ਲੌਂਗੋਵਾਲ (ਵਸ਼ਿਸ਼ਟ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਕਦੇ ਵੀ ਡੇਰਾ ਸਿਰਸਾ ਵਿਚ ਵੋਟਾਂ ਮੰਗਣ ਲਈ ਨਹੀਂ ਗਏ ਅਤੇ ਕੁਝ ਲੋਕਾਂ ਵੱਲੋਂ ਬੇਤੁਕਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਸਬੰਧ ਵਿਚ ਉਨ੍ਹਾਂ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖਤੀ ਰੂਪ ਵਿਚ ਵੀ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਮੇਰੇ ਲਈ ਸਰਵਉੱਚ ਹੈ, ਇਸ ਲਈ ਜੋ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੈਨੂੰ ਲਾਈ ਗਈ, ਉਹ ਮੈਂ ਨਿਮਾਣੇ ਸਿੱਖ ਵਜੋਂ ਨਿਭਾਈ ਹੈ। ਇਸ ਲਈ ਸੇਵਾ ਨਿਭਾਉਣ ਤੋਂ ਬਾਅਦ ਇਸ ਮਾਮਲੇ ਨੂੰ ਖਤਮ ਸਮਝਿਆ ਜਾਣਾ ਚਾਹੀਦਾ ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਦੇ ਦਿਨ ਸਬੰਧੀ ਉੱਠ ਰਹੇ ਸਵਾਲ 'ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਸ ਸਬੰਧੀ ਜੋ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਹੈ, ਉਸ ਨੂੰ ਮੰਨਣਾ ਸਿੱਖ ਸੰਗਤਾਂ ਦਾ ਫਰਜ਼ ਹੈ। ਹੋਰ ਪੁੱਛੇ ਸਵਾਲਾਂ ਦਾ ਇਕੋ ਜਵਾਬ ਦਿੰਦਿਆਂ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸੇਵਾ ਗੁਰੂ ਰਾਮਦਾਸ ਜੀ ਦੀ ਮਿਹਰ ਸਦਕਾ ਮਿਲੀ ਹੈ, ਇਸ ਲਈ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਪਾਰਦਰਸ਼ੀ ਅਤੇ ਬਿਹਤਰ ਕਰਨਾ, ਸਿੱਖੀ ਦੇ ਪ੍ਰਚਾਰ ਨੂੰ ਨਵੇਂ ਢੰਗ ਤਰੀਕਿਆਂ ਨਾਲ ਪ੍ਰਚੰਡ ਕਰਨਾ ਅਤੇ ਸਮੁੱਚੀਆਂ ਸਿੱਖ ਸੰਸਥਾਵਾਂ, ਸੰਪ੍ਰਦਾਵਾਂ ਅਤੇ ਸੰਤ ਸਮਾਜ ਨੂੰ ਨਾਲ ਲੈ ਕੇ ਚੱਲਣਾ ਹੀ ਉਨ੍ਹਾਂ ਦਾ ਟੀਚਾ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰਾਨ ਚਰਨ ਸਿੰਘ ਆਲਮਗੀਰ, ਰਘਵੀਰ ਸਿੰਘ ਸਹਾਰਨਪੁਰ ਮਾਜਰਾ, ਉਦੈ ਸਿੰਘ ਲੌਂਗੋਵਾਲ, ਚੇਅਰਮੈਨ ਮਹਿੰਦਰ ਸਿੰਘ ਦੁੱਲਟ, ਭਾਜਪਾ ਦੇ ਸੀਨੀਅਰ ਆਗੂ ਯੋਗੀ ਸਾਹਨੀ, ਸਤਵੰਤ ਸਿੰਘ ਪੂਨੀਆ, ਨਵਇੰਦਰ ਸਿੰਘ ਲੌਂਗੋਵਾਲ, ਬਾਬਾ ਬਲਵਿੰਦਰ ਸਿੰਘ ਕੈਂਬੋਵਾਲ, ਚਿਤਵੰਤ ਸਿੰਘ ਬੱਬਲ, ਮਹਿਮਾ ਸਿੰਘ, ਜਵਾਲਾ ਸਿੰਘ ਰੱਤੋਕੇ, ਪਰਮਜੀਤ ਪੰਮਾ, ਅਮਰਜੀਤ ਸਿੰਘ ਜੈਦ, ਤਰਸੇਮ ਸਿੰਘ ਗੁੱਜਰਾਂ, ਮਦਨ ਲਾਲ ਸਿੰਗਲਾ, ਸੁਰਿੰਦਰ ਲੀਲਾ, ਮਾਸਟਰ ਸੁਰਿੰਦਰ ਮੋਹਨ, ਪਰਮਿੰਦਰ ਕੁਮਾਰ ਲੌਂਗੋਵਾਲੀਆ, ਭਾਜਪਾ ਪ੍ਰਧਾਨ ਸ਼ਿਸ਼ਨਪਾਲ ਗਰਗ, ਰਤਨ ਲਾਲ ਮੰਗੂ, ਜਗਸੀਰ ਸਿੰਘ, ਜਸਵਿੰਦਰ ਲਿਬੜਾ, ਤਰਸੇਮ ਚੰਦ ਭੋਲਾ ਆਦਿ ਹਾਜ਼ਰ ਸਨ।
ਇੰਜੀਨੀਅਰਾਂ ਵੱਲੋਂ ਸਰਕਾਰੀ ਥਰਮਲ ਪਲਾਂਟਾਂ ਨੂੰ ਬਚਾਉਣ ਲਈ ਕੈਂਡਲ ਮਾਰਚ
NEXT STORY