ਜਲੰਧਰ(ਮਹੇਸ਼)-14 ਦਿਨ ਦੇ ਪੁਲਸ ਰਿਮਾਂਡ ਤੋਂ ਬਾਅਦ ਸ਼ੱਕੀ ਪਾਕਿਸਤਾਨੀ ਅਹਿਸਾਨ ਉਲ ਹੱਕ ਨੂੰ ਅੱਜ ਜੇਲ ਭੇਜ ਦਿੱਤਾ ਗਿਆ। ਥਾਣਾ ਸਦਰ ਦੀ ਪੁਲਸ ਵਲੋਂ ਪਿੰਡ ਅਲੀਪੁਰ ਤੋਂ ਫੜੇ ਗਏ ਅਹਿਸਾਨ ਉੱਲ ਹੱਕ ਨੂੰ ਅੱਜ ਮਾਣਯੋਗ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਮਾਣਯੋਗ ਜੱਜ ਵਲੋਂ ਜੇਲ ਭੇਜਣ ਦਾ ਆਦੇਸ਼ ਜਾਰੀ ਕੀਤਾ ਗਿਆ। ਅਹਿਸਾਨ ਉੱਲ ਹੱਕ ਦਾ ਆਧਾਰ ਤੇ ਪੈਨ ਕਾਰਡ ਬਣਾਉਣ ਵਾਲੇ ਦੋਸ਼ੀ ਟੇਕ ਚੰਦ ਵਾਸੀ ਰਹਿਮਾਨਪੁਰ ਰੋਡ ਦੀਪ ਨਗਰ ਨੇੜੇ ਰੋਜ਼ ਨਰਸਰੀ ਨੂੰ ਮਾਣਯੋਗ ਅਦਾਲਤ ਪਹਿਲਾਂ ਵੀ ਜੇਲ ਭੇਜ ਚੁੱਕੀ ਹੈ। ਟੇਕ ਚੰਦ ਦਾ ਦੋਸ਼ ਸੀ ਕਿ ਉਸ ਨੇ ਜਾਅਲੀ ਕਾਗਜ਼ਾਤਾਂ 'ਤੇ ਅਹਿਸਾਨ ਉੱਲ ਹੱਕ ਦੇ ਕਾਰਡ ਬਣਾਏ ਸੀ। ਏ. ਸੀ. ਪੀ. ਸਪੈਸ਼ਲ ਬ੍ਰਾਂਚ ਮਨਪ੍ਰੀਤ ਸਿੰਘ ਢਿੱਲੋਂ ਅਤੇ ਐੱਸ. ਐੱਚ. ਓ. ਸਦਰ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਅਹਿਸਾਨ ਦੇ ਸਿਮ, ਆਧਾਰ ਕਾਰਡ, ਪੈਨ ਕਾਰਡ ਬਣਾਉਣ ਲਈ ਪਰੂਫ ਦੇ ਤੌਰ 'ਤੇ ਲਾਏ ਗਏ ਕਾਗਜ਼ਾਂ ਦੀ ਜਾਂਚ ਜਾਰੀ ਹੈ। ਜਲਦੀ ਹੀ ਇਸ ਸੰਬੰਧੀ ਰਿਪੋਰਟ ਆ ਜਾਵੇਗੀ। ਅਹਿਸਾਨ ਨੂੰ ਕਈ ਵਾਰ ਹਾਸਲ ਕੀਤੇ ਗਏ ਪੁਲਸ ਰਿਮਾਂਡ ਦੇ ਦੌਰਾਨ ਉਸਨੂੰ ਅੰਮ੍ਰਿਤਸਰ ਸਥਿਤ ਪੰਜਾਬ ਪੁਲਸ ਦੇ ਇੰਟੈਰੋਗੇਸ਼ਨ ਸੈਂਟਰ ਵੀ ਭੇਜਿਆ ਗਿਆ। ਜਿਥੇ ਤਿੰਨ ਦਿਨ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਪਰ ਉਸ ਦੇ ਪਾਕਿਸਤਾਨੀ ਜਾਸੂਸ ਸੰਬੰਧੀ ਕੋਈ ਵੀ ਗੱਲ ਹੁਣ ਤੱਕ ਸਾਹਮਣੇ ਨਹੀਂ ਆਈ ਹੈ। ਏ. ਸੀ. ਪੀ. ਢਿੱਲੋਂ ਦਾ ਕਹਿਣਾ ਹੈ ਕਿ ਬੇਸ਼ੱਕ ਅਹਿਸਾਨ ਜੇਲ ਚਲਾ ਗਿਆ ਪਰ ਉਸ ਦੀ ਪਤਨੀ ਬਲਵਿੰਦਰ ਕੌਰ ਤੇ ਹੋਰ ਜਾਣ-ਪਛਾਣ ਵਾਲਿਆਂ ਦੀਆਂ ਗਤੀਵਿਧੀਆਂ 'ਤੇ ਪੁਲਸ ਨੇ ਆਪਣੀ ਨਜ਼ਰ ਰੱਖੀ ਹੋਈ ਹੈ।
ਰਈਸਜ਼ਾਦਿਆਂ ਦੇ ਕਾਰ ਚਾਲਕ ਬੇਟਿਆਂ ਨੂੰ ਪੁਲਸ ਨੇ ਭੇਜਿਆ ਜੇਲ
NEXT STORY