼ਨਲ ਸਪੋਰਟਸ ਯੂਨੀਵਰਸਿਟੀ ਬਣਾਈ ਜਾਵੇਗੀ : ਪ੍ਰਨੀਤ ਕੌਰ
NEXT STORY