ਪਟਿਆਲਾ,(ਬਲਜਿੰਦਰ)- ਪੀ. ਓ. ਸਟਾਫ ਦੀ ਪੁਲਸ ਨੇ ਇੰਚਾਰਜ ਏ. ਐੈੱਸ. ਆਈ. ਕਰਮ ਚੰਦ ਦੀ ਅਗਵਾਈ ਹੇਠ 2 ਭਗੌੜਿਆਂ ਨੂੰ ਗ੍ਰਿਫਤਾਰ ਅਤੇ 2 ਨੂੰ ਟਰੇਸ ਕੀਤਾ ਹੈ। ਇਨ੍ਹਾਂ ਵਿਚੋਂ ਪਹਿਲੇ ਕੇਸ ਵਿਚ ਘਨੱਈਆ ਵਾਸੀ ਰਾਜਸਥਾਨ ਹਾਲ ਵਾਸੀ ਮੇਨ ਬਾਜ਼ਾਰ ਫਿਲੌਰ ਜ਼ਿਲਾ ਜਲੰਧਰ ਹੈ। ਉਸ ਖਿਲਾਫ ਥਾਣਾ ਸਨੌਰ ਵਿਚ 2 ਅਗਸਤ 2015 ਨੂੰ ਅਧੀਨ ਧਾਰਾ 406, 420 ਤੇ 120-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਹੈ। ਘਨੱਈਆ ਨੂੰ ਅਦਾਲਤ ਨੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ 2 ਜੁਲਾਈ 2016 ਨੂੰ ਪੀ. ਓ. ਕਰਾਰ ਦਿੱਤਾ ਸੀ।
ਦੂਜੇ ਕੇਸ ਵਿਚ ਪ੍ਰਕਾਸ਼ ਸਿੰਘ ਵਾਸੀ ਬੋਲੜ ਕਲਾਂ ਜ਼ਿਲਾ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਕਾਸ਼ ਸਿੰਘ ਖਿਲਾਫ ਥਾਣਾ ਸਨੌਰ ਵਿਚ 21 ਦਸੰਬਰ 2008 ਨੂੰ ਅਧੀਨ ਧਾਰਾ 342, 323 ਅਤੇ 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਨੂੰ ਅਦਾਲਤ ਨੇ 22 ਸਤੰਬਰ 2017 ਨੂੰ ਪੀ. ਓ. ਕਰਾਰ ਦਿੱਤਾ ਸੀ।
ਇਸੇ ਤਰ੍ਹਾਂ ਟਰੇਸ ਕੀਤੇ 2 ਕੇਸਾਂ ਵਿਚ ਸੁਰਿੰਦਰ ਕੁਮਾਰ ਪੁੱਤਰ ਸੋਹਨ ਲਾਲ ਵਾਸੀ ਘੁੰਮਣ ਨਗਰ ਸਰਹਿੰਦ ਰੋਡ ਖਿਲਾਫ ਥਾਣਾ ਸ਼ੰਭੂ ਵਿਚ ਐੈੱਨ. ਡੀ. ਪੀ. ਐੈੱਸ. ਐਕਟ ਤਹਿਤ ਕੇਸ ਦਰਜ ਹੈ। ਅਦਾਲਤ ਨੇ ਉਸ ਨੂੰ 31 ਅਕਤੂਬਰ 2014 ਨੂੰ ਪੀ. ਓ. ਕਰਾਰ ਦਿੱਤਾ ਸੀ। ਸੁਰਿੰਦਰ ਕੁਮਾਰ ਦੀ 2 ਜੂਨ 2014 ਨੂੰ ਮੌਤ ਹੋ ਚੁੱਕੀ ਹੈ। ਪੀ. ਓ. ਸਟਾਫ ਨੇ ਮੌਤ ਦਾ ਸਰਟੀਫਿਕੇਟ ਲਾ ਕੇ ਇਸ ਕੇਸ ਨੂੰ ਟਰੇਸ ਕੇਸ ਵਿਚ ਪਾ ਦਿੱਤਾ ਹੈ।
ਇਸੇ ਤਰ੍ਹਾਂ ਸੁਖਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਮੰਜਾਲ ਕਲਾਂ ਜ਼ਿਲਾ ਪਟਿਆਲਾ ਨੂੰ ਟਰੇਸ ਕਰ ਲਿਆ ਹੈ। ਸੁਖਵਿੰਦਰ ਸਿੰਘ ਖਿਲਾਫ ਸਿਟੀ ਨਵਾਂਸ਼ਹਿਰ ਥਾਣੇ ਵਿਚ 29 ਜਨਵਰੀ 2009 ਨੂੰ 279, 337, 338, 304-ਏ, 427 ਆਈ. ਪੀ. ਸੀ. ਤਹਿਤ ਕੇਸ ਦਰਜ ਹੈ। ਅਦਾਲਤ ਨੇ 19 ਜੁਲਾਈ 2012 ਨੂੰ ਪੀ. ਓ. ਕਰਾਰ ਦਿੱਤਾ ਸੀ। ਸੁਰਿੰਦਰ ਸਿੰਘ ਦੀ 2 ਜੂਨ 2014 ਨੂੰ ਮੌਤ ਹੋ ਚੁੱਕੀ ਹੈ।
ਉਸ ਨੂੰ ਵੀ ਟਰੇਸ ਕੇਸ ਵਿਚ ਪਾ ਦਿੱਤਾ ਹੈ। ਉਕਤ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਟਰੇਸ ਕਰਨ ਵਿਚ ਹੌਲਦਾਰ ਜਸਪਾਲ ਸਿੰਘ, ਹੌਲਦਾਰ ਸੁਰਜੀਤ ਸਿੰਘ ਤੇ ਹੌਲਦਾਰ ਸੁਖਵਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ।
ਸਮੱਗਲਰ ਗੱਡੀ ਛੱਡ ਕੇ ਫਰਾਰ, ਸ਼ਰਾਬ ਦੀਆਂ 78 ਬੋਤਲਾਂ ਬਰਾਮਦ
NEXT STORY