ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)—ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਯੋਜਨਾ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਪਦਮਸ਼੍ਰੀ ਰਾਜਿੰਦਰ ਗੁਪਤਾ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਹੈ। ਲੋਕਾਂ ਨੇ ਦੀਵਾਲੀ ਤੋਂ 25 ਦਿਨ ਪਹਿਲਾਂ ਹੀ ਦੀਵਾਲੀ ਵਾਲਾ ਮਾਹੌਲ ਬਣਾ ਲਿਆ ਹੈ ਅਤੇ ਪਟਾਕੇ ਚਲਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਜ਼ਿਕਰਯੋਗ ਹੈ ਕਿ ਗੁਪਤਾ ਨੇ ਅੱਜ ਹੀ ਪੰਜਾਬ ਕ੍ਰਿਕਟ ਐਸੋ. ਦੇ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।
ਉਨ੍ਹਾਂ ਦੀ ਨਿਯੁਕਤੀ 'ਤੇ ਇਲਾਕੇ ਦੀਆਂ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਪਦਮਸ਼੍ਰੀ ਰਾਜਿੰਦਰ ਗੁਪਤਾ ਨੂੰ ਵਧਾਈ ਦਿੱਤੀ। ਸਾਬਕਾ ਉਪ ਮੁੱਖ ਮੰਤਰੀ ਦੇ ਓ. ਐੱਸ. ਡੀ. ਕੁਲਵੰਤ ਸਿੰਘ ਕੀਤੂ, ਜ਼ਿਲਾ ਇੰਡਸਟਰੀ ਚੈਂਬਰ ਸੰਗਰੂਰ ਦੇ ਪ੍ਰਧਾਨ ਘਣਸ਼ਿਆਮ ਕਾਂਸਲ, ਇੰਡਸਟਰੀ ਚੈਂਬਰ ਬਰਨਾਲਾ ਦੇ ਪ੍ਰਧਾਨ ਵਿਜੈ ਗਰਗ, ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਸ਼ਸ਼ੀ ਪੱਖੋਂ, ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਸ਼ੋਰੀ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਜਨੀਸ਼ ਭੋਲਾ ਅਗਰਵਾਲ, ਜ਼ਿਲਾ ਭੱਠਾ ਐਸੋ. ਦੇ ਪ੍ਰਧਾਨ ਰਾਜੀਵ ਵਰਮਾ ਰਿੰਪੀ, ਬਾਰ ਐਸੋ. ਦੇ ਪ੍ਰਧਾਨ ਐਡਵੋਕੇਟ ਅਭੈ ਜਿੰਦਲ, ਹਿੰਦੂ ਵਿੰਗ ਦੇ ਪ੍ਰਧਾਨ ਐਡਵੋਕੇਟ ਰਾਜੀਵ ਲੂਬੀ, ਅਰੋੜ ਵੰਸ਼ ਸਭਾ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਪ੍ਰਧਾਨ ਪ੍ਰਮੋਦ ਕੁਮਾਰ ਅਰੋੜਾ, ਜਨਰਲ ਸਕੱਤਰ ਹਰੀਸ਼ ਸਿੰਧਵਾਨੀ, ਭਾਰਤੀਯ ਮਹਾਵੀਰ ਦਲ ਦੇ ਪ੍ਰਧਾਨ ਰਾਜੀਵ ਮਿੱਤਲ, ਕੁਲਵੰਤ ਗੋਇਲ ਪੈਟਰੋਲ ਪੰਪ ਵਾਲੇ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਭੋਲਾ ਸਿੰਘ ਵਿਰਕ, ਆੜ੍ਹਤੀਆ ਐਸੋ. ਦੇ ਪ੍ਰਧਾਨ ਧੀਰਜ ਕੁਮਾਰ ਦੱਦਾਹੂਰ, ਗਣੇਸ਼ ਡਰਾਮਾਟਿਕ ਕਲੱਬ ਦੇ ਸਤਪਾਲ ਗਾਂਧੀ ਅਤੇ ਕੁਸਮ ਗਰਗ, ਸ਼ਿਵ ਸੇਵਾ ਸੰਘ ਸ਼ਾਸਤਰੀ ਮਾਰਕੀਟ ਦੇ ਪ੍ਰਧਾਨ ਸੋਮਨਾਥ ਗਰਗ, ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ, ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਪ੍ਰਧਾਨ ਭਾਰਤ ਮੋਦੀ, ਗੀਤਾ ਭਵਨ ਟਰੱਸਟ ਦੇ ਪ੍ਰਧਾਨ ਬਸੰਤ ਗੋਇਲ, ਆੜ੍ਹਤੀਆ ਐਸੋ. ਦੇ ਪ੍ਰਧਾਨ ਦਰਸ਼ਨ ਸੰਘੇੜਾ, ਸੂਰਿਆਵੰਸ਼ੀ ਖੱਤਰੀ ਸਭਾ ਦੇ ਪ੍ਰਧਾਨ ਸੁਖਵਿੰਦਰ ਭੰਡਾਰੀ, ਆਰੀਆ ਮਹਿਲਾ ਕਾਲਜ ਦੇ ਜਨਰਲ ਸਕੱਤਰ ਭਾਰਤ ਭੂਸ਼ਨ ਮੈਨਨ, ਐੱਸ. ਡੀ. ਸਭਾ ਦੇ ਪ੍ਰਧਾਨ ਡਾ. ਭੀਮ ਸੈਨ ਗਰਗ, ਜਨਰਲ ਸਕੱਤਰ ਐਡਵੋਕੇਟ ਸ਼ਿਵ ਦਰਸ਼ਨ ਸ਼ਰਮਾ, ਕ੍ਰਾਂਤੀਕਾਰੀ ਵਪਾਰ ਮੰਡਲ ਦੇ ਪ੍ਰਧਾਨ ਨੀਰਜ ਜਿੰਦਲ, ਭਾਰਤੀਯ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ, ਅਕਾਲੀ ਦਲ ਆਈ. ਟੀ. ਵਿੰਗ ਦੇ ਪ੍ਰਧਾਨ ਕੌਂਸਲਰ ਯਾਦਵਿੰਦਰ ਸਿੰਘ ਬਿੱਟੂ, ਕੌਂਸਲਰ ਮਹੇਸ਼ ਕੁਮਾਰ ਲੋਟਾ, ਕੌਂਸਲਰ ਕੁਲਦੀਪ ਕੁਮਾਰ ਧਰਮਾ, ਕੌਂਸਲ ਪ੍ਰਵੀਨ ਕੁਮਾਰ ਬਬਲੀ, ਕੌਂਸਲਰ ਰਵਿੰਦਰ ਸਿੰਘ ਰੰਮੀ ਢਿੱਲੋਂ, ਕੌਂਸਲਰ ਸੋਨੀ ਜਾਗਲ, ਕੌਂਸਲਰ ਅੰਮ੍ਰਿਤਪਾਲ ਸਿੰਘ ਲਾਲੀ, ਨਗਰ ਕੌਂਸਲ ਦੇ ਉਪ ਪ੍ਰਧਾਨ ਰਘੁਵੀਰ ਪ੍ਰਕਾਸ਼ ਗਰਗ, ਨਰਿੰਦਰ ਗਰਗ ਨੀਟਾ, ਪੁਨੀਤ ਜੈਨ, ਸ਼ਿਵ ਕੁਮਾਰ ਸਿੰਗਲਾ, ਮਾਸਟਰਮਾਈਂਡ ਇੰਸਟੀਚਿਊਟ ਦੇ ਐੱਮ. ਡੀ. ਸ਼ਿਵ ਕੁਮਾਰ, ਸ਼ਿਵ ਸੇਵਾ ਸੰਘ ਦੇ ਸਤੀਸ਼ ਚੀਮਾ, ਕਮਲ ਗੁਪਤਾ ਬੱਬੂ, ਅਗਰਵਾਲ ਸਭਾ ਦੇ ਜ਼ਿਲਾ ਪ੍ਰਧਾਨ ਪਿਆਰਾ ਲਾਲ ਰਾਏਸਰ ਵਾਲੇ, ਸ਼੍ਰੀ ਮਹਾਸ਼ਕਤੀ ਕਲਾ ਮੰਦਰ ਦੇ ਪ੍ਰਧਾਨ ਇੰਦਰਪਾਲ ਗਰਗ, ਅਨਿਲ ਦੱਤ ਸ਼ਰਮਾ, ਨਿਤਿਆਨੰਦ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਬਰਜਿੰਦਰ ਗੋਇਲ ਮਿੱਠਾ, ਪ੍ਰਧਾਨ ਸੀਸ਼ਨ ਬਾਂਸਲ, ਮਹਾਸ਼ਕਤੀ ਸੇਵਾ ਦਲ ਦੇ ਪ੍ਰਧਾਨ ਸੁਰਿੰਦਰ ਬਿੱਟੂ, ਬਰਨਾਲਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਰਾਕੇਸ਼ ਸਦਿਉੜਾ, ਰਾਕੇਸ਼ ਕੁਮਾਰ ਕਾਕਾ, ਸ਼ੈਲੀ ਅਰੋੜਾ, ਲਾਇਨਜ਼ ਕਲੱਬ ਦੇ ਪ੍ਰਧਾਨ ਗੌਤਮ ਬਾਂਸਲ, ਆਸਥਾ ਇਨਕਲੇਵ ਦੇ ਐੱਮ. ਡੀ. ਦੀਪਕ ਸੋਨੀ, ਹੋਟਲ ਰੈਡੀਐਂਟ ਪਲਾਜ਼ਾ ਦੇ ਐੱਮ. ਡੀ. ਵਿਸ਼ਨੂੰ ਸਿੰਗਲਾ, ਸੀਨੀਅਰ ਭਾਜਪਾ ਆਗੂ ਸੋਮਨਾਥ ਸਹੌਰੀਆ, ਸੋਹਣ ਮਿੱਤਲ, ਸਬਜ਼ੀ ਮੰਡੀ ਐਸੋ. ਦੇ ਪ੍ਰਧਾਨ ਪ੍ਰਦੀਪ ਸਿੰਗਲਾ, ਰੈਡੀਮੇਡ ਐਸੋ. ਦੇ ਪ੍ਰਧਾਨ ਸੁਸ਼ੀਲ ਭਾਰਤੀ, ਕਰਿਆਨਾ ਐਸੋ. ਦੇ ਪ੍ਰਧਾਨ ਅਸ਼ੋਕ ਕੁਮਾਰ, ਖੰਡ ਘਿਓ ਐਸੋ. ਦੇ ਪ੍ਰਧਾਨ ਹੀਰਾ ਲਾਲ, ਕੱਪੜਾ ਐਸੋ. ਦੇ ਪ੍ਰਧਾਨ ਗਿਰਧਾਰੀ ਲਾਲ ਨੇ ਕਿਹਾ ਕਿ ਰਾਜਿੰਦਰ ਗੁਪਤਾ ਦੇ ਪੰਜਾਬ ਪ੍ਰਦੇਸ਼ ਕ੍ਰਿਕਟ ਐਸੋ. ਦੇ ਪ੍ਰਧਾਨ ਬਣਨ ਨਾਲ ਪੰਜਾਬ ਵਿਚ ਕ੍ਰਿਕਟ ਨੂੰ ਬੜ੍ਹਾਵਾ ਮਿਲੇਗਾ।
ਹੁਣ ਪੰਜਾਬ ਦੇ ਹੋਣਹਾਰ ਖਿਡਾਰੀਆਂ ਦੀ ਭਾਰਤੀ ਕ੍ਰਿਕਟ ਟੀਮ 'ਚ ਚੋਣ ਹੋ ਸਕੇਗੀ ਅਤੇ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਟੀਮ 'ਚ ਖੇਡਣ ਦਾ ਮੌਕਾ ਮਿਲੇਗਾ। ਬਰਨਾਲਾ 'ਚ ਵੀ ਉਹ ਵਧੀਆ ਕ੍ਰਿਕਟ ਸਟੇਡੀਅਮ ਦਾ ਨਿਰਮਾਣ ਕਰਵਾਉਣਗੇ ਤਾਂ ਜੋ ਬਰਨਾਲਾ ਇਲਾਕੇ 'ਚੋਂ ਵਧੀਆ ਕ੍ਰਿਕਟ ਖਿਡਾਰੀ ਪੈਦਾ ਹੋ ਸਕਣ।
ਸੂਬੇ ਦੇ ਕ੍ਰਿਕਟ ਖਿਡਾਰੀਆਂ ਦੇ ਹੁਨਰ ਨੂੰ ਹੋਰ ਵਿਕਸਿਤ ਕਰਨ ਦੀ ਲੋੜ : ਗੁਪਤਾ
ਉਧਰ, ਰਾਜਿੰਦਰ ਗੁਪਤਾ ਨੇ ਕਿਹਾ ਕਿ ਪੰਜਾਬ ਵਿਚ ਵਧੀਆ ਕ੍ਰਿਕਟ ਖਿਡਾਰੀ ਹਨ ਜਿਨ੍ਹਾਂ ਦੇ ਹੁਨਰ ਨੂੰ ਹੋਰ ਵਿਕਸਿਤ ਕਰਨ ਦੀ ਜ਼ਰੂਰਤ ਹੈ। ਉਹ ਤਨਦੇਹੀ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਉਣਗੇ ਤਾਂ ਜੋ ਪੰਜਾਬ ਦੇ ਕ੍ਰਿਕਟ ਖਿਡਾਰੀ ਭਾਰਤੀ ਕ੍ਰਿਕਟ ਟੀਮ 'ਚ ਖੇਡ ਸਕਣ।
ਸਰਕਾਰੀ ਸਕੂਲਾਂ 'ਚ ਪ੍ਰਾਈਵੇਟ ਪਬਲਿਸ਼ਰਜ਼ ਦੀਆਂ ਪ੍ਰੈਕਟੀਕਲ ਕਾਪੀਆਂ ਬੰਦ ਕਰਨ ਦੇ ਹੁਕਮ
NEXT STORY